ਰੱਖੜੀ ਮੌਕੇ ਬਾਜ਼ਾਰਾਂ 'ਚ ਲੱਗੀ ਭੀੜ, ਖਰੀਦਦਾਰੀ ਨਾਲ ਖਿੜੇ ਦੁਕਾਨਦਾਰਾਂ ਦੇ ਚਿਹਰੇ

08/02/2020 2:09:07 PM

ਜਲੰਧਰ (ਪੁਨੀਤ)— ਰੱਖੜੀ ਦੇ ਮੱਦੇਨਜ਼ਰ ਬਾਜ਼ਾਰਾਂ 'ਚ ਬਹੁਤ ਭੀੜ ਨਜ਼ਰ ਆਈ। ਜਿਸ ਦੇ ਚਲਦੇ ਦੁਕਾਨਦਾਰਾਂ ਦੇ ਚਿਹਰੇ ਖਿੜ ਗਏ ਹਨ। ਰੱਖੜੀ ਤੋਂ ਇਕ ਦਿਨ ਪਹਿਲਾਂ ਐਤਵਾਰ ਹੋਣ ਦੇ ਬਾਵਜੂਦ ਔਰਤਾਂ ਸ਼ਨੀਵਾਰ ਨੂੰ ਹੀ ਖਰੀਦਾਰੀ ਦਾ ਕੰਮ ਨਿਬੇੜਦੀਆਂ ਹੋਈਆਂ ਨਜ਼ਰ ਆਈਆਂ ਕਿਉਂਕਿ ਦੁਕਾਨਾਂ ਖੁੱਲ੍ਹਣ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। ਇਸ ਦੇ ਚਲਦੇ ਸ਼ਨੀਵਾਰ ਨੂੰ ਜਮ ਕੇ ਖਰੀਦਦਾਰੀ ਹੋਈ।

ਇਹ ਵੀ ਪੜ੍ਹੋ:  ਬਿਨਾਂ ਟੋਕਨ ਦੇ ਕੰਮ ਕਰਵਾਉਣ ਪਹੁੰਚੇ SHO 'ਤੇ ਭੜਕੀ ਬੀਬੀ ਨੇ ਸੁਣਾਈਆਂ ਖਰੀਆਂ-ਖਰੀਆਂ, ਵੀਡੀਓ ਵਾਇਰਲ

PunjabKesari

ਜਿੱਥੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚ ਪੈਂਦੇ ਸ਼ੇਖਾਂ ਬਾਜ਼ਾਰ, ਰੈਨਕ ਬਾਜ਼ਾਰ, ਅਟਾਰੀ ਬਾਜ਼ਾਰ, ਮਾਈ ਹੀਰਾ ਗੇਟ, ਮੀਨਾ ਬਾਜ਼ਾਰ ਆਦਿ ਸਹਿਤ ਆਸ-ਪਾਸ ਦੇ ਬਾਜ਼ਾਰਾਂ 'ਚ ਲੋਕਾਂ ਦੀ ਭੀੜ ਰਹੀ ਉਥੇ ਹੀ ਪੌਸ਼ ਇਕਾਲੇ ਮਾਡਲ ਟਾਊਨ ਅਤੇ ਹੋਰ ਇਲਾਕਿਆਂ 'ਚ ਵੱਡੀ ਗਿਣਤੀ 'ਚ ਲੋਕ ਸਾਮਾਨ ਦੀ ਖਰੀਦਦਾਰੀ ਕਰਦੇ ਹੋਏ ਵੇਖੇ ਗਏ।

ਇਹ ਵੀ ਪੜ੍ਹੋ: ਸਾਈਕਲਿੰਗ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਜਲੰਧਰ ਟ੍ਰੈਫਿਕ ਪੁਲਸ ਨੇ ਲਿਆ ਸਖ਼ਤ ਫੈਸਲਾ (ਵੀਡੀਓ)

PunjabKesari

ਇਥੇ ਦੱਸ ਦੇਈਏ ਕਿ ਰੱਖੜੀ ਦੇ ਤਿਉਹਾਰ ਮੌਕੇ ਇਸ ਐਤਵਾਰ ਨੂੰ ਪੰਜਾਬ 'ਚ ਪੰਜਾਬ ਸਰਕਾਰ ਵੱਲੋਂ ਸਾਰੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ ਜਦਕਿ ਬਾਕੀ ਦੇ ਐਤਵਾਰ ਨੂੰ ਸਿਰਫ ਲੋੜਵੰਦ ਦੁਕਾਨਾਂ ਹੀ ਖੁੱਲਣਗੀਆਂ। ਰੱਖੜੀ ਦੇ ਤਿਉਹਾਰ 'ਤੇ ਐਤਵਾਰ ਨੂੰ ਸਾਰੀਆਂ ਦੁਕਾਨਾਂ, ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਉਥੇ ਹੀ ਆਮ ਦਿਨਾਂ 'ਚ ਸਵੇਰੇ 7 ਤੋਂ ਰਾਤ 8 ਵਜੇ ਤੱਕ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਕੰਟੇਨਮੈਂਟ ਜ਼ੋਨ 'ਚ ਤਾਲਾਬੰਦੀ ਵਰਗੇ ਹੀ ਹਾਲਾਤ ਰਹਿਣਗੇ। ਇਸ ਦੇ ਇਲਾਵਾ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵੱਲੋਂ ਅਨਲਾਕ-3 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ

ਇਹ ਵੀ ਪੜ੍ਹੋ:  ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਮੁੜ ਵੱਡੀ ਗਿਣਤੀ 'ਚ ਮਿਲੇ ਨਵੇਂ ਕੇਸ


shivani attri

Content Editor

Related News