ਰਾਜਵੀਰ ਜਵੰਦਾ ਨੂੰ ਹਾਦਸੇ ਪਿੱਛੋਂ ਆਇਆ ਹਾਰਟ ਅਟੈਕ, ਫੋਰਟਿਸ ਹਸਪਤਾਲ ਨੇ ਦਿੱਤੀ ਹੈਲਥ ਅਪਡੇਟ

Saturday, Sep 27, 2025 - 07:18 PM (IST)

ਰਾਜਵੀਰ ਜਵੰਦਾ ਨੂੰ ਹਾਦਸੇ ਪਿੱਛੋਂ ਆਇਆ ਹਾਰਟ ਅਟੈਕ, ਫੋਰਟਿਸ ਹਸਪਤਾਲ ਨੇ ਦਿੱਤੀ ਹੈਲਥ ਅਪਡੇਟ

ਮੋਹਾਲੀ : ਪੰਜਾਬੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਅੱਜ ਹਿਮਾਚਲ ਦੇ ਬੱਦੀ ਵਿੱਚ ਵਾਪਰੇ ਇਕ ਹਾਦਸੇ ਵਿੱਚ ਗੰਭੀਰ ਜ਼ਖਮੀਂ ਹੋ ਗਏ, ਜੋ ਕਿ ਹੁਣ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਜ਼ੇਰੇ ਇਲਾਜ ਹਨ। ਗਾਇਕ ਜਵੰਦਾ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। 

ਇਸ ਸੰਬੰਧੀ ਹਸਪਤਾਲ ਵਲੋਂ ਇਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਹਸਪਤਾਲ ਵੱਲੋਂ ਦੱਸਿਆ ਗਿਆ ਹੈ ਕਿ ਰਾਜਵੀਰ ਜਵੰਦਾ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਅੱਜ ਦੁਪਹਿਰ 1.45 ਮਿੰਟ ਉਤੇ ਗੰਭੀਰ ਹਾਲਤ ਵਿੱਚ ਰਾਜਵੀਰ ਜਵੰਦਾ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ। ਰਾਜਵੀਰ ਜਵੰਦਾ ਦੇ ਸਿਰ ਤੇ ਰੀੜ ਦੀ ਹੱਡੀ ’ਚ ਸੱਟਾਂ ਲੱਗੀਆਂ ਹਨ। ਹਸਪਤਾਲ ਵਿਚ ਲਿਆਉਣ ਤੋਂ ਪਹਿਲਾਂ ਗਾਇਕ ਨੂੰ ਦਿਲਾ ਦਾ ਦੌਰਾ ਵੀ ਪਿਆ ਹੈ।


author

DILSHER

Content Editor

Related News