ਭਾਰੀ ਮੀਂਹ ਕਾਰਨ ਬਿਜਲੀ ਗਰਿੱਡ ਭਾਦਸੋਂ ''ਚ ਪਾਣੀ ਵੜਿਆ, ਸਪਲਾਈ ਠੱਪ
Sunday, Aug 18, 2019 - 11:00 AM (IST)

ਭਾਦਸੋਂ (ਅਵਤਾਰ/ਹਰਦੀਪ) : ਬੀਤੇ ਦਿਨੀਂ ਹੋਈ ਬਰਸਾਤ ਕਾਰਨ ਆਮ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋਇਆ ਪਿਆ ਹੈ, ਉਥੇ ਹੀ ਭਾਦਸੋਂ ਦਾ ਬਿਜਲੀ ਗਰਿੱਡ ਵੀ ਇਸਦੀ ਮਾਰ ਤੋਂ ਨਹੀ ਬਚ ਸਕਿਆ। ਬਰਸਾਤ ਦੇ ਪਾਣੀ ਨੇ ਪੰਜਾਬ ਰਾਜ ਬਿਜਲੀ ਬੋਰਡ ਗਰਿੱਡ ਭਾਦਸੋਂ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ ਹੈ ਜਿਸ ਕਾਰਨ ਬਿਜਲੀ ਦੀ ਸਪਲਾਈ ਠੱਪ ਹੋ ਹਈ ਹੈ।
ਇਸ ਬਾਰੇ ਐੱਸ.ਡੀ. ਓ ਦਿਨੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਗਰਿੱਡ ਵਿਚ ਪਾਣੀ ਇਕ ਪਾਸੇ ਤੋਂ ਆ ਰਿਹਾ ਹੈ ਪਰ ਇਸਦੀ ਨਿਕਾਸੀ ਨਹੀਂ ਹੋ ਰਹੀ ਜਿਸ ਬਾਰੇ ਟਰੈਕਟਰ ਅਤੇ ਹੋਰ ਸਾਧਕ ਉਪਲਬੱਧ ਕਰਵਾ ਕੇ ਪਾਣੀ ਨੂੰ ਕੱਢਿਆ ਜਾਵੇਗਾ ਅਤੇ ਬਿਜਲੀ ਦੀ ਸਪਲਾਈ ਜਲਦ ਹੀ ਬਹਾਲ ਕੀਤੀ ਜਾਵੇਗੀ।