21 ਦੀ ਰੈਲੀ ਲਈ ਪੁਲਸ ਨੇ ਕੀਤਾ ਰੂਟ ਮੈਪ ਤਿਆਰ

03/20/2021 7:31:25 PM

ਬਾਘਾਪੁਰਾਣਾ (ਜ.ਬ.): ਆਮ ਆਦਮੀ ਪਾਰਟੀ ਵਲੋਂ ਬਾਘਾਪੁਰਾਣਾ ਦੀ ਨਵੀਂ ਅਨਾਜ ਮੰਡੀ ਅੰਦਰ ਕੀਤੀ ਜਾ ਰਹੀ ਕਿਸਾਨ ਰੈਲੀ ਨੂੰ ਲੈ ਕੇ ਪੁਲਸ ਅਧਿਕਾਰੀਆਂ ਨੇ ਰੂਟ ਮੈਪ ਤਿਆਰ ਕੀਤਾ ਤਾਂ ਜੋ ਪੰਜਾਬ ਭਰ ’ਚੋਂ ਆ ਰਹੇ ਵਾਹਨਾਂ ਦੀ ਚੰਗੇ ਢੰਗ ਨਾਲ ਪਾਰਕਿੰਗ ਕੀਤੀ ਜਾ ਸਕੇ। ਇਸ ਰੂਟ ਮੈਪ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਜਸਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਕੋਟਕਪੂਰਾ ਰੋਡ ਵਾਲੇ ਵਾਹਨਾਂ ਨੂੰ ਸੰਨੀ ਇਨਕਲੇਵ ਕਾਲੋਨੀ ਅੰਦਰ ਪਾਰਕਿੰਗ ਲਈ ਜਗ੍ਹਾ ਬਣਾਈ ਗਈ ਹੈ।

ਇਹ ਵੀ ਪੜ੍ਹੋ: ਮਾਨਸਾ: ਮੋਟਰ ਸਾਇਕਲ ਨਾਲ ਅਵਾਰਾ ਪਸ਼ੂ ਟਕਰਾਉਣ ਕਾਰਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ

ਨਿਹਾਲ ਸਿੰਘ ਵਾਲਾ ਰੋਡ ਤੋਂ ਆਉਣ ਵਾਲੇ ਵਾਹਨਾਂ ਲਈ ਕਾਲੇਕੇ ਰੋਡ ਸੂਏ ਕੋਲ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ।ਮੁੱਦਕੀ ਰੋਡ ਰਾਹੀਂ ਆਉਣ ਵਾਲੇ ਵਾਹਨਾਂ ਨੂੰ ਆਲਮਵਾਲਾ ਵਿਚੋਂ ਰੋਡੇ ਰੋਡ ਲਈ ਪਾਰਕਿੰਗ ਵਿਵਸਥਾ ਕੀਤੀ ਗਈ ਹੈ। ਮੋਗਾ ਤੋਂ ਆਉਣ ਵਾਲੇ ਵਾਹਨਾਂ ਨੂੰ ਗਿੱਲ ਪਿੰਡ ਦੇ ਸੂਏ ਕੋਲ ਦੀ ਜੈ ਸਿੰਘ ਵਾਲਾ ਤੋਂ ਮੁੜ ਕੇ ਆਲਮਵਾਲਾ ਪਾਰਕਿੰਗ ਬਣਾਈ ਗਈ ਹੈ। ਇਸੇ ਤਰ੍ਹਾਂ ਵੀ ਆਈ. ਪੀ. ਵਾਹਨਾਂ ਲਈ ਮੰਡੀ ’ਚ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਸਾਰੇ ਵਰਕਰਾਂ ਤੇ ਇਸ ਰੈਲੀ ਵਿਚ ਪਹੁੰਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਰੂਟ ਮੈਪ ਮੁਤਾਬਕ ਹੀ ਆਪਣੇ ਵਾਹਨ ਬਾਘਾਪੁਰਾਣਾ ਸ਼ਹਿਰ ਦੇ ਇਲਾਕਿਆਂ ਅੰਦਰ ਪਾਰਕ ਕਰਨ ਤਾਂ ਜੋ ਭੀੜ ਭੜੱਕੇ ਦੀ ਵਿਵਸਥਾ ਤੋਂ ਬਚਿਆ ਜਾ ਸਕੇ। ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ:  ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਪੈਟਰੋਲ ਪੰਪਾਂ 'ਤੇ ਸਖ਼ਤੀ, ਮਾਸਕ ਪਾਏ ਬਿਨਾਂ ਨਹੀਂ ਮਿਲੇਗਾ ਤੇਲ


Shyna

Content Editor

Related News