ਚੰਡੀਗੜ੍ਹ ''ਚ ਲਗਾਤਾਰ ਹੋ ਰਹੀ ਬਾਰਸ਼, ਗਰਮੀ ਤੋਂ ਮਿਲੀ ਰਾਹਤ
Tuesday, Jul 03, 2018 - 09:24 AM (IST)

ਚੰਡੀਗੜ੍ਹ : ਬੀਤੇ ਕਈ ਦਿਨਾਂ ਤੋਂ ਭਾਰੀ ਗਰਮੀ ਸਹਿਣ ਕਰਨ ਤੋਂ ਬਾਅਦ ਮੰਗਲਵਾਰ ਨੂੰ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ। ਮੰਗਲਵਾਰ ਤੜਕੇ ਤੋਂ ਹੀ ਸ਼ਹਿਰ 'ਚ ਲਗਾਤਾਰ ਬਾਰਸ਼ ਹੋ ਰਹੀ ਹੈ, ਜਿਸ ਕਾਰਨ ਤਾਪਮਾਨ 'ਚ ਕਾਫੀ ਗਿਰਾਵਟ ਆਈ ਹੈ। ਸ਼ਹਿਰ ਦਾ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਲੋਕ ਵੀ ਇਸ ਸੁਹਾਵਣੇ ਮੌਸਮ ਦਾ ਨਜ਼ਾਰਾ ਲੈਂਦੇ ਹੋਏ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਸ਼ਹਿਰ 'ਚ ਮਾਨਸੂਨ ਤੋਂ ਪਹਿਲਾਂ ਹੀ ਬਾਰਸ਼ ਨੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ।