ਰੇਲਵੇ ਸਟੇਸ਼ਨ ''ਤੇ ਟੈਕਸੇਸ਼ਨ ਵਿਭਾਗ ਦੀ ਰੇਡ, 150 ਤੋਂ ਵੱਧ ਨਗ ਬਰਾਮਦ

Friday, Nov 30, 2018 - 11:40 PM (IST)

ਰੇਲਵੇ ਸਟੇਸ਼ਨ ''ਤੇ ਟੈਕਸੇਸ਼ਨ ਵਿਭਾਗ ਦੀ ਰੇਡ, 150 ਤੋਂ ਵੱਧ ਨਗ ਬਰਾਮਦ

ਅੰਮ੍ਰਿਤਸਰ (ਇੰਦਰਜੀਤ)-ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਟੈਕਸ ਚੋਰੀ ਦਾ ਮਾਲ ਰੋਕਣ ਦੀ ਕਵਾਇਦ 'ਚ ਸੇਲ ਟੈਕਸ ਵਿਭਾਗ ਦੇ 3 ਵਿੰਗ ਸਰਗਰਮ ਹਨ, ਜਿਨ੍ਹਾਂ 'ਚ ਐਕਸਾਈਜ਼, ਜੀ. ਐੱਸ. ਟੀ. ਤੇ ਮੋਬਾਇਲ ਵਿੰਗ ਸ਼ਾਮਿਲ ਹਨ ਪਰ ਇਸ ਤੋਂ ਬਾਅਦ ਵੀ ਟੈਕਸ ਚੋਰੀ ਦਾ ਕੰਮ ਜਾਰੀ ਹੈ। ਇਸ ਕੰਮ ਵਿਚ ਬੀਤੀ ਰਾਤ ਇਨ੍ਹਾਂ ਤਿੰਨਾਂ ਵਿਭਾਗਾਂ ਤੋਂ ਦੂਰ ਹਟ ਕੇ ਸੈਂਟਰਲ ਐਕਸਾਈਜ਼ ਤੇ ਕਸਟਮ ਵਿਭਾਗ ਨੇ ਵੀ ਰੇਲਵੇ ਸਟੇਸ਼ਨ 'ਤੇ ਭਾਰੀ ਦਬਿੱਸ਼ ਦਿੱਤੀ, ਜਿਸ ਵਿਚ 160 ਨਗ ਦੇ ਕਰੀਬ ਇਹ 2 ਵਿਭਾਗ ਆਪਣੇ ਨਾਲ ਲੈ ਗਏ।
ਜਾਣਕਾਰੀ ਮੁਤਾਬਕ ਕਸਟਮ ਅਤੇ ਐਕਸਾਈਜ਼ ਵਿਭਾਗ ਦੇ ਢਾਈ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਬੀਤੀ ਰਾਤ ਰੇਲਵੇ ਸਟੇਸ਼ਨ 'ਤੇ ਦਬਿੱਸ਼ ਦਿੱਤੀ ਤੇ ਇਸ ਦੌਰਾਨ ਡੀਲਕਸ ਗੱਡੀ ਨੂੰ ਉਨ੍ਹਾਂ ਨੇ ਚੈੱਕ ਕੀਤਾ, ਜਿਸ ਵਿਚ ਉਨ੍ਹਾਂ ਨੂੰ ਤਕਰੀਬਨ 200 ਤੋਂ ਵੱਧ ਮਾਲ ਦੇ ਨਗ ਦਿਖਾਈ ਦਿੱਤੇ। ਵਿਭਾਗ ਨੇ ਇਨ੍ਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸ਼ੱਕ ਦੇ ਆਧਾਰ 'ਤੇ 160 ਦੇ ਕਰੀਬ ਨਗ ਬਰਾਮਦ ਕਰ ਲਏ। ਬਰਾਮਦ ਕੀਤੇ ਗਏ ਨਗਾਂ ਨੂੰ 2 ਮੋਟਰ ਗੱਡੀਆਂ ਵਿਚ ਲੱਦ ਕੇ ਲਿਆ ਗਿਆ। ਇਸ ਸਬੰਧੀ ਕੋਈ ਵੀ ਵਿਭਾਗ ਬੋਲਣ ਨੂੰ ਤਿਆਰ ਨਹੀਂ ਹੈ ਪਰ ਇਸ ਵਿਚ ਵੱਡੇ ਘਪਲੇ ਦਾ ਸ਼ੱਕ ਹੈ।


author

Hardeep kumar

Content Editor

Related News