ਰਾਖੀ ਸਾਵੰਤ ਫਿਰ ਪੇਸ਼ ਨਹੀਂ ਹੋਈ ਅਦਾਲਤ ''ਚ

Wednesday, Sep 20, 2017 - 07:05 AM (IST)

ਰਾਖੀ ਸਾਵੰਤ ਫਿਰ ਪੇਸ਼ ਨਹੀਂ ਹੋਈ ਅਦਾਲਤ ''ਚ

ਲੁਧਿਆਣਾ (ਮਹਿਰਾ) - ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ 'ਚ ਤਲਬ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਅੱਜ ਫਿਰ ਅਦਾਲਤ 'ਚ ਪੇਸ਼ ਨਹੀਂ ਹੋਈ। ਵਿਸ਼ਵ ਗੁਪਤਾ ਦੀ ਅਦਾਲਤ 'ਚ ਅੱਜ ਹੋਈ ਸੁਣਵਾਈ 'ਚ ਰਾਖੀ ਦੇ ਵਕੀਲ ਨੇ ਰਾਖੀ ਦੀ ਹਾਜ਼ਰੀ ਮੁਆਫੀ ਦੀ ਅਰਜ਼ੀ ਲਾਈ, ਜਿਸ ਨੂੰ ਜੱਜ ਨੇ ਮਨਜ਼ੂਰ ਕਰਦਿਆਂ ਮਾਮਲੇ ਨੂੰ 23 ਅਕਤੂਬਰ 'ਤੇ ਰੱਖਦੇ ਹੋਏ ਸ਼ਿਕਾਇਤਕਰਤਾ ਵਕੀਲ ਨਰਿੰਦਰ ਆਦੀਆ ਨੂੰ ਆਪਣੀਆਂ ਗਵਾਹੀਆਂ ਕਰਵਾਉਣ ਨੂੰ ਕਿਹਾ। ਰਾਖੀ ਨੇ ਪਿਛਲੀ ਪੇਸ਼ੀ ਦੌਰਾਨ ਹੀ ਉਕਤ ਅਦਾਲਤ 'ਚ ਪੇਸ਼ ਹੋ ਕੇ ਆਪਣੇ ਜ਼ਮਾਨਤੀ ਬਾਂਡ ਭਰੇ ਸਨ ਅਤੇ ਅਦਾਲਤ ਨੇ ਉਸ ਨੂੰ ਉਸੇ ਦਿਨ ਉਸ 'ਤੇ ਲਾਏ ਗਏ ਦੋਸ਼ਾਂ ਦਾ ਨੋਟਿਸ ਵੀ ਦਿੱਤਾ ਸੀ ਅਤੇ ਸ਼ਿਕਾਇਤਕਰਤਾ ਨੂੰ ਮਾਮਲੇ ਸਬੰਧੀ ਆਪਣੀਆਂ ਗਵਾਹੀਆਂ ਵੀ ਕਰਵਾਉਣ ਦਾ ਆਦੇਸ਼ ਦਿੱਤਾ ਸੀ। ਵਰਣਨਯੋਗ ਹੈ ਕਿ ਰਾਖੀ ਸਾਵੰਤ ਦੇ ਖਿਲਾਫ ਲੁਧਿਆਣਾ ਦੇ ਇਕ ਵਕੀਲ ਨÎਿਰੰਦਰ ਆਦੀਆ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਉਸ ਉੱਪਰ ਫੌਜਦਾਰੀ ਧਾਰਾਵਾਂ ਤਹਿਤ ਅਦਾਲਤ 'ਚ ਸ਼ਿਕਾਇਤ ਦਾਖਲ ਕੀਤੀ ਹੋਈ ਹੈ।


Related News