ਕਿਸਾਨੀ ਅੰਦੋਲਨ ਦੌਰਾਨ 21 ਸਾਲਾ ਨੌਜਵਾਨ ਦੀ ਮੌਤ ''ਤੇ ਭੜਕੇ ਰਾਜਾ ਵੜਿੰਗ, ਆਖੀਆਂ ਵੱਡੀਆਂ ਗੱਲਾਂ (ਵੀਡੀਓ)
Thursday, Feb 22, 2024 - 07:03 PM (IST)
ਚੰਡੀਗੜ੍ਹ : ਕਿਸਾਨ ਅੰਦੋਲਨ ਦੌਰਾਨ 21 ਸਾਲਾ ਸ਼ੁਭਕਰਨ ਸਿੰਘ ਦੀ ਮੌਤ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਬਹੁਤ ਮੰਦਭਾਗੀ ਘਟਨਾ ਦੱਸਿਆ ਹੈ। ਸ਼ੁਭਕਰਨ ਬੀਤੇ ਦਿਨ ਹਰਿਆਣਾ ਪੁਲਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਹਦਾਇਤ 'ਤੇ ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਬੇਹੱਦ ਮਾੜਾ ਵਤੀਰਾ ਕਰ ਰਹੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਇਸ ਦੇ ਲਈ ਪੰਜਾਬ ਪੁਲਸ ਨੂੰ ਤੁਰੰਤ ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਐੱਸ. ਪੀ. ਅੰਬਾਲਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨੀ ਚਾਹੀਦੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਕਿਸਾਨਾਂ ਦੇ ਸਮਰਥਨ 'ਚ ਇਕੱਠੇ ਹੋਣ ਦੀ ਲੋੜ ਹੈ।
ਇਹ ਵੀ ਪੜ੍ਹੋ : ਪੰਜਾਬ 'ਚ PM ਮੋਦੀ ਦੀ ਸੁਰੱਖਿਆ 'ਚ ਸੇਂਧ ਦਾ ਮਾਮਲਾ : ਜ਼ਿੰਮੇਵਾਰ ਅਫ਼ਸਰਾਂ ਖ਼ਿਲਾਫ਼ ਜਾਂਚ ਸ਼ੁਰੂ
ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਵੀ ਸਰਹੱਦਾਂ 'ਤੇ ਪੰਜਾਬ ਪੁਲਸ ਦੀ ਫੋਰਸ ਲਾਉਣ ਦੀ ਗੱਲ ਕਹੀ। ਜੇਕਰ ਹਰਿਆਣੇ ਵਾਲੇ ਹੰਝੂ ਗੈਸ ਛੱਡ ਰਹੇ ਹਨ ਤਾਂ ਫਿਰ ਪੰਜਾਬ ਨੂੰ ਵੀ ਹੰਝੂ ਗੈਸ ਛੱਡਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣੇ ਵਲੋਂ ਗੋਲੀ ਆਉਂਦੀ ਹੈ ਤਾਂ ਫਿਰ ਪੰਜਾਬ 'ਚੋਂ ਵੀ ਉਧਰ ਗੋਲੀ ਜਾਣੀ ਚਾਹੀਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਹੋਂਦ ਦੀ ਲੜਾਈ ਹੈ ਅਤੇ ਸਾਨੂੰ ਸਭ ਨੂੰ ਰਲ-ਮਿਲ ਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਜੇਕਰ ਕਿਸਾਨ ਮਰ ਗਿਆ ਤਾਂ ਪੰਜਾਬ ਡੁੱਬ ਜਾਵੇਗਾ ਅਤੇ ਕਿਸਾਨ ਆਪਣੀ ਗਾਰੰਟੀ ਮੰਗਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ Update, 27 ਫਰਵਰੀ ਤੱਕ ਜਾਰੀ ਹੋਈ ਭਵਿੱਖਬਾਣੀ
ਕਿਸੇ ਵੇਲੇ ਅਸੀਂ ਸਾਰੇ ਦੇਸ਼ ਦਾ ਢਿੱਡ ਭਰਿਆ ਹੈ ਅਤੇ ਅੱਜ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ। ਦਿੱਲੀ ਕਿਸੇ ਦੇ ਬਾਪ ਦੀ ਨਹੀਂ ਹੈ ਅਤੇ ਇਸ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਸ਼ਹੀਦ ਪੰਜਾਬ ਦੇ ਲੋਕ ਹੋਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅੱਜ ਹੀ ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਅੰਬਾਲਾ ਦੇ ਐੱਸ. ਪੀ. ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਾਉਣ ਦੀ ਮੰਗੀ ਕੀਤੀ ਅਤੇ ਨਾਲ ਹੀ ਡੀ. ਜੀ. ਪੀ. ਵਲੋਂ ਦਿੱਤੇ ਗਏ ਹੁਕਮ ਵਾਪਸ ਲਏ ਜਾਣ ਅਤੇ ਕਿਸਾਨਾਂ ਨੂੰ ਜੇ. ਸੀ. ਬੀ. ਅਤੇ ਪੋਕਲੇਨਾਂ ਸਮੇਤ ਦਿੱਲੀ ਜਾਣ ਦਿੱਤਾ ਜਾਵੇ। ਉਨ੍ਹਾਂ ਨੇ ਸਭ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ ਕਿ ਅੱਜ ਭੁੱਲ ਜਾਈਏ ਕਿ ਅਕਾਲੀ ਕੌਣ ਹੈ ਅਤੇ ਆਮ ਆਦਮੀ ਪਾਰਟੀ ਕੌਣ ਹੈ, ਰਲ-ਮਿਲ ਕੇ ਸਾਨੂੰ ਲੜਨਾ ਚਾਹੀਦਾ ਹੈ। ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਵੀ ਕਿਹਾ ਕਿ ਤੁਸੀਂ ਪੰਜਾਬੀ ਹੋ ਅਤੇ ਸਭ ਮਿਲ ਕੇ ਭਾਜਪਾ ਸਰਕਾਰ ਨੂੰ ਨਿੰਦੋ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਹੀ ਨਾ ਰਿਹਾ ਤਾਂ ਫਿਰ ਸਿਆਸਤ ਕਾਹਦੀ ਰਹੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਪਹਿਲਾਂ ਮੈਂ ਪੰਜਾਬ ਅਤੇ ਪੰਜਾਬ ਦੀ ਧਰਤੀ ਅਤੇ ਲੋਕਾਂ ਨੂੰ ਪਿਆਰ ਕਰਦਾ ਹਾਂ। ਮੇਰੀ ਸਾਰੀ ਪੰਜਾਬੀ ਦੀ ਜਨਤਾ ਨੂੰ ਅਪੀਲ ਹੈ ਕਿ ਤਕੜੇ ਹੋ ਜਾਣ ਅਤੇ ਮਿਲ ਕੇ ਲੜਾਈ ਲੜਾਂਗੇ। ਇਸ ਕਿਸਾਨੀ ਅੰਦੋਲਨ 'ਚ ਵੱਧ-ਚੜ੍ਹ ਕੇ ਹਿੱਸਾ ਪਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8