ਰੇਲਵੇ ਅਧਿਕਾਰੀ ਦਾ ਪਤੀ ਸ਼ਤਾਬਦੀ ''ਚ ਬਿਨਾਂ ਟਿਕਟ ਸਫਰ ਕਰਦਾ ਕਾਬੂ

Wednesday, May 01, 2019 - 11:17 AM (IST)

ਰੇਲਵੇ ਅਧਿਕਾਰੀ ਦਾ ਪਤੀ ਸ਼ਤਾਬਦੀ ''ਚ ਬਿਨਾਂ ਟਿਕਟ ਸਫਰ ਕਰਦਾ ਕਾਬੂ

ਫਿਰੋਜ਼ਪੁਰ (ਜ. ਬ.) – ਰੇਲਵੇ 'ਚ ਕਾਰਿਆਰਤ ਆਪਣੀ ਪਤਨੀ ਦੇ ਅਧਿਕਾਰਕ ਰੈਂਕ ਦਾ ਰੋਹਬ ਦਿਖਾ ਕੇ ਅੰਮ੍ਰਿਤਸਰ ਵਲੋਂ ਨਵੀਂ ਦਿੱਲੀ ਜਾਣ ਵਾਲੀ ਸ਼ਤਾਬਦੀ ਟਰੇਨ 'ਚ ਬਿਨਾਂ ਟਿਕਟ ਯਾਤਰਾ ਦਾ ਲੁਤਫ ਚੁੱਕਣ ਵਾਲੇ ਵਿਅਕਤੀ ਨੂੰ ਕਾਬੂ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਬੂ ਕੀਤਾ ਵਿਅਕਤੀ ਵੱਡੇ ਪੱਧਰ ਦਾ ਅਧਿਕਾਰੀ ਹੈ, ਜਿਸ ਨੂੰ ਸ਼ਤਾਬਦੀ 'ਚ ਬਿਨਾਂ ਟਿਕਟ ਸਫਰ ਕਾਫੀ ਮਹਿੰਗਾ ਪਿਆ, ਜਿਸ ਨੇ ਆਖਿਰਕਾਰ ਗੋਡੇ ਟੇਕਦੇ ਹੋਏ ਜੁਰਮਾਨਾ ਅਦਾ ਕਰ ਕੇ ਆਪਣੀ ਜਾਨ ਬਚਾਈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਲੋਂ ਦਿੱਲੀ ਜਾਣ ਵਾਲੀ ਟਰੇਨ ਨੰ. 12014 ਸ਼ਤਾਬਦੀ ਐਕਸਪ੍ਰੈੱਸ 'ਚ ਇਕ ਅਧਿਕਾਰੀ, ਜਿਸ ਦੀ ਪਤਨੀ ਅੰਬਾਲਾ ਮੰਡਲ 'ਚ ਇਕ ਉੱਤਮ ਅਧਿਕਾਰੀ ਹੈ, ਸੀ. ਐੱਮ. ਆਈ. ਸਟਾਫ ਨੂੰ ਇਹ ਕਹਿ ਕੇ ਬੈਠ ਗਿਆ ਕਿ ਉਹ ਅੰਬਾਲਾ ਮੰਡਲ ਦੀ ਸੇਫਟੀ ਸ਼ਾਖਾ ਦੇ ਉੱਤਮ ਅਧਿਕਾਰੀ ਦਾ ਪਤੀ ਹੈ। ਉਹ ਨਵੀਂ ਦਿੱਲੀ ਤੱਕ ਸਫਰ ਕਰੇਗਾ। ਇਹ ਮਹਾਸ਼ੇ ਵੱਡੇ ਰੋਹਬ ਨਾਲ ਗੈਰ-ਕਾਨੂੰਨੀ ਤੌਰ 'ਤੇ ਸ਼ਤਾਬਦੀ ਐਕਸਪ੍ਰੈੱਸ ਦੇ ਕੋਚ ਨੰਬਰ ਸੀ-9 'ਚ ਸੀਟ ਨੰਬਰ 4 'ਤੇ ਜਾ ਕੇ ਬੈਠ ਗਿਆ, ਜੋ ਬਿਨਾਂ ਟਿਕਟ ਹੁੰਦੇ ਹੋਏ ਵੀ ਬੜੇ ਮਜ਼ੇ ਨਾਲ ਸਫਰ ਦਾ ਆਨੰਦ ਲੈ ਰਿਹਾ ਸੀ।

ਥੋੜ੍ਹੀ ਦੇਰ ਉਪਰੰਤ ਇਸ ਗੱਡੀ 'ਚ ਤਾਇਨਾਤ ਟਿਕਟ ਚੈੱਕਰ ਨਿਰਮਲਜੀਤ ਸਿੰਘ ਟਿਕਟ ਚੈੱਕ ਕਰਦੇ ਹੋਏ ਆ ਗਏ। ਉਨ੍ਹਾਂ ਇਸ ਕੋਚ 'ਚ ਬੈਠੇ ਹੋਏ ਇਸ ਵਿਅਕਤੀ ਕੋਲੋਂ ਟਿਕਟ ਮੰਗੀ ਪਰ ਉਸ ਕੋਲ ਟਿਕਟ ਸੀ ਨਹੀਂ। ਉਹ ਆਪਣੀ ਪਤਨੀ ਦੇ ਅਧਿਕਾਰੀ ਹੋਣ ਦਾ ਕਹਿਣ ਲੱਗਾ ਤੇ ਆਪਣੇ ਬਾਰੇ 'ਚ ਖੂਬ ਵਿਖਿਆਨ ਕਰਨ ਲੱਗਾ। ਦੱਸਿਆ ਜਾਂਦਾ ਹੈ ਕਿ ਇਸ ਟਰੇਨ 'ਚ ਉਸ ਸਮੇਂ ਰੇਲ ਮੁੱਖਆਲਿਆ ਵਿਜੀਲੈਂਸ ਸਟਾਫ ਸਫਰ ਕਰ ਰਿਹਾ ਸੀ, ਇਸ ਦੇ ਬਾਵਜੂਦ ਉਸ ਨੇ ਗੱਡੀ 'ਚ ਕਈ ਤਰ੍ਹਾਂ ਦੀਆਂ ਸਿਫਾਰਸ਼ਾਂ ਲਾਈਆਂ ਅਤੇ ਕਈ ਜਗ੍ਹਾ 'ਤੇ ਫੋਨ ਦੀਆਂ ਘੰਟੀਆਂ ਖੜਕਾਈਆਂ ਅਤੇ ਧੌਂਸ ਵੀ ਵਿਖਾਈ ਪਰ ਜਦੋਂ ਗੱਲ ਨਹੀਂ ਬਣੀ ਤਾਂ ਜਾਨ ਜੁਰਮਾਨਾ ਦੇ ਕੇ ਛੁੱਟੀ। ਦੱਸਿਆ ਜਾਂਦਾ ਹੈ ਕਿ ਇਸ ਕਾਰਗੁਜ਼ਾਰੀ ਦੀ ਵਜ੍ਹਾ ਨਾਲ ਰੇਲਵੇ ਅਧਿਕਾਰੀ ਦੇ ਪਤੀ ਨੂੰ 2200 ਰੁਪਏ ਦਾ ਜੁਰਮਾਨਾ ਠੋਕਿਆ ਗਿਆ। ਆਪਣਾ ਨਾਂ ਨਹੀਂ ਛਾਪਣ ਦੇ ਬਦਲੇ 'ਚ ਰੇਲਵੇ ਦੇ ਇਕ ਵੱਡੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 29 ਅਪ੍ਰੈਲ ਦੀ ਹੈ। ਇਸ ਸਬੰਧੀ ਕਈ ਸ਼ਿਕਾਇਤਾਂ ਰੇਲ ਮੰਤਰਾਲਾ ਦੇ ਟਵਿੱਟਰ 'ਤੇ ਹੋਣ ਬਾਰੇ ਕਿਹਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਇਹ ਮਾਮਲਾ ਰੇਲ ਮੁੱਖਆਲੇ ਤੇ ਰੇਲ ਮੰਤਰਾਲੇ ਤੱਕ ਪਹੁੰਚ ਗਿਆ ਹੈ, ਇਸ ਸਬੰਧੀ ਰੇਲਵੇ ਵਲੋਂ ਕਾਰਵਾਈ ਜ਼ਰੂਰ ਕੀਤੀ ਜਾਵੇਗੀ।


author

rajwinder kaur

Content Editor

Related News