ਰੇਲਵੇ ਦਾ ਯਾਤਰੀਆਂ ਲਈ ਵੱਡਾ ਐਲਾਨ, ਅਪ੍ਰੈਲ ਮਹੀਨੇ ਤੋਂ ਇਨ੍ਹਾਂ ਰੂਟਾਂ ''ਤੇ ਚੱਲ ਸਕਦੀਆਂ ਹਨ ਟਰੇਨਾਂ
Sunday, Mar 28, 2021 - 09:00 PM (IST)
ਜੈਤੋ (ਪਰਾਸ਼ਰ)-ਰੇਲ ਮੰਤਰਾਲਾ ਦੇ ਉੱਤਰੀ ਰੇਲਵੇ ਨੇ ਅਪ੍ਰੈਲ ਮਹੀਨੇ ਤੋਂ ਕਈ ਵਿਸ਼ੇਸ਼ ਐਕਸਪ੍ਰੈੱਸ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਰੇਲ ਗੱਡੀਆਂ ਦੇ ਚੱਲਣ ਨਾਲ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਰਾਜਸਥਾਨ ਤੋਂ ਇਲਾਵਾ ਦੱਖਣ ਰਾਜਾਂ ਦੇ ਹਜ਼ਾਰਾਂ ਯਾਤਰੀਆਂ ਨੂੰ ਹਰ ਰੋਜ਼ ਸਿੱਧਾ ਲਾਭ ਮਿਲੇਗਾ।
ਇਹ ਵੀ ਪੜ੍ਹੋ- ਕੋਵਿਡ ਵੈਕਸੀਨ ਨਾ ਲੁਆਉਣ ਵਾਲੇ ਸਰਕਾਰੀ ਮੁਲਾਜ਼ਮਾਂ ਲਈ ਜਲੰਧਰ ਦੇ ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ
ਰੇਲਵੇ ਵੱਲੋਂ 10 ਅਪ੍ਰੈਲ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਰੇਲ ਗੱਡੀਆਂ ਵਿਚ ਸ਼ਤਾਬਦੀ, ਦੁਰੰਤੋ ਅਤੇ ਹੋਰ ਰੇਲ ਗੱਡੀਆਂ ਸ਼ਾਮਲ ਹਨ। ਚੱਲ ਰਹੀਆਂ ਰੇਲ ਗੱਡੀਆਂ ’ਚ ਰੇਲ ਨੰਬਰ 02265-02266 ਦਿੱਲੀ ਸਰਾਏ ਰੋਹਿਲਾ-ਜੰਮੂਤਵੀ- ਦਿੱਲੀ ਸਰਾਏ ਰੋਹਿਲਾ ਦੁਰੰਤੋ ਐਕਸਪ੍ਰੈੱਸ ਸਪੈਸ਼ਲ ਰੇਲਗੱਡੀ 11 ਅਪ੍ਰੈਲ ਤੋਂ ਹਫਤੇ ਵਿਚ 3 ਦਿਨ ਚੱਲੇਗੀ, ਜੋ ਹਰ ਮੰਗਲਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਰਾਤ 10.20 ਵਜੇ ਰਵਾਨਾ ਹੋਵੇਗੀ। ਵਾਪਸੀ ਵੇਲੇ ਹਰ ਬੁੱਧਵਾਰ, ਸ਼ਨੀਵਾਰ ਅਤੇ ਸੋਮਵਾਰ ਸ਼ਾਮ 7.15 ਵਜੇ ਜੰਮੂ ਤਵੀ ਤੋਂ ਸਰਾਹ ਰੋਹਿਲਾ ਲਈ ਰਵਾਨਾ ਹੋਵੇਗੀ। ਰੇਲ ਗੱਡੀ ਦਾ ਸਿਰਫ ਲੁਧਿਆਣਾ ਵਿਖੇ ਹੀ ਠਹਿਰਾਓ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਪਲਾਂ ’ਚ ਉਜੜਿਆ ਹੱਸਦਾ-ਵੱਸਦਾ ਪਰਿਵਾਰ, ਦੋ ਸਕੇ ਭਰਾਵਾਂ ਦੀ ਮੌਤ ਨਾਲ ਘਰ ’ਚ ਪੈ ਗਿਆ ਚੀਕ-ਚਿਹਾੜਾ
ਰੇਲ ਨੰਬਰ 02013 -02014 ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ ਵਿਸ਼ੇਸ਼ ਰੇਲ ਗੱਡੀ 10 ਅਪ੍ਰੈਲ ਨੂੰ ਰੋਜ਼ਾਨਾ ਸ਼ਾਮ 4.30 ਵਜੇ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ, ਜਦੋਂਕਿ ਰੇਲ ਨੰਬਰ 02014 , 11 ਅਪ੍ਰੈਲ ਨੂੰ ਸਵੇਰੇ 4.55 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਇਹ ਟਰੇਨ ਦੋਵੇਂ ਦਿਸ਼ਾਵਾਂ ਵਿਚ ਅੰਬਾਲਾ ਛਾਉਣੀ, ਸਰਹਿੰਦ, ਲੁਧਿਆਣਾ, ਫਗਵਾੜਾ, ਜਲੰਧਰ ਸ਼ਹਿਰ ਅਤੇ ਬਿਆਸ ਰੇਲਵੇ ਸਟੇਸ਼ਨਾਂ ’ਤੇ ਰੁਕ ਜਾਵੇਗੀ।
ਰੇਲਗੱਡੀ ਨੰਬਰ 04053 -04054 ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ ਦੋਵਾਂ ਦਿਸ਼ਾਵਾਂ ਤੋਂ 15 ਅਪ੍ਰੈਲ ਤੋਂ ਹਫਤਾਵਾਰੀ ਚੱਲੇਗੀ। ਨਵੀਂ ਦਿੱਲੀ ਤੋਂ ਹਰ ਵੀਰਵਾਰ ਨੂੰ ਸਵੇਰੇ 7.20 ਵਜੇ ਰਵਾਨਾ ਹੋਵੇਗੀ, ਜਦੋਂਕਿ ਅੰਮ੍ਰਿਤਸਰ ਤੋਂ ਰੇਲਗੱਡੀ ਉਸੇ ਦਿਨ ਸ਼ਾਮ ਨੂੰ 4.50 ਵਜੇ ਰਵਾਨਾ ਹੋਵੇਗੀ। ਇਹ ਟਰੇਨ ਦੋਵੇਂ ਦਿਸ਼ਾਵਾਂ ਵਿਚ ਅੰਬਾਲਾ ਛਾਉਣੀ, ਰਾਜਪੁਰਾ, ਲੁਧਿਆਣਾ, ਫਗਵਾੜਾ, ਜਲੰਧਰ ਸ਼ਹਿਰ ਅਤੇ ਬਿਆਸ ਸਟੇਸ਼ਨਾਂ ’ਤੇ ਰੁਕੇਗੀ।
ਇਹ ਵੀ ਪੜ੍ਹੋ : ਬੈਡਮਿੰਟਨ ਖੇਡਦੇ-ਖੇਡਦੇ ਕਲੱਬ ’ਚ ਵਿਅਕਤੀ ਨੂੰ ਇੰਝ ਆਈ ਮੌਤ, ਵੇਖ ਲੋਕ ਵੀ ਹੋਏ ਹੈਰਾਨ
ਰੇਲ ਨੰਬਰ 02046/02045 ਚੰਡੀਗੜ੍ਹ-ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਐਕਸਪ੍ਰੈੱਸ 10 ਅਪ੍ਰੈਲ ਤੋਂ ਦੋਵਾਂ ਦਿਸ਼ਾਵਾਂ ਤੋਂ ਚੰਡੀਗੜ੍ਹ ਤੋਂ ਹਫਤੇ ਵਿਚ 6 ਦਿਨ ਬੁੱਧਵਾਰ ਛੱਡ ਕੇ ਦੁਪਹਿਰ 12.15 ਵਜੇ ਚੰਡੀਗੜ੍ਹ ਤੋਂ ਰਵਾਨਾ ਜਾਵੇਗੀ ਅਤੇ ਉਸੇ ਦਿਨ ਸ਼ਾਮ ਨੂੰ 7.15 ਵਜੇ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ, ਰੇਲ ਗੱਡੀ ਅੰਬਾਲਾ ਛਾਉਣੀ ਅਤੇ ਕਰਨਾਲ ਦੋਵਾਂ ਸਟੇਸ਼ਨਾਂ ’ਤੇ ਰੁਕੇਗੀ।
ਨਵੀ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਨਵੀਂ ਦਿੱਲੀ ਸੁਪਰਫਾਸਟ ਐਕਸਪ੍ਰੈੱਸ ਵਿਚਕਾਰ ਰੋਜ਼ਾਨਾ ਚੱਲੇਗੀ। ਰੇਲਗੱਡੀ ਨੰਬਰ 02445 , 31 ਮਾਰਚ ਨੂੰ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ, ਜਦੋਂਕਿ ਰੇਲ ਨੰਬਰ 02446 ਇਕ ਅਪ੍ਰੈਲ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ। ਇਹ ਰੇਲ ਗੱਡੀ ਪਾਣੀਪਤ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਕਠੂਆ, ਜੰਮੂਤਵੀ, ਰਾਮਨਗਰ ਅਤੇ ਉਧਮਪੁਰ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ’ਤੇ ਰੁਕੇਗੀ। ਉਪਰੋਕਤ ਵਿਸ਼ੇਸ਼ ਐਕਸਪ੍ਰੈੱਸ ਰੇਲ ਗੱਡੀਆਂ ਤੋਂ ਇਲਾਵਾ ਕਈ ਹੋਰ ਟਰੇਨਾਂ ਨੂੰ ਵੀ ਵੱਖ-ਵੱਖ ਰੂਟਾਂ ’ਤੇ ਚੱਲਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?