ਪੰਜਾਬ 'ਚ ਫਿਰ ਰੇਲਵੇ ਟਰੈਕ ਜਾਮ, ਕਈ Trains ਰੱਦ ਤੇ ਕਈ ਹੋ ਗਈਆਂ ਲੇਟ, ਲੋਕ ਭਾਰੀ ਪਰੇਸ਼ਾਨ
Saturday, Nov 25, 2023 - 03:00 PM (IST)
ਲੁਧਿਆਣਾ (ਵੈੱਬ ਡੈਸਕ, ਗੌਤਮ) : ਸ਼ੰਭੂ ਬਾਰਡਰ 'ਤੇ ਸਾਬਕਾ ਫ਼ੌਜੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਾਏ ਗਏ ਧਰਨੇ ਦੌਰਾਨ ਲੋਕਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਧਰਨੇ ਕਾਰਨ ਇਕ ਵਾਰ ਫਿਰ ਰੇਲ ਯਾਤਰਾ ਪ੍ਰਭਾਵਿਤ ਹੋ ਰਹੀ ਹੈ ਅਤੇ ਯਾਤਰੀਆਂ ਦੀ ਪਰੇਸ਼ਾਨੀ ਵੱਧ ਰਹੀ ਹੈ। ਇਸ ਦੇ ਮੱਦੇਨਜ਼ਰ ਜਨਸ਼ਤਾਬਦੀ ਲੁਧਿਆਣਾ ਪੁੱਜਦੇ ਹੀ ਰੱਦ ਕਰ ਦਿੱਤੀ ਗਈ, ਜਿਸ ਕਾਰਨ ਹਜ਼ਾਰਾਂ ਯਾਤਰੀ ਪਰੇਸ਼ਾਨ ਦਿਖੇ।
ਇਹ ਵੀ ਪੜ੍ਹੋ : ਬੀਮਾਰ ਪਤਨੀ ਨੂੰ ਦੇਖਣ ਆ ਰਹੇ ਫ਼ੌਜੀ ਜਵਾਨ ਨੂੰ ਬੱਸ 'ਚ ਹੀ ਪਿਆ ਦਿਲ ਦਾ ਦੌਰਾ, ਮੌਤ
ਇਹ ਟਰੇਨ ਸਵੇਰੇ ਅੰਮ੍ਰਿਤਸਰ ਤੋਂ ਸਮੇਂ ਸਿਰ ਹੀ ਚੱਲੀ ਸੀ ਪਰ ਜਿਵੇਂ ਹੀ ਲੁਧਿਆਣਾ ਪੁੱਜੀ ਤਾਂ ਇਸ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ, ਜਿਸ ਕਾਰਨ ਯਾਤਰੀ ਇਕ ਦਮ ਘਬਰਾ ਗਏ। ਇਸੇ ਤਰ੍ਹਾਂ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਵੀ ਲੇਟ ਹੋ ਗਈ ਹੈ। ਉੱਥੇ ਹੀ ਹਰਿਦੁਆਰ ਜਾਣ ਵਾਲੇ ਯਾਤਰੀ ਸਿਆਲਦੇਹ ਐਕਸਪ੍ਰੈੱਸ ਦੀ ਉਡੀਕ ਕਰ ਰਹੇ ਹਨ। ਸੈਂਕੜੇ ਯਾਤਰੀ ਇਸ ਟਰੇਨ 'ਚ ਸਵਾਰ ਹੋਣ ਲਈ ਰੇਲਵੇ ਸਟੇਸ਼ਨ 'ਤੇ ਖੜ੍ਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਮਹਿੰਗਾ ਹੋਇਆ ਟੋਲ, ਇਸ ਟੋਲ ਪਲਾਜ਼ਾ 'ਤੇ ਵਧੀਆ ਦਰਾਂ, ਜਾਣੋ ਕੀ ਹਨ ਨਵੇਂ ਰੇਟ
ਇਨ੍ਹਾਂ ਟਰੇਨਾਂ ਨੂੰ ਚੰਡੀਗੜ੍ਹ-ਧੂਰੀ ਜਾਖਲ ਦੇ ਰਸਤੇ ਚਲਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨਾਂ ਤੋਂ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਵੇ ਟਰੈਕ ਜਾਮ ਕੀਤੇ ਸਨ ਪਰ ਬੀਤੇ ਕੱਲ੍ਹ ਉਨ੍ਹਾਂ ਨੇ ਟਰੈਕ ਖ਼ਾਲੀ ਕਰ ਦਿੱਤੇ। ਹੁਣ ਸਾਬਕਾ ਫ਼ੌਜੀਆਂ ਵੱਲੋਂ ਲਾਏ ਗਏ ਧਰਨੇ ਕਾਰਨ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8