ਮੀਂਹ ਕਾਰਨ ਡਿੱਗੀ ਗਰੀਬ ਪਰਿਵਾਰ ਦੇ ਘਰ ਦੀ ਛੱਤ

Wednesday, Aug 07, 2024 - 06:01 PM (IST)

ਮੀਂਹ ਕਾਰਨ ਡਿੱਗੀ ਗਰੀਬ ਪਰਿਵਾਰ ਦੇ ਘਰ ਦੀ ਛੱਤ

ਕੋਟਕਪੂਰਾ (ਨਰਿੰਦਰ) : ਸਥਾਨਕ ਦੁਆਰੇਆਣਾ ਰੋਡ ’ਤੇ ਮੀਂਹ ਕਾਰਨ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਜਾਣ ਦਾ ਪਤਾ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਆਰੇਆਣਾ ਰੋਡ ਦੇ ਨਾਲ ਲੱਗਦੀ ਗਲੀ ਦੀ ਵਸਨੀਕ ਔਰਤ ਸਰਬਜੀਤ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਘਰਾਂ ’ਚ ਕੰਮ ਕਰਕੇ ਆਪਣਾ ਤੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਹੈ। ਬੀਤੇ ਦਿਨੀਂ ਇਲਾਕੇ ’ਚ ਪਏ ਮੀਂਹ ਦੌਰਾਨ ਇਨ੍ਹਾਂ ਦੇ ਘਰ ਦੀ ਛੱਤ ਅਚਾਨਕ ਡਿੱਗ ਪਈ ਅਤੇ ਪਰਿਵਾਰ ਦੇ ਮੈਂਬਰ ਬਾਹਰ ਪਏ ਹੋਣ ਕਾਰਨ ਉਨ੍ਹਾਂ ਦੀ ਜਾਨ ਬਚ ਗਈ। 

ਛੱਤ ਡਿੱਗਣ ਕਾਰਨ ਭਾਵੇਂ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਪਰਿਵਾਰ ਦਾ ਕਾਫੀ ਮਾਲੀ ਨੁਕਸਾਨ ਹੋ ਗਿਆ। ਪਰਿਵਾਰ ਨੇ ਸਰਕਾਰ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਪਰਿਵਾਰ ਦੀ ਖਸਤਾ ਮਾਲੀ ਹਾਲਤ ਨੂੰ ਧਿਆਨ ’ਚ ਰੱਖਦੇ ਹੋਏ ਆਰਥਿਕ ਸਹਾਇਤਾ ਦਿੱਤੀ ਜਾਵੇ।


author

Gurminder Singh

Content Editor

Related News