65 ਸਾਲਾ ਬ੍ਰੇਨ ਡੈੱਡ ਔਰਤ ਸਦਕਾ, ਦੋ ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ

Monday, Oct 16, 2017 - 12:55 PM (IST)

65 ਸਾਲਾ ਬ੍ਰੇਨ ਡੈੱਡ ਔਰਤ ਸਦਕਾ, ਦੋ ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ

ਚੰਡੀਗੜ੍ਹ (ਰਵੀ) : ਬ੍ਰੇਨ ਡੈੱਡ ਮਰੀਜ਼ਾਂ ਦੇ ਆਰਗਨ ਡੋਨੇਟ ਕਰਨ ਦਾ ਵਿਸ਼ਾ ਇੰਡੀਆ 'ਚ ਅਜੇ ਵੀ ਪੁਰਾਣਾ ਹੈ। ਬਾਹਰਲੇ ਦੇਸ਼ਾਂ 'ਚ ਆਰਗਨ ਡੋਨੇਸ਼ਨ ਦੀ ਦਰ ਕਾਫੀ ਜ਼ਿਆਦਾ ਹੈ, ਹਾਲਾਂਕਿ ਲੋਕਾਂ 'ਚ ਪਹਿਲਾਂ ਦੇ ਮੁਕਾਬਲੇ ਕਾਫੀ ਜਾਗਰੂਕਤਾ ਆ ਰਹੀ ਹੈ। ਇਸਦਾ ਨਤੀਜਾ ਇਹ ਹੈ ਕਿ ਪੀ. ਜੀ. ਆਈ. ਹੁਣ ਤਕ 36 ਬ੍ਰੇਨ ਡੈੱਡ ਮਰੀਜ਼ਾਂ ਦੀ ਆਰਗਨ ਟ੍ਰਾਂਸਪਲਾਂਟ ਕਰ ਚੁੱਕਾ ਹੈ। ਇਸਦੇ ਲਈ ਨਾ ਸਿਰਫ ਬ੍ਰੇਨ ਡੈੱਡ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ, ਸਗੋਂ ਵਿਭਾਗ ਦੇ ਕਰਮਚਾਰੀ ਤੇ ਸੰਸਥਾ ਦੇ ਡਾਕਟਰਾਂ ਦਾ ਵੀ ਕਾਫੀ ਯੋਗਦਾਨ ਹੈ। ਪੀ. ਜੀ. ਆਈ. ਦੇ ਆਰਗਨ ਟ੍ਰਾਂਸਪਲਾਂਟ ਵਿਭਾਗ (ਰੋਟੋ) ਦੇ ਇੰਚਾਰਜ ਡਾ. ਵਿਪਨ ਕੌਸ਼ਲ ਦੀ ਮੰਨੀਏ ਤਾਂ ਲੋਕ ਹੁਣ ਪੁਰਾਣੀਆਂ ਮਾਨਤਾਵਾਂ ਤੋਂ ਅੱਗੇ ਨਿਕਲ ਚੁੱਕੇ ਹਨ।
ਪੀ. ਜੀ. ਆਈ. ਆਰਗਨ ਟ੍ਰਾਂਸਪਲਾਂਟ ਕਰਨ ਦੇ ਮਾਮਲੇ 'ਚ ਦੂਜੀਆਂ ਸੰਸਥਾਵਾਂ ਦੇ ਸਾਹਮਣੇ ਇਕ ਮਿਸਾਲ ਪੇਸ਼ ਕਰ ਰਿਹਾ ਹੈ। ਦੇਸ਼ 'ਚ ਪੀ. ਜੀ. ਆਈ. ਪਹਿਲਾ ਅਜਿਹਾ ਗੌਰਮਿੰਟ ਹਸਪਤਾਲ ਹੈ, ਜਿਥੇ ਹੁਣ ਤਕ ਇੰਨੇ ਆਰਗਨ ਟ੍ਰਾਂਸਪਲਾਂਟ ਕੀਤੇ ਜਾ ਚੁੱਕੇ ਹਨ। ਐਤਵਾਰ ਨੂੰ ਸੰਸਥਾ 'ਚ ਇਸ ਸਾਲ ਦਾ 36ਵਾਂ ਆਰਗਨ ਟ੍ਰਾਂਸਪਲਾਂਟ ਕੀਤਾ ਗਿਆ ਹੈ, ਜਿਸਦੀ ਬਦੌਲਤ 2 ਵਿਅਕਤੀਆਂ ਦੀ ਜ਼ਿੰਦਗੀ ਬਚਾਈ ਗਈ।
ਦੋ ਕਿਡਨੀ ਮਰੀਜ਼ਾਂ ਦੀ ਬਚੀ ਜਾਨ
ਨਾਭਾ ਦੀ ਰਹਿਣ ਵਾਲੀ 65 ਸਾਲਾ ਰਾਮ ਪਿਆਰੀ 11 ਅਕਤੂਬਰ ਨੂੰ ਇਕ ਸੜਕ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ, ਜਿਸਦੇ ਬਾਅਦ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲੈ ਗਏ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜੀ. ਐੈੱਮ. ਸੀ. ਐੈੱਚ. ਸੈਕਟਰ-32 'ਚ ਰੈਫਰ ਕੀਤਾ ਗਿਆ ਸੀ। ਸਿਰ 'ਚ ਗੰਭੀਰ ਸੱਟ ਲੱਗਣ ਕਾਰਨ ਉਸਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਪਰ ਇਲਾਜ ਦੇ ਬਾਵਜੂਦ ਡਾਕਟਰਾਂ ਨੇ ਉਨ੍ਹਾਂ ਨੂੰ 14 ਅਕਤੂਬਰ ਨੂੰ ਡੈੱਡ ਐਲਾਨ ਦਿੱਤਾ।  ਉਨ੍ਹਾਂ ਦੇ ਬੇਟੇ ਰਾਜਿੰਦਰ ਦੀ ਮੰਨੀਏ ਤਾਂ ਜਦੋਂ ਟ੍ਰਾਂਸਪਲਾਂਟ ਕੋਆਰਡੀਨੇਟਰਜ਼ ਨਾਲ ਉਨ੍ਹਾਂ ਦੀ ਗੱਲ ਹੋਈ ਤਾਂ ਉਨ੍ਹਾਂ ਨੂੰ ਲੱਗਾ ਕਿ ਆਪਣੀ ਮਾਂ ਦੇ ਅੰਗਦਾਨ ਕਰਨ ਦੇ ਬਾਅਦ ਉਨ੍ਹਾਂ ਦੀ ਮਾਂ ਹਮੇਸ਼ਾ ਲਈ ਅਮਰ ਹੋ ਗਈ।
ਉਨ੍ਹਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਉਨ੍ਹਾਂ ਦੀ ਮਾਂ ਦੀ ਬਦੌਲਤ ਦੋ ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ ਹੈ। ਪੀ. ਜੀ. ਆਈ. 'ਚ ਲੰਬੇ ਸਮੇਂ ਤੋਂ ਕਿਡਨੀ ਦਾ ਇਲਾਜ ਕਰਵਾ ਰਹੇ ਦੋ ਮਰੀਜ਼ਾਂ ਨੂੰ ਬ੍ਰੇਨ ਡੈੱਡ ਰਾਮ ਪਿਆਰੀ ਦੀ ਕਿਡਨੀ ਟ੍ਰਾਂਸਪਲਾਂਟ ਕੀਤੀ ਗਈ। ਟ੍ਰਾਂਸਪਲਾਂਟ ਕੋਆਰਡੀਨੇਟਰ ਨਵਦੀਪ ਦੀ ਮੰਨੀਏ ਤਾਂ ਰਾਜਿੰਦਰ ਖੁਦ ਇਕ ਰੈਗੂਲਰ ਬਲੱਡ ਡੋਨਰ ਤੇ ਸੋਸ਼ਲ ਵਰਕਰ ਹਨ। ਅਜਿਹੇ 'ਚ ਜਦੋਂ ਉਨ੍ਹਾਂ ਨਾਲ ਉਨ੍ਹਾਂ ਦੀ ਮਾਂ ਦੇ ਆਰਗਨ ਡੋਨੇਟ ਕਰਨ ਦੀ ਗੱਲ ਕੀਤੀ ਤਾਂ ਉਹ ਇਸ ਲਈ ਰਾਜ਼ੀ ਹੋ ਗਏ। ਰਾਜਿੰਦਰ ਆਰਗਨ ਡੋਨੇਸ਼ਨ ਸਬੰਧੀ ਪਹਿਲਾਂ ਤੋਂ ਕਾਫੀ ਜਾਗਰੂਕ ਸਨ।


Related News