ਪਰਿਵਾਰ ’ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, ਕਮਰੇ ਦੀ ਛੱਤ ਡਿੱਗਣ ਨਾਲ ਮਜਦੂਰ ਦੀ ਮੌਤ

Saturday, Jun 18, 2022 - 04:26 PM (IST)

ਪਰਿਵਾਰ ’ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, ਕਮਰੇ ਦੀ ਛੱਤ ਡਿੱਗਣ ਨਾਲ ਮਜਦੂਰ ਦੀ ਮੌਤ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਬੀਤੀ ਰਾਤ ਆਏ ਮੀਂਹ ਹਨੇਰੀ ਕਾਰਨ ਲੱਖੇਵਾਲੀ ਵਿਖੇ ਇਕ ਕਮਰੇ ਦੀ ਛੱਤ ਡਿੱਗ ਪਈ , ਜਿਸ ਕਰਕੇ ਇਕ ਮਜਦੂਰ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਪਤਨੀ ਜ਼ਖਮੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮਜਦੂਰ ਗੁਰਦੇਵ ਸਿੰਘ ਪੁੱਤਰ ਗੁਰਦਿਆਲ ਸਿੰਘ ਉਮਰ 70 ਸਾਲ ਰਾਤ ਵੇਲੇ ਕਮਰੇ ਵਿਚ ਸੁੱਤੇ ਪਏ ਸਨ ਤੇ ਅਚਾਨਕ ਛੱਤ ਹੇਠਾਂ ਡਿੱਗ ਪਈ ਅਤੇ ਗੁਰਦੇਵ ਸਿੰਘ ਦੇ ਉੱਤੇ ਲੋਹੇ ਦਾ ਗਾਡਰ ਡਿੱਗ ਪਿਆ। ਜਿਸ ਕਾਰਣ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ ।

ਲੋਕਾਂ ਦਾ ਕਹਿਣਾ ਹੈ ਕਿ ਇਹ ਗਰੀਬ ਪਰਿਵਾਰ ਸੀ ਅਤੇ ਛੱਤ ਦੀ ਹਾਲਾਤ ਬਹੁਤ ਮਾੜੀ ਸੀ। ਬਾਂਸ ਤੇ ਸਰਕਾਨੇ ਦੀ ਛੱਤ ਸੀ । ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਰਿਵਾਰ ਦੀ ਮੱਦਦ ਕੀਤੀ ਜਾਵੇ। ਪਤਾ ਲੱਗਾ ਕਿ ਮਰਨ ਵਾਲਾ ਮਜਦੂਰ ਆਪਣੇ ਬੱਚਿਆਂ ਨਾਲੋਂ ਅਲੱਗ ਰਹਿ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਲੱਖੇਵਾਲੀ ਪੁਲਸ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ।


author

Gurminder Singh

Content Editor

Related News