ਬੀਕਾਨੇਰ-ਸਿਯਾਲਦਹ ਦੁਰੰਤੋ ਸਪੈਸ਼ਲ ਰੇਲਗੱਡੀ ਨੂੰ 11 ਤੋਂ ਦੁਬਾਰਾ ਦੌੜਾਨ ''ਤੇ ਲੱਗੀ ਮੋਹਰ
Sunday, Jun 06, 2021 - 04:03 PM (IST)
ਜੈਤੋ (ਰਘੂਨੰਦਨ ਪਰਾਸ਼ਰ): ਦੇਸ਼ 'ਚ ਕੋਰੋਨਾ ਗ੍ਰਾਫ 'ਚ ਨਿਰੰਤਰ ਗਿਰਾਵਟ ਦੇ ਕਾਰਣ ਰੇਲ ਮੰਤਰਾਲਾ ਨੇ ਵੀ ਰੇਲ ਗੱਡੀਆਂ ਦੀ ਬਹਾਲੀ ਸ਼ੁਰੂ ਕਰ ਦਿੱਤੀ ਹੈ। ਇਹ ਰੇਲ ਗੱਡੀ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਣ ਰੱਦ ਕੀਤੀ ਗਈ ਸੀ।ਇਸ ਦੌਰਾਨ ਹੀ ਰੇਲ ਮੰਤਰਾਲਾ ਨੇ ਬੀਕਾਨੇਰ-ਸਿਯਾਲਦਹ ਵਿਚਕਾਰ ਚੱਲਣ ਵਾਲੀ ਸਪੈਸ਼ਲ ਰੇਲ ਗੱਡੀ ਦੀ ਬਹਾਲੀ 'ਤੇ ਮੋਹਰ ਲਗਾਈ ਹੈ।
ਇਹ ਵੀ ਪੜ੍ਹੋ: ਹਲਕਾ ਭੁਲੱਥ 'ਚ ਲੱਗੇ ਵਿਧਾਇਕ ਖਹਿਰਾ ਦੇ ਇਤਰਾਜ਼ਯੋਗ ਪੋਸਟਰ
ਸੂਤਰਾਂ ਅਨੁਸਾਰ ਟ੍ਰੇਨ ਨੰਬਰ 02287-02288 ਸਿਯਾਲਦਹ-ਬੀਕਾਨੇਰ-ਸਿਯਾਲਦਹ ਦੁਰੰਤੋ ਸਪੈਸ਼ਲ ਐਕਸਪ੍ਰੈਸ ਟ੍ਰੇਨ ਨੰਬਰ 02287 9 ਜੂਨ ਤੋਂ ਹਰ ਐਤਵਾਰ, ਸੋਮਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਬੀਕਾਨੇਰ ਲਈ ਰਵਾਨਾ ਹੋਵੇਗੀ ਜਦੋਂਕਿ ਟ੍ਰੇਨ ਨੰਬਰ 02288 ਹਰ ਸੋਮਵਾਰ, ਮੰਗਲਵਾਰ, ਵੀਰਵਾਰ ਤੇ ਸ਼ੁੱਕਰਵਾਰ ਨੂੰ ਬੀਕਾਨੇਰ ਤੋਂ ਸਿਯਾਲਦਹ ਲਈ ਰਵਾਨਾ ਹੋਵੇਗੀ। ਟ੍ਰੇਨ ਦੇ ਨਾਲ ਫਸਟ ਏਸੀ, 2 ਟਾਇਰ ਏਅਰ ਕੰਡੀਸ਼ਨਡ ਅਤੇ 3 ਟਾਇਰ ਏਅਰ ਕੰਡੀਸ਼ਨਡ ਕਲਾਸ ਕੋਚ ਹੋਣਗੇ।ਇਹ ਟ੍ਰੇਨ ਸ਼੍ਰੀ ਡੁੰਗਰਗੜ, ਰਤਨਗੜ, ਚੁਰੂ, ਸਾਦੂਲਪੁਰ, ਲੋਹਾਰੂ, ਨਵੀਂ ਦਿੱਲੀ, ਕਾਨਪੁਰ ਸੈਂਟਰਲ, ਪੰਡਿਤ ਦੀਨਦਿਆਲ ਉਪਾਧਿਆਏ, ਧਨਬਾਦ ਅਤੇ ਸਿਯਾਲਦਹ ਸਟੇਸ਼ਨਾਂ 'ਤੇ ਦੋਵਾਂ ਦਿਸ਼ਾਵਾਂ 'ਤੇ ਰੁਕੇਗੀ। ਟ੍ਰੇਨ ਪੂਰੀ ਤਰ੍ਹਾਂ ਰਾਖਵੇਂ ਕਲਾਸ ਕੋਚਾਂ ਨਾਲ ਲੈਸ ਹੋਵੇਗੀ। ਇਹ ਟ੍ਰੇਨ ਅਗਲੇ ਹੁਕਮ ਤੱਕ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ: ਖਹਿਰਾ ਚਿਰਾਂ ਤੋਂ ਸਨ ਕੈਪਟਨ ਦੇ ਸੰਪਰਕ ’ਚ, ‘ਲੁਕ-ਲੁਕ ਲਾਈਆਂ ਪਰਗਟ ਹੋਈਆਂ, ਵੱਜ ਗਏ ਢੋਲ ਨਗਾਰੇ’