ਲੋਕ ਸਭਾ ਚੋਣਾਂ: ਵੋਟਿੰਗ ਦੌਰਾਨ ਰਾਜਾ ਵੜਿੰਗ ਦੇ ਪੱਪੀ ਪਰਾਸ਼ਰ ਘਰ ਜਾਣ ਨਾਲ ਭਖੀ ਸਿਆਸਤ, ਬਿੱਟੂ ਨੇ ਚੁੱਕੇ ਸਵਾਲ

06/01/2024 5:27:01 PM

ਲੁਧਿਆਣਾ (ਹਿਤੇਸ਼): ਲੋਕ ਸਭਾ ਚੋਣਾਂ ਲਈ ਵੋਟਿੰਗ ਦੇ ਦਿਨ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਅਸ਼ੋਕ ਪਰਾਸ਼ਰ ਪੱਪੀ ਦੇ ਘਰ ਜਾਣ ਨਾਲ ਦਿਲਚਸਪ ਨਜ਼ਾਰਾ ਵੇਖਣ ਨੂੰ ਮਿਲਿਆ, ਜਿਸ ਨੂੰ ਲੈ ਕੇ ਮਹਾਨਗਰ ਦੀ ਸਿਆਸਤ ਭੱਖ ਗਈ ਹੈ। ਇਸ ਮੁੱਦੇ ਨੂੰ ਲੈ ਕੇ ਪੱਪੀ ਪਰਾਸ਼ਰ ਦੇ ਪੁੱਤਰ ਵਿਕਾਸ ਦਾ ਕਹਿਣਾ ਹੈ ਕਿ ਅਸੀਂ ਆਪਣੇ ਘਰ ਦੇ ਨੇੜੇ ਬੂਥ 'ਤੇ ਬੈਠੇ ਸੀ ਤਾਂ ਰਾਜਾ ਵੜਿੰਗ ਨੇ ਆ ਕੇ ਕਿਹਾ ਕਿ ਉਹ ਬਾਹਰੋਂ ਆਏ ਹਨ, ਇਸ ਲਈ ਉਨ੍ਹਾਂ ਨੂੰ ਲੁਧਿਆਣਾ ਦੇ ਲੋਕ ਤੇ ਕਾਂਗਰਸ ਦੇ ਵਰਕਰ ਰਿਸਪਾਂਸ ਨਹੀਂ ਦੇ ਰਹੇ। ਵਿਕਾਸ ਮੁਤਾਬਕ ਰਾਜਾ ਵੜਿੰਗ ਨੇ ਉਨ੍ਹਾਂ ਦੇ ਘਰ ਚਾਹ ਪੀਣ ਦੀ ਇੱਚਾ ਜਤਾਈ ਸੀ ਤੇ ਉਹ ਵੋਟਿੰਗ ਦੌਰਾਨ ਪੱਪੀ ਪਰਾਸ਼ਰ ਨੂੰ ਸਮਰਥਨ ਦੇ ਕੇ ਗਏ ਹਨ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਵੋਟ ਪਾਉਣ ਵੇਲੇ ਫੋਟੋ ਖਿੱਚਣ ਵਾਲੇ ਖ਼ਿਲਾਫ਼ FIR ਦਰਜ

ਇਸ ਘਟਨਾਕ੍ਰਮ ਨੂੰ ਲੈ ਕੇ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਸਵਾਲ ਚੁੱਕੇ ਹਨ। ਬਿੱਟੂ ਮੁਤਾਬਕ ਇਕ ਦਿਨ ਪਹਿਲਾਂ ਰਾਜਾ ਵੜਿੰਗ ਵੱਲੋਂ ਆਮ ਆਦਮੀ ਪਾਰਟੀ ਦੀ ਸ਼ਰਾਬ ਫੜਣ ਅਤੇ ਉਨ੍ਹਾਂ ਦੀ ਅਵਾਜ਼ ਵਿਚ ਗੁਮਰਾਹ ਕਰਨ ਦਾ ਦੋਸ਼ ਲਗਾ ਰਹੇ ਸਨ ਤੇ ਵੋਟਿੰਗ ਦੇ ਦਿਨ ਰਾਜਾ ਵੜਿੰਗ ਨੇ ਪੱਪੀ ਦੇ ਘਰ ਜਾ ਕੇ ਸਰੰਡਰ ਕਰ ਦਿੱਤਾ। ਬਿੱਟੂ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਨ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇਸ਼ ਦੇ ਹੋਰ ਹਿੱਸਿਆਂ ਵਿਚ ਰਲ਼ ਕੇ ਚੋਣ ਲੜ ਰਹੇ ਹਨ, ਉਸੇ ਤਰ੍ਹਾਂ ਪੰਜਾਬ ਵਿਚ ਵੀ ਉਨ੍ਹਾਂ ਦੋਹਾਂ ਪਾਰਟੀਆਂ ਦੀ ਮੈਚ ਫਿਕਸਿੰਗ ਹੈ। ਬਿੱਟੂ ਨੇ ਇਹ ਵੀ ਕਿਹਾ ਕਿ CM ਭਗਵੰਤ ਮਾਨ ਵੱਲੋਂ ਬੱਸਾਂ ਦੀਆਂ ਬਾਡੀਆਂ ਲਗਾਉਣ ਦੇ ਘਪਲੇ ਵਿਚ ਕਾਰਵਾਈ ਦਾ ਡਰ ਦਿਖਾ ਕੇ ਰਾਜਾ ਵੜਿੰਗ ਨੂੰ ਸਰੰਡਰ ਕਰਨ ਲਈ ਪੱਪੀ ਪਰਾਸ਼ਰ ਦੇ ਘਰ ਭੇਜਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਖਡੂਰ ਸਾਹਿਬ : ਭਾਰਤੀ ਜਨਤਾ ਪਾਰਟੀ ਦੇ ਬੂਥ 'ਤੇ ਸ਼ਰਾਰਤੀ ਲੋਕਾਂ ਵੱਲੋਂ ਹਮਲਾ

ਰਾਜਾ ਵੜਿੰਗ ਨੇ ਫੇਸਬੁੱਕ 'ਤੇ ਲਾਈਵ ਆ ਕੇ ਦਿੱਤੀ ਸਫ਼ਾਈ

ਪੱਪੀ ਪਰਾਸ਼ਰ ਦੇ ਘਰ ਜਾਣ ਦਾ ਮਸਲਾ ਭੱਖਣ ਰਾਜਾ ਵੜਿੰਗ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਸਫਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਬਿੱਟੂ ਨੇ ਆਪਣੀ ਹਾਰ ਨੂੰ ਦੇਖਦਿਆਂ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਹਨ। ਵੜਿੰਗ ਨੇ ਕਿਹਾ ਕਿ ਉਹ ਤਾਂ ਸੇਵਾ ਦਲ ਦੇ ਆਗੂ ਸੁਸ਼ੀਲ ਪਰਾਸ਼ਰ ਦੇ ਘਰ ਗਏ ਸਨ, ਜਿੱਥੇ ਪੱਪੀ ਪਰਾਸ਼ਰ ਦਾ ਪੁੱਤ ਮਿੱਲ ਗਿਆ ਤੇ ਚਾਹ ਪੀਣ ਲਈ ਆਪਣੇ ਘਰ ਲੈ ਗਿਆ। ਰਾਜਾ ਵੜਿੰਗ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਮਜ਼ਬੂਤੀ ਨਾਲ ਚੋਣ ਲੜ ਰਹੇ ਹਨ ਤੇ ਕਿਸੇ ਦੇ ਨਾਲ ਸਮਝੌਤਾ ਜਾਂ ਸਰੰਡਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਰਾਜਾ ਵੜਿੰਗ ਵੱਲੋਂ ਫੇਸਬੁੱਕ 'ਤੇ ਸੁਸ਼ੀਲ ਪਰਾਸ਼ਰ ਦੇ ਘਰ ਜਾਣ ਦਾ ਵੀਡੀਓ ਵੀ ਸਾਂਝਾ ਕੀਤਾ ਜਿਸ ਵਿਚ ਉਹ ਰੋ ਕੇ ਉਨ੍ਹਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾ ਰਹੇ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News