ਰਾਜਾ ਵੜਿੰਗ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਹੋਏ ਨਤਮਸਤਕ

Tuesday, Jun 11, 2024 - 04:12 PM (IST)

ਝਬਾਲ (ਨਰਿੰਦਰ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੀ ਸੀਟ 'ਤੇ ਮੈਂਬਰ ਪਾਰਲੀਮੈਂਟ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਕਾਂਗਰਸ ਪਾਰਟੀ ਦੇ ਵਰਕਰਾਂ ਸਮੇਤ ਮਾਝੇ ਦੇ ਇਤਿਹਾਸਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋਏ। ਇਸ ਸਮੇਂ ਉਨ੍ਹਾਂ ਨਾਲ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ, ਮੀਤ ਪ੍ਰਧਾਨ ਕਰਨਬੀਰ ਸਿੰਘ ਬੁਰਜ, ਸੀਨੀਅਰ ਆਗੂ ਮਨਿੰਦਰਪਾਲ ਸਿੰਘ ਪਲਾਸੌਰ ਅਤੇ ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵਿੰਡ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਵੀ ਨਾਲ ਸਨ। ਇਸ ਸਮੇਂ ਰਾਜਾ ਵੜਿੰਗ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਧੰਨਵਾਦ ਕੀਤਾ ਅਤੇ ਬੈਠ ਕੇ ਕੀਰਤਨ ਸਰਵਣ ਕੀਤਾ। 

ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਜੋ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਕਾਂਗਰਸ ਨੇ ਉਸ ਦੀਆਂ ਤਿਆਰੀਆ ਲਈ ਕਮਰ ਕੱਸੇ ਕਰ ਲਏ ਹਨ ਅਤੇ ਇਨ੍ਹਾਂ ਚੋਣਾਂ ਵਿਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਜਾਵੇਗੀ। ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਖਡੂਰ ਸਾਹਿਬ ਹਲਕੇ ਤੋਂ ਚੋਣ ਲੜਨ ਬਾਰੇ ਪੁੱਛੇ ਜਾਣ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਲੋਕਤੰਤਰ ਵਿਚ ਸੰਵਿਧਾਨ ਮੁਤਾਬਿਕ ਕੋਈ ਵੀ ਚੋਣ ਲੜ ਸਕਦਾ ਹੈ ਅਤੇ ਲੋਕਾਂ ਨੇ ਇਸ ਸਬੰਧੀ ਜੋ ਵੀ ਆਪਣਾ ਫੈਸਲਾ ਦਿੱਤਾ ਹੈ ਉਸ ਨੂੰ ਸਿਰ ਮੱਥੇ ਮੰਨਣਾ ਚਾਹੀਦਾ ਹੈ। ਇਸ ਸਮੇਂ ਰਾਜਬੀਰ ਸਿੰਘ ਭੁੱਲਰ, ਹੀਰਾ ਸਿੰਘ ਮੱਲੀ, ਚੇਅਰਮੈਨ ਰਮਨ ਕੁਮਾਰ, ਬਲਾਕ ਪ੍ਰਧਾਨ ਐਡਵੋਕੇਟ ਜਗਮੀਤ ਸਿੰਘ ਗੰਡੀਵਿੰਡ, ਵਾਈਸ ਚੇਅਰਮੈਨ ਨਰਿੰਦਰ ਸਿੰਘ ਛਾਪਾ, ਹਰਸ਼ਰਨ ਸਿੰਘ ਮੱਲਾ ਸੋਹਲ, ਉਕਾਰਦੀਪ ਸਿੰਘ ਸੋਹਲ, ਬਲਾਕ ਸੰਮਤੀ ਮੈਂਬਰ ਵਿੱਕੀ ਝਬਾਲ, ਗੁਰਚਰਨ ਸਿੰਘ ਖੈਰਦੀ, ਸਾਬਕਾ ਸਰਪੰਚ ਸੁੱਚਾ ਸਿੰਘ, ਸਰਪੰਚ ਗੁਰਮੀਤ ਸਿੰਘ ਭੂਸੇ, ਸਰਪੰਚ ਸੋਨੂੰ ਬਰਾੜ ਦੋਦੇ, ਮੈਂਬਰ ਪੰਚਾਇਤ ਬਾਬਾ ਕੁਲਦੀਪ ਸਿੰਘ ਸਰਾ, ਵਿਕਰਮ ਸਿੰਘ ਢਿੱਲੋਂ, ਦਿਲਬਾਗ ਸਿੰਘ ਠੱਠਗੜ੍ਹ, ਸਾਬਕਾ ਸਰਪੰਚ ਜਗਤਾਰ ਸਿੰਘ ਸਵਰਗਾਪੁਰੀ, ਪ੍ਰਧਾਨ ਕੁਲਵੰਤ ਸਿੰਘ ਗੰਡੀਵਿੰਡ, ਯੂਥ ਆਗੂ ਹਰਜੋਤ ਸਿੰਘ ਛਾਪਾ, ਰਾਮ ਸਿੰਘ ਨਾਮਧਾਰੀ,ਚਰਨਜੀਤ ਸਿੰਘ, ਡਾਇਰੈਕਟਰ ਪ੍ਰਦੀਪ ਸਿੰਘ ਉੱਪਲ, ਰਾਣਾ ਕਲਸ, ਸਰਪੰਚ ਸੁਖਵਿੰਦਰ ਸਿੰਘ ਲਹੀਆ, ਮਨੋਜ ਅਗਨੀਹੋਤਰੀ,ਬਲਾਕ ਪ੍ਰਧਾਨ ਸੋਨੂੰ ਦੋਦੇ,ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ ,ਨਿੱਪੀ ਸੂਦ,ਮੈਂਬਰ ਹਰਭਿੰਦਰ ਸਿੰਘ ਆਦਿ ਹਾਜ਼ਰ ਸਨ।


Gurminder Singh

Content Editor

Related News