ਰਾਜੌਰੀ ’ਚ ਸ਼ਹੀਦ ਫੌਜੀ ਨਵਰਾਜ ਦਾ ਜੱਦੀ ਪਿੰਡ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ
Saturday, Jan 15, 2022 - 06:01 PM (IST)
ਭਾਦਸੋਂ/ਪਟਿਆਲਾ (ਅਵਤਾਰ) - ਜੰਮੂ ਦੇ ਰਾਜੌਰੀ ਸਰਹੱਦੀ ਖੇਤਰ ’ਚ ਭਾਰਤੀ ਫੌਜ ਦੀ 14 ਪੰਜਾਬ ਯੂਨਿਟ ਦੇ ਜ਼ਿਲ੍ਹਾ ਪਟਿਆਲਾ ਦੇ ਥਾਣਾ ਭਾਦਸੋਂ ਪਿੰਡ ਖੇੜੀ ਜੱਟਾਂ ਦੇ 25 ਸਾਲ ਨੌਜਵਾਨ ਫੌਜੀ ਨਵਰਾਜ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਨੌਜਵਾਨ ਫੌਜੀ ਦਾ ਅੱਜ ਪਿੰਡ ਖੇੜੀ ਜੱਟਾਂ ਵਿਖੇ ਧਾਰਮਿਕ ਰਹੁ ਰੀਤਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਸਮੇਂ ਹਰੇਕ ਨੇ ਨਮ ਅੱਖਾਂ ਨਾਲ ਸ਼ਹੀਦ ਨਵਰਾਜ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਨਾਇਬ ਤਹਿਸੀਲਦਾਰ ਭਾਦਸੋਂ ਮਨਮੋਹਨ ਸਿੰਘ, ਐੱਸ.ਜੀ.ਪੀ.ਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਅਕਾਲੀ ਆਗੂ ਪ੍ਰਿਥੀਰਾਜ ਸਿੰਘ ਢਿੱਲੋਂ, ਸਮਾਜ ਸੇਵੀ ਅਬਜਿੰਦਰ ਸਿੰਘ ਜੋਗੀ ਗਰੇਵਾਲ ਆਦਿ ਨੇ ਸ਼ਹੀਦ ਨਵਰਾਜ ਨੂੰ ਅੰਤਿਮ ਵਿਦਾਇਗੀ ਦਿੱਤੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪੜ੍ਹੋ ਇਹ ਵੀ ਖ਼ਬਰ - ਵਿਧਾਨ ਸਭਾ ਚੋਣਾਂ : ਅਕਾਲੀ ਦਲ ਦੇ ਬਿਕਰਮ ਮਜੀਠੀਆ ਨਾਲ ਭਿੜੇਗਾ ਕਾਂਗਰਸ ਦਾ ‘ਜੱਗਾ‘, ਹੋਵੇਗਾ ਫਸਵਾਂ ਮੁਕਾਬਲਾ
ਇਸ ਮੌਕੇ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਨਵਰਾਜ ਸਿੰਘ ’ਤੇ ਮਾਣ ਹੈ, ਜਿਸ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਦੀ ਯਾਦ ਵਿੱਚ ਪਿੰਡ ਵਿੱਚ ਕੋਈ ਯਾਦਗਾਰੀ ਬਣਾਈ ਜਾਵੇ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਦੱਸਣਯੋਗ ਹੈ ਕਿ ਮ੍ਰਿਤਕ ਨਵਰਾਜ ਸਿੰਘ ਦਾ ਇੱਕ ਭਰਾ ਤੇ ਇੱਕ ਭੈਣ ਹੈ। ਉਹ ਇੱਕ ਮੱਧ ਵਰਗੀ ਕਿਸਾਨ ਦਾ ਪੁੱਤਰ ਸੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
ਪਰਿਵਾਰ ਨੇ ਦੱਸਿਆ ਕਿ ਨਵਰਾਜ ਨੂੰ ਬਚਪਨ ਤੋਂ ਹੀ ਫੌਜ ਵਿੱਚ ਜਾਣ ਦਾ ਸ਼ੌਕ ਸੀ। ਲਗਭਗ 6 ਸਾਲ ਪਹਿਲਾਂ ਹੀ ਉਹ ਫੌਜ ਵਿੱਚ ਭਰਤੀ ਹੋਇਆ ਸੀ। ਦੱਸ ਦੇਈਏ ਕਿ ਇਸੇ ਸਾਲ ਮਾਰਚ ਵਿੱਚ ਨਵਰਾਜ ਨੇ ਆਪਣੀ ਭੈਣ ਕੋਲ ਕੈਨੇਡਾ ਜਾਣਾ ਸੀ। ਅਕਸਰ ਨਵਰਾਜ ਸਿੰਘ ਛੁੱਟੀ ਸਮੇਂ ਜਦੋਂ ਆਪਣੇ ਪਿੰਡ ਆਉਂਦਾ ਸੀ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਖੇਤੀਬਾੜੀ ਕਰਦਾ ਸੀ। ਇਸ ਦੁੱਖ ਦਾਇਕ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਚੋਣ ਪ੍ਰਚਾਰ ’ਚ ਚਮਕਿਆ ਸ਼ਾਲ ਦਾ ਸਟਾਇਲ, ਕੁੜਤੇ-ਪਜਾਮੇ ਨਾਲ ਮੈਚਿੰਗ ਸ਼ਾਲ ਲੈਣ ’ਚ ਸਿੱਧੂ ਸਭ ਤੋਂ ਅੱਗੇ (ਤਸਵੀਰਾਂ)