ਪੰਚਕੂਲਾ ਦੰਗਿਆ ਨੂੰ ਲੈ ਕੇ ਰਾਮ ਰਹੀਮ ਕੋਲੋਂ ਪੁੱਛਗਿੱਛ ਸ਼ੁਰੂ, ਸੁਨਾਰਿਆ ਜੇਲ ਪੁੱਜੀ ਐੱਸ.ਆਈ.ਟੀ

Thursday, Dec 07, 2017 - 08:13 AM (IST)

ਰੋਹਤਕ — ਸਿਰਸਾ ਡੇਰੇ ਦਾ ਮੁਖੀ ਰਾਮ ਰਹੀਮ ਪਹਿਲਾਂ ਹੀ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਹੁਣ ਹਰਿਆਣਾ ਪੁਲਸ ਦੀ ਐੱਸ.ਆਈ.ਟੀ. ਟੀਮ ਰਾਮ ਰਹੀਮ ਤੋਂ ਪੰਚਕੂਲਾ 'ਚ ਹੋਏ ਦੰਗਿਆ ਬਾਰੇ ਪੁੱਛਗਿੱਛ ਕਰਨ ਲਈ ਪੁੱਜੀ ਹੈ। ਰਾਮ ਰਹੀਮ ਤੋਂ ਇਸ ਕੇਸ ਬਾਰੇ ਪੁੱਛਗਿੱਛ ਜੇਲ 'ਚ ਹੀ ਹੋ ਰਹੀ ਹੈ। ਐੱਸ.ਆਈ.ਟੀ. ਦੇ ਮੁਕੇਸ਼ ਮਲਹੋਤਰਾ ਦੀ ਟੀਮ ਕੋਲ ਸਵਾਲਾਂ ਦੀ ਲੰਮੀ ਸੂਚੀ ਮੌਜੂਦ ਹੈ।
ਦੱਸਣਯੋਗ ਹੈ ਕਿ ਹੁਣੇ ਜਿਹੇ ਐੱਸ.ਆਈ.ਟੀ. ਟੀਮ ਨੇ ਪੰਚਕੂਲਾ ਦੰਗਿਆ ਦਾ ਚਲਾਨ ਸੀ.ਬੀ.ਆਈ. ਕੋਰਟ 'ਚ ਪੇਸ਼ ਕੀਤਾ ਗਿਆ ਸੀ। ਇਸ ਚਲਾਨ 'ਚ ਹਨੀਪ੍ਰੀਤ, ਅਦਿੱਤਯ ਇੰਸਾ ਆਦਿ ਦੋਸ਼ੀਆਂ 'ਤੇ ਹਿੰਸਾ ਦੇ ਦੋਸ਼ ਲੱਗੇ ਹਨ, ਪਰ ਇਸ ਚਲਾਨ 'ਚ ਰਾਮ ਰਹੀਮ ਦਾ ਨਾਮ ਨਹੀਂ ਸੀ ਅਤੇ ਹੁਣ ਐੱਸ.ਆਈ.ਟੀ. ਇਸ ਸਬੰਧ 'ਚ ਰਾਮ ਰਹੀਮ ਤੋਂ ਵੀ ਪੁੱਛਗਿੱਛ ਕਰ ਰਹੀ ਹੈ।


Related News