ਸਜ਼ਾ ਭੁਗਤ ਕੇ ਮਲੇਸ਼ੀਆ ਤੋਂ ਪਰਤੇ 240 ਪੰਜਾਬੀ, ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਗਏ ਸਨ ਵਿਦੇਸ਼
Sunday, Jul 12, 2020 - 02:23 PM (IST)
ਰਾਜਾਸਾਂਸੀ : ਮਲੇਸ਼ੀਆ 'ਚ ਨਾਜਾਇਜ਼ ਢੰਗ ਨਾਲ ਰਹਿਣ ਦੇ ਦੋਸ਼ 'ਚ ਉਥੇ ਵੱਖ-ਵੱਖ ਜੇਲਾਂ 'ਚ ਸਜ਼ਾ ਕੱਟਣ ਤੋਂ ਬਾਅਦ 240 ਪੰਜਾਬੀ ਸ਼ਨੀਵਾਰ ਦੁਪਹਿਰ ਇਕ ਵਿਸ਼ੇਸ਼ ਜਹਾਜ਼ ਜਰੀਏ ਵਤਨ ਪਰਤੇ। ਜਾਣਕਾਰੀ ਮੁਤਾਬਕ ਸੁਨਹਿਰੀ ਭਵਿੱਖ ਲਈ ਲੱਖਾਂ ਰੁਪਏ ਖ਼ਰਚ ਕੇ ਮਲੇਸ਼ੀਆ 'ਚ ਕੰਮ ਕਰਨ ਲਈ ਗਏ ਇਨ੍ਹਾਂ ਨੌਜਵਾਨਾਂ ਨੂੰ ਨਾਜਾਇਜ਼ ਢੰਗ ਨਾਲ ਰਹਿਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਸਾਰੇ ਟ੍ਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ ਹਨ।
ਇਹ ਵੀ ਪੜ੍ਹੋਂ : ਟੈਨਿਸ ਖਿਡਾਰਨ ਦਯਾਨਾ ਦੀ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਬਵਾਲ, ਮੰਗੀ ਮੁਆਫ਼ੀ
ਟ੍ਰੈਵਲ ਏਜੰਟਾਂ ਨੇ ਇਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਟੂਰਿਸਟ ਵੀਜ਼ੇ 'ਤੇ ਮਲੇਸ਼ੀਆ ਭੇਜਿਆ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਉਥੇ ਪਹੁੰਚਦੇ ਹੀ ਨੌਕਰੀ ਮਿਲ ਜਾਵੇਗੀ। ਜਦ ਇਨ੍ਹਾਂ ਨੌਜਵਾਨਾਂ ਦਾ ਟੂਰਿਸਟ ਵੀਜ਼ਾ ਖ਼ਤਮ ਹੋ ਗਿਆ ਤਾਂ ਮਲੇਸ਼ੀਆ ਸਰਕਾਰ ਨੇ ਇਨ੍ਹਾਂ ਨੂੰ ਨਾਜਾਇਜ਼ ਢੰਗ ਨਾਲ ਉਥੇ ਰਹਿਣ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਜੇਲ ਭੇਜ ਦਿੱਤਾ। ਇਨ੍ਹਾਂ ਦੀ ਵਾਪਸੀ ਤੋਂ ਪਹਿਲਾਂ ਹੀ ਕੋਰੋਨਾ ਕਾਰਨ ਹਵਾਈ ਉਡਾਣਾ ਬੰਦ ਹੋ ਗਈਆਂ ਸੀ। ਇਨ੍ਹਾਂ ਨੌਜਵਾਨਾਂ ਨੇ ਘਰ ਵਾਪਸੀ ਲਈ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਗੁਹਾਰ ਲਗਾਈ ਸੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਡਾਕਟਰ ਐੱਸ ਜੈਸ਼ੰਕਰ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਸੀ।
ਇਹ ਵੀ ਪੜ੍ਹੋਂ :ਨਸ਼ੇੜੀ ਪੁੱਤ ਦੀ ਘਿਨੌਣੀ ਕਰਤੂਤ: ਪਿਉ ਨੂੰ ਡੰਡੇ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ
ਮਲੇਸ਼ੀਆ 'ਚ ਹੁਣ ਵੀ 700 ਤੋਂ ਵੱਧ ਪੰਜਾਬੀ ਜੇਲਾਂ 'ਚ ਬੰਦ
ਅੰਮ੍ਰਿਤਸਰ ਦੀ ਰਹਿਣ ਵਾਲੀ ਰਾਜਵੰਤ ਕੌਰ ਨੇ ਦੱਸਿਆ ਕਿ ਜੇਲਾਂ ਦੀ ਸਜ਼ਾ ਕੱਟ ਰਹੇ ਪੰਜਾਬੀਆਂ ਨੂੰ ਕੋਈ ਵੀ ਮੈਡੀਕਲ ਸਹੂਲਤ ਨਹੀਂ ਦਿੱਤੀ ਜਾਂਦੀ। ਉਸ ਦਾ ਭਰਾ ਉਥੇ ਚਮੜੀ ਦੇ ਰੋਗ ਦਾ ਸ਼ਿਕਾਰ ਹੋ ਗਿਆ ਹੈ। ਮਲੇਸ਼ੀਆ ਦੀਆਂ ਜੇਲਾਂ 'ਚ ਹੁਣ ਵੀ 700 ਤੋਂ ਵੱਧ ਪੰਜਾਬੀ ਸਜ਼ਾ ਕੱਟ ਰਹੇ ਹਨ। ਲੁਧਿਆਣਾ ਦੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਵਲ ਏਜੰਟ ਨੇ ਧੋਖੇ ਨਾਲ ਉਸ ਦੇ ਪੁੱਤ ਨੂੰ ਮਲੇਸ਼ੀਆ ਭੇਜ ਦਿੱਤਾ ਸੀ।