ਰੇਲਵੇ ਨੇ ਕੀਤਾ ਨਵੀਂਆਂ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਐਲਾਨ

Sunday, Jan 10, 2021 - 01:47 AM (IST)

ਰੇਲਵੇ ਨੇ ਕੀਤਾ ਨਵੀਂਆਂ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਐਲਾਨ

ਜੈਤੋ, (ਪਰਾਸ਼ਰ)- ਉੱਤਰ ਰੇਲਵੇ ਨੇ ਨਵੀਂਆਂ ਸਪੈਸ਼ਲ ਐਕਸਪ੍ਰੈਸ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਸੂਤਰਾਂ ਅਨੁਸਾਰ ਟ੍ਰੇਨ ਨੰਬਰ 04717 ਬੀਕਾਨੇਰ ਤੋਂ ਹਰਿਦੁਆਰ ਲਈ 13 ਜਨਵਰੀ ਤੋਂ ਚੱਲੇਗੀ ਅਤੇ 04718 ਹਰਿਦੁਆਰ ਤੋਂ 14 ਜਨਵਰੀ ਤਕ ਬੀਕਾਨੇਰ ਲਈ ਚੱਲੇਗੀ। ਇਨ੍ਹਾਂ ਟ੍ਰੇਨਾਂ ’ਚ ਕੇਵਲ ਰਾਖਵਾਂ ਸਥਾਨ ਹੀ ਉਪਲੱਬਧ ਹੋਵੇਗਾ।

ਉੱਧਰ ਰੇਲ ਮੰਤਰਾਲਾ ਨੇ ਟ੍ਰੇਨ ਨੰਬਰ 09565 ਅਤੇ 09566 ਓਖਾ-ਦੇਹਰਾਦੂਨ-ਓਖਾ ਵਿਸ਼ੇਸ਼ ਸਪੈਸ਼ਲ 15 ਜਨਵਰੀ ਤੋਂ, 09031 ਅਤੇ 09032 ਅਹਿਮਦਾਬਾਦ-ਯੋਗਨਗਰੀ ਰਿਸ਼ੀਕੇਸ਼- ਅਹਿਮਦਾਬਾਦ ਵਿਸ਼ੇਸ਼ ਸਪੈਸ਼ਲ 11-12 ਜਨਵਰੀ ਤੋਂ ਅਤੇ ਟ੍ਰੇਨ ਨੰਬਰ 04161 ਅਤੇ 04162 ਕਾਨਪੁਰ-ਆਨੰਦ ਵਿਹਾਰ ਟਰਮੀਨਲ-ਕਾਨਪੁਰ ਵਿਸ਼ੇਸ਼ ਸਪੈਸ਼ਲ ਐਕਸਪ੍ਰੈਸ ਨੂੰ 17 ਜਨਵਰੀ ਤੋਂ ਚਲਾਉਣ ’ਤੇ ਮੋਹਰ ਲਗਾ ਦਿੱਤੀ ਹੈ।


author

Bharat Thapa

Content Editor

Related News