ਬਿਨਾਂ ਬੀ. ਏ. ਪਾਸ ਰਮਨ ਕੁਮਾਰ ਕੋਛਰ ਨੂੰ ਲਾਇਆ ਐੱਸ. ਡੀ. ਐੱਮ.
Thursday, Feb 21, 2019 - 08:57 AM (IST)
ਚੰਡੀਗੜ੍ਹ : ਰਮਨ ਕੁਮਾਰ ਕੋਛਰ ਨੂੰ ਦੀਨਾਨਗਰ ਦਾ ਐੱਸ. ਡੀ. ਐੱਮ ਲਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਕੋਛਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਅਤੇ ਬੀ. ਏ. ਦੀ ਡਿਗਰੀ ਪੇਸ਼ ਕਰਨ ਲਈ ਕਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕੋਛਰ ਕਰੈਡਿਟ ਸਕੋਰ ਵੀ ਪੂਰਾ ਨਹੀਂ ਕਰਦਾ, ਇਸ ਲਈ ਉਸ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਫਾਈਲ ਮੁੱਖ ਸਕੱਤਰ ਨੂੰ ਪ੍ਰਸੋਨਲ ਵਿਭਾਗ ਨੇ ਭੇਜ ਦਿੱਤੀ ਸੀ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਇਹ ਫਾਈਲ ਮੁੱਖ ਮੰਤਰੀ ਨੂੰ ਕਰਵਾਈ ਲਈ ਭੇਜਣੀ ਸੀ ਪਰ ਸੂਤਰਾਂ ਦਾ ਕਹਿਣਾ ਹੈ ਰਾਜਨੀਤਿਕ ਦਬਾਅ ਦੇ ਚੱਲਦਿਆਂ ਕੋਛਰ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਕਾਰਵਾਈ ਤਾਂ ਦੂਰ ਦੀ ਗੱਲ ਹੁਣ ਕੋਛਰ ਨੂੰ ਸਰਕਾਰ ਨੇ ਐੱਸ. ਡੀ. ਐੱਮ. ਲਾ ਦਿੱਤਾ ਹੈ। ਪਿਛਲੀ ਬਾਦਲ ਸਰਕਾਰ ਦੇ ਸਮੇਂ ਬਿਨ੍ਹਾਂ ਬੀ. ਏ. ਪਾਸ ਹੋਣ ਦੇ ਬਾਵਜੂਦ ਕੋਛਰ ਨੂੰ ਪੀ. ਸੀ. ਐੱਸ. ਲਾ ਦਿੱਤਾ ਸੀ। ਇਹ ਆਦੇਸ਼ ਪ੍ਰਤਾਪ ਕੈਰੋਂ ਦੇ ਕਰੀਬੀ ਮੰਨਿਆ ਜਾਂਦਾ ਸੀ ਪਰ ਹੁਣ ਇਹ ਸਰਕਾਰ ਵਿੱਚ ਇਕ ਮੰਤਰੀ ਦੇ ਕਰੀਬੀ ਹੈ, ਜਿਸ ਕਾਰਨ ਸਰਕਾਰ ਸਭ ਕੁਝ ਜਾਣਦੇ ਹੋਏ ਇਸ ਖ਼ਿਲਾਫ਼ ਸਰਕਾਰ ਕਰਵਾਈ ਨਹੀਂ ਕਰ ਰਹੀ ਹੈ।