ਮਾਨ ਸਰਕਾਰ ਆਪਣੀ ਖਿਸਕਦੀ ਜ਼ਮੀਨ ਤੇ ਸੱਚ ਦੀ ਆਵਾਜ਼ ਤੋਂ ਬੌਖਲਾਈ: ਭੁਪਿੰਦਰ ਹੁੱਡਾ
Friday, Feb 06, 2026 - 07:35 AM (IST)
ਨੈਸ਼ਨਲ ਡੈਸਕ : ਹਰਿਆਣਾ ਦੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਹੁੱਡਾ ਨੇ ‘ਪੰਜਾਬ ਕੇਸਰੀ’ ਦੇ ਦਫ਼ਤਰਾਂ ’ਤੇ ਸੂਬਾ ਜੀ. ਐੱਸ. ਟੀ. ਵੱਲੋਂ ਕੀਤੀ ਗਈ ਰੇਡ ਲਈ ਪੰਜਾਬ ਦੀ ‘ਆਪ’ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਇਸ ਮਾਮਲੇ ਦੇ ਸਬੰਧ ਵਿਚ ਭੁਪਿੰਦਰ ਹੁੱਡਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ‘ਪੰਜਾਬ ਕੇਸਰੀ’ ਵਰਗੇ ਵੱਕਾਰੀ ਮੀਡੀਆ ਅਦਾਰੇ ਨੂੰ ਸਰਕਾਰੀ ਏਜੰਸੀਆਂ ਦੇ ਮਾਧਿਅਮ ਨਾਲ ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਬੇਹੱਦ ਚਿੰਤਾਜਨਕ ਹਨ।
ਇਹ ਵੀ ਪੜ੍ਹੋ : ਚਾਈਨਾ ਡੋਰ ਨਾਲ ਹੋਈ ਮੌਤ! ਦਰਜ ਹੋਵੇਗਾ ਕਤਲ ਦਾ ਪਰਚਾ, ਸਖ਼ਤ ਹੋਈ UP ਸਰਕਾਰ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੀ. ਐੱਸ. ਟੀ. ਵਿਭਾਗ ਵੱਲੋਂ ‘ਪੰਜਾਬ ਕੇਸਰੀ’ ਦੇ ਦਫ਼ਤਰਾਂ ’ਤੇ ਕਰਵਾਈ ਗਈ ਛਾਪੇਮਾਰੀ ਇਹ ਦੱਸਦੀ ਹੈ ਕਿ ਮਾਨ ਸਰਕਾਰ ਆਪਣੀ ਖਿਸਕਦੀ ਜ਼ਮੀਨ ਅਤੇ ਸੱਚ ਦੀ ਆਵਾਜ਼ ਤੋਂ ਬੌਖਲਾਅ ਗਈ ਹੈ। ਉਨ੍ਹਾਂ ਕਿਹਾ ਕਿ ਉਹ ‘ਪੰਜਾਬ ਕੇਸਰੀ’ ’ਤੇ ਕਾਫੀ ਸਮੇਂ ਤੋਂ ਵੱਖ-ਵੱਖ ਵਿਭਾਗਾਂ ਵੱਲੋਂ ਰੇਡ ਕਰ ਕੇ ਦਬਾਉਣ ਦੀ ਕਾਰਵਾਈ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦੇ ਹਨ। ਆਜ਼ਾਦ ਪੱਤਰਕਾਰੀ ਨੂੰ ਕੁਚਲਣ ਦੀਆਂ ਅਜਿਹੀਆਂ ਸਾਰੀਆਂ ਹਰਕਤਾਂ ਲੋਕਤੰਤਰੀ ਵਿਵਸਥਾ ਲਈ ਘਾਤਕ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਕਾਰਜਕਾਰੀ DGP ਲਾਉਣ 'ਤੇ ਸੁਪਰੀਮ ਕੋਰਟ ਹੋਈ ਸਖ਼ਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
