ਡੇਰਾ ਪ੍ਰਬੰਧਕ ਕਤਲ ਕੇਸ: ਸੀ.ਬੀ.ਆਈ. ਕੋਰਟ ''ਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਏ ਰਾਮ ਰਹੀਮ
Saturday, Oct 21, 2017 - 10:41 AM (IST)
ਪੰਚਕੂਲਾ (ਉਮੰਗ ਸ਼ਯੋਰਾਣ)— ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਕੋਰਟ 'ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ 'ਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ 'ਚ ਅੱਜ ਯਾਨੀ ਸ਼ਨੀਵਾਰ ਨੂੰ ਸੁਣਾਈ ਸ਼ੁਰੂ ਹੋ ਗਈ ਹੈ। ਸੁਣਵਾਈ ਦੌਰਾਨ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ 'ਚ ਬਚਾਅ ਪੱਖ ਵੱਲੋਂ ਦੋਸ਼ੀ ਪੱਖ ਦੇ ਬਿਆਨ 'ਤੇ ਬਹਿਸ ਕੀਤੀ ਜਾ ਰਹੀ ਹੈ।
ਡੇਰਾ ਮੁਖੀ ਰਾਮ ਰਹੀਮ ਸੀ.ਬੀ.ਆਈ. ਕੋਰਟ 'ਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਏ। ਰਣਜੀਤ ਸਿੰਘ ਕਤਲ ਮਾਮਲੇ 'ਚ ਬਾਕੀ ਸਾਰੇ 5 ਦੋਸ਼ੀ ਸੀ.ਬੀ.ਆਈ. ਕੋਰਟ 'ਚ ਪੇਸ਼ ਹੋਏ ਹਨ। ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੇ ਦੋਸ਼ 'ਚ ਕ੍ਰਿਸ਼ਨ ਲਾਲ, ਅਵਤਾਰ ਸਿੰਘ, ਜਸਬੀਰ, ਸਬਦਿਲ ਅਤੇ ਇੰਦਰਸੇਨ ਨੂੰ ਪੇਸ਼ ਕੀਤਾ ਗਿਆ।
