ਇਹ ਹੈ ਭਰਾ ਨੂੰ ਰੱਖੜੀ ਬੰਨ੍ਹਣ ਦਾ ਸਹੀ ਅਤੇ ਸ਼ੁੱਭ ਮਹੂਰਤ

08/15/2019 2:31:08 PM

ਜਲੰਧਰ—ਅੱਜ ਦੇਸ਼ ਭਰ 'ਚ ਰੱਖੜੀ ਦਾ ਤਿਓਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਓਹਾਰ ਭੈਣਾਂ ਅਤੇ ਭਰਾਵਾਂ ਲਈ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਰੱਖੜੀ ਦੇ ਇਸ ਖਾਸ ਮੌਕੇ 'ਤੇ ਭੈਣ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਬੀ ਉਮਰ ਦੀ ਦੁਆ ਕਰਦੀ ਹੈ, ਉਥੇ ਹੀ ਭਰਾ ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾ ਕੇ ਸਾਰੀ ਜ਼ਿੰਦਗੀ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ, ਇਸੇ ਕਰਕ ਹੀ ਰੱਖੜੀ ਨੂੰ ਰੱਖਿਆਬੰਧਨ ਦਾ ਨਾਂ ਦਿੱਤਾ ਗਿਆ ਹੈ। ਸਭ ਤੋਂ ਮਹੱਤਵਪੂਰਨ ਇਹ ਹੈ ਕਿ ਆਜ਼ਾਦੀ ਦੇ ਦਿਹਾੜੇ ਦੇ ਨਾਲ-ਨਾਲ ਰੱਖੜੀ ਦਾ ਤਿਓਹਾਰ ਵੀ ਅੱਜ ਦੇਸ਼ ਭਰ 'ਚ ਮਨਾਇਆ ਜਾਵੇਗਾ। ਜੋਤਸ਼ੀਆਂ ਮੁਤਾਬਕ ਇਸ ਵਾਰ ਰੱਖੜੀ ਮੌਕੇ ਭਦਰਾ (ਪੈਂਚਕ) ਨਹੀਂ ਹੈ। ਇਸ ਲਈ ਪੂਰਾ ਦਿਨ ਰੱਖੜੀ ਬੰਨ੍ਹੀ ਜਾ ਸਕੇਗੀ ਤੇ ਕੁਝ ਸਮਾਂ ਅਜਿਹਾ ਹੈ ਜਦੋਂ ਇਸ ਦਾ ਲਾਭ ਹੋਰ ਵੀ ਵੱਧੇਗਾ। 
ਇਹ ਹੈ ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ
ਸਵੇਰੇ 7.43 ਵਜੇ ਤੋਂ 9.18 ਵਜੇ ਤੱਕ ਚਰ,
ਸਵੇਰੇ 9.18 ਵਜੇ ਤੋਂ ਲੈ ਕੇ 10.53 ਵਜੇ ਤੱਕ ਲਾਭ,
ਸਵੇਰੇ 10.53 ਵਜੇ ਤੋਂ ਲੈ ਕੇ 12.28 ਵਜੇ ਤੱਕ ਅੰਮ੍ਰਿਤ, 
ਦੁਪਹਿਰ 2.03 ਵਜੇ ਤੋਂ ਲੈ ਕੇ 3.38 ਵਜੇ ਤੱਕ ਸ਼ੁੱਭ,
ਸ਼ਾਮ 6.48 ਵਜੇ ਤੋਂ ਲੈ ਕੇ 8.13 ਵਜੇ ਤੱਕ ਸ਼ੁੱਭ, 
ਰਾਤ 8.13 ਵਜੇ ਤੋਂ ਲੈ ਕੇ 9.38 ਵਜੇ ਤੱਕ ਅੰਮ੍ਰਿਤ
ਰਾਤ 9.38 ਵਜੇ ਤੋਂ ਲੈ ਕੇ 11.03 ਵਜੇ ਤੱਕ ਚਰ,
ਇਨ੍ਹਾਂ ਮਹੂਰਤਾਂ 'ਚ ਰੱਖੜੀ ਬੰਨ੍ਹੀ ਜਾ ਸਕਦੀ ਹੈ। ਅੰਮ੍ਰਿਤ ਮਹੂਰਤ ਦੇ ਸਮੇਂ ਰੱਖੜੀ ਬੰਨ੍ਹਣਾ ਬਹੁਤ ਹੀ ਫਲਦਾਇਕ ਮੰਨਿਆ ਜਾਂਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਇਸ ਸਮੇਂ ਆਪਣੇ ਭਰਾ ਨੂੰ ਰੱਖੜੀ ਬੰਨ੍ਹੋ ਅਤੇ ਭਰਾ ਵੀ ਇਸ ਸਮੇਂ ਹੀ ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾਏ। 
ਦੇਖਿਆ ਜਾਵੇ ਤਾਂ ਭਰਾ-ਭੈਣ ਦਾ ਹੀ ਅਜਿਹਾ ਰਿਸ਼ਤਾ ਹੈ ਜੋ ਖੁਦ ਨੂੰ ਅਨੇਕਾਂ ਰਿਸ਼ਤਿਆਂ 'ਚ ਸਮੇਟੇ ਹੋਏ ਚੱਲਦਾ ਹੈ, ਕਦੇ ਦੋਸਤਾਂ ਦੀ ਤਰ੍ਹਾਂ ਆਪਣੇ ਹਰ ਰਾਜ ਨੂੰ ਇਕ-ਦੂਜੇ ਨਾਲ ਸਾਂਝਾ ਕਰਦੇ ਹਨ ਤਾਂ ਮਾਂ ਅਤੇ ਪਿਤਾ ਤੋਂ ਆਪਣੀ ਫਰਮਾਇਸ਼ ਪੂਰੀ ਕਰਵਾਉਣ ਤੋਂ ਲੈ ਕੇ ਚਿੜਕਾ ਤੋਂ ਬਚਾਉਣ ਤੱਕ ਕਿਸੇ ਹਮਦਰਦ ਦੀ ਤਰ੍ਹਾਂ ਇਕੱਠੇ ਖੜ੍ਹੇ ਹੋ ਜਾਂਦੇ ਹਨ। ਕਿਸੇ ਖੇਤਰ 'ਚ ਨਾਂ ਕਰਵਾਉਣਾ ਹੋਵੇ ਤਾਂ ਵੀ ਭੈਣ-ਭਰਾ ਦੀ ਜੋੜੀ ਸੁਪਰ-ਡੁਪਰ ਹਿੱਟ ਹੀ ਮੰਨੀ ਜਾਂਦੀ ਹੈ।
ਉਹ ਕਿਸੇ ਅਧਿਆਪਕ ਦੀ ਤਰ੍ਹਾਂ ਇਕ-ਦੂਜੇ ਨੂੰ ਸਹੀ ਰਾਹ ਦਿਖਾਉਂਦੇ ਅਤੇ ਸਮਝਾਉਂਦੇ ਵੀ ਹਨ ਅਤੇ ਮਾਤਾ-ਪਿਤਾ 'ਚੋਂ ਕਿਸੇ ਇਕ ਦੇ ਨਾ ਹੋਣ 'ਤੇ ਉਨ੍ਹਾਂ ਦੀ ਜਗ੍ਹਾ ਖੜ੍ਹੇ ਹੋ ਜਾਂਦੇ ਹਨ। ਇਕ ਭੈਣ ਨੂੰ ਜਿੰਨਾ ਭਰੋਸਾ ਆਪਣੇ ਭਰਾ 'ਤੇ ਹੁੰਦਾ ਹੈ, ਓਨਾ ਕਿਸੇ ਹੋਰ 'ਤੇ ਨਹੀਂ ਹੁੰਦਾ, ਇਸ ਤਰ੍ਹਾਂ ਇਕ ਭਰਾ ਨੂੰ ਜਿੰਨਾ ਸਨੇਹ ਆਪਣੀ ਭੈਣ ਨਾਲ ਹੁੰਦਾ ਹੈ ਓਨਾ ਦੁਨੀਆ 'ਚ ਕਿਸੇ ਹੋਰ ਨਾਲ ਹੋ ਹੀ ਨਹੀਂ ਸਕਦਾ ਹੈ।
ਝਗੜੇ ਵੀ ਘੱਟ ਨਹੀਂ
ਜਿੰਨਾ ਭਰਾ-ਭੈਣ ਇਕ ਦੂਜੇ ਨਾਲ ਲੜਦੇ ਹਨ ਓਨਾ ਤਾਂ ਉਹ ਨਾ ਕਿਸੇ ਹੋਰ ਰਿਸ਼ਤੇ ਨਾਲ ਅਤੇ ਨਾ ਹੀ ਦੋਸਤਾਂ ਨਾਲ ਲੜਦੇ ਹਨ। ਦੋਵਾਂ ਦੇ ਝਗੜੇ 'ਚ ਸਭ ਤੋਂ ਜ਼ਿਆਦਾ ਮੁਸ਼ਕਿਲ 'ਚ ਮਾਤਾ-ਪਿਤਾ ਫਸਦੇ ਹਨ ਕਿ ਆਖਿਰ ਉਹ ਕਿਸਦਾ ਸਾਥ ਦੇਣ, ਦੋਵੇ ਹੀ ਉਨ੍ਹਾਂ ਨੂੰ ਪਿਆਰੇ ਹਨ ਅਤੇ ਦੋਵੇ ਹੀ ਆਪਣੇ ਪਾਸੇ ਸਮਰਥਨ ਚਾਹੁੰਦੇ ਹਨ। ਫਿਰ ਵੀ ਇਹ ਤਾਂ ਤੈਅ ਹੈ ਕਿ ਵੱਡੇ ਤੋਂ ਵੱਡੇ ਝਗੜੇ ਦੇ ਬਾਅਦ ਦੋਵੇ ਇਕ ਹੋ ਜਾਂਦੇ ਹਨ ਅਤੇ ਦੋਵਾਂ 'ਚ ਕੜਵਾਹਟ ਦੀ ਜਗ੍ਹਾ ਸਨੇਹ ਦੀ ਧਾਰਾ ਵਹਿਨ ਲੱਗਦੀ ਹੈ। 
ਵੱਧਦਾ ਹੈ ਪਿਆਰ
ਅਜਿਹੀ ਹੀ ਨੋਕ-ਝੋਂਕ, ਤਕਰਾਰ ਅਤੇ ਸ਼ਰਾਰਤਾਂ ਨਾਲ ਹੀ ਤਾਂ ਉਨ੍ਹਾਂ ਦਾ ਪਿਆਰ ਵੱਧਦਾ ਹੈ ਅਤੇ ਇਹ ਰਿਸ਼ਤਾ ਹੋਰ ਗੁੜ੍ਹਾ ਹੋ ਜਾਂਦਾ ਹੈ। ਸਾਲਾਂ ਬਾਅਦ ਵੀ ਯਾਦਾਂ ਦੇ ਪਿਟਾਰੇ ਤੋਂ ਕਿੰਨੀਆਂ ਹੀ ਗੱਲਾਂ ਨਿਕਲ ਕੇ ਹਸਾਉਂਦੀਆਂ ਵੀ ਹਨ ਅਤੇ ਰੁਆਉਂਦੀਆਂ ਵੀ ਹਨ।


Aarti dhillon

Content Editor

Related News