ਪਹਿਲਾਂ ਵਾਲੇ ਸਮੇਂ ਤੇ ਰੂਟ ''ਤੇ ਚੱਲੇਗੀ ਪੰਜਾਬ ਮੇਲ ਤੇ ਪਾਤਾਲਕੋਟ ਐਕਸਪ੍ਰੈੱਸ, ਵਿਭਾਗ ਨੇ ਰੱਦ ਦੇ ਆਦੇਸ਼ ਲਏ ਵਾਪਸ

Sunday, Sep 01, 2024 - 08:34 PM (IST)

ਜੈਤੋ (ਰਘੂਨੰਦਨ ਪਰਾਸ਼ਰ) : ਰੇਲ ਮੰਤਰਾਲਾ ਨੇ ਪਲਵਲ ਨੇੜੇ ਪਰਿਥਲਾ ਯਾਰਡ ਵਿਖੇ ਚੱਲ ਰਹੇ ਕੰਮ ਕਾਰਨ 4 ਸਤੰਬਰ ਤੋਂ 17 ਸਤੰਬਰ ਤੱਕ ਕੁਝ ਟਰੇਨਾਂ ਨੂੰ ਰੱਦ ਕਰਨ ਅਤੇ ਡਾਇਵਰਟ ਦਾ ਫੈਸਲਾ ਕੀਤਾ ਸੀ। ਰੇਲਵੇ ਪੈਸੰਜਰ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਦੇਵ ਰਾਮ ਬਾਂਸਲ ਚੌਂਕੇ ਨੇ ਐਤਵਾਰ ਨੂੰ ਦੱਸਿਆ ਕਿ ਹੁਣ ਜਿਹੜੀਆਂ ਟਰੇਨਾਂ ਰੱਦ ਕੀਤੀਆਂ ਗਈਆਂ ਸਨ ਅਤੇ ਕੁਝ ਨੂੰ ਰੇਲਵੇ ਵਿਭਾਗ ਵੱਲੋਂ ਡਾਇਵਰਟ ਕੀਤਾ ਗਿਆ ਸੀ, ਉਨ੍ਹਾਂ ਨੂੰ ਤਕਨੀਕੀ ਕਾਰਨਾਂ ਕਰਕੇ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਨਹਿਰ 'ਚ ਨਹਾਉਣ ਦੀ 'ਜ਼ਿੱਦ' ਨੇ ਖੋਹ ਲਿਆ 2 ਭੈਣਾਂ ਦਾ 'ਇਕਲੌਤਾ' ਭਰਾ, ਡੁੱਬਣ ਕਾਰਨ ਹੋ ਗਈ ਮੌਤ

ਉਨ੍ਹਾਂ ਕਿਹਾ ਕਿ ਇਸ ਲਈ ਅਗਲੇ ਹੁਕਮਾਂ ਤੱਕ ਪਲਵਲ ਯਾਰਡ ਦੇ ਕੰਮ ਕਾਰਨ ਰੱਦ ਅਤੇ ਡਾਇਵਰਟ ਕੀਤੀਆਂ ਗਈਆਂ ਸਾਰੀਆਂ ਰੇਲ ਗੱਡੀਆਂ, ਜਿਨ੍ਹਾਂ ਵਿੱਚ ਰੇਲਗੱਡੀ ਨੰਬਰ 12138-12137 ਫ਼ਿਰੋਜ਼ਪੁਰ-ਮੁੰਬਈ ਪੰਜਾਬ ਮੇਲ ਅਤੇ ਰੇਲਗੱਡੀ ਨੰਬਰ 14623-14624 ਪਾਤਾਲਕੋਟ ਐਕਸਪ੍ਰੈੱਸ ਸ਼ਾਮਲ ਹਨ, ਹੁਣ ਪਹਿਲਾਂ ਦੇ ਹੁਕਮਾਂ ਅਨੁਸਾਰ ਚੱਲਣਗੀਆਂ। ਇਸੇ ਤਰ੍ਹਾਂ ਇਹ ਪਹਿਲੇ ਸਮੇਂ ਅਤੇ ਆਪਣੇ ਪੁਰਾਣੇ ਰੂਟ 'ਤੇ ਚੱਲਣਗੀਆਂ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News