ਹੁਣ ਯਾਤਰੀ ਕਿਤੇ ਵੀ ਦੇਖ ਸਕਣਗੇ ਰੇਲਵੇ ਦੀਆਂ ਰਸੋਈਆਂ ਦੀ ਲਾਈਵ ਸਟ੍ਰੀਮਿੰਗ

Monday, Jul 09, 2018 - 02:26 PM (IST)

ਹੁਣ ਯਾਤਰੀ ਕਿਤੇ ਵੀ ਦੇਖ ਸਕਣਗੇ ਰੇਲਵੇ ਦੀਆਂ ਰਸੋਈਆਂ ਦੀ ਲਾਈਵ ਸਟ੍ਰੀਮਿੰਗ

ਲੁਧਿਆਣਾ : ਰੋਜ਼ਾਨਾ ਯਾਤਰੀਆਂ ਵਲੋਂ ਰੇਲ ਯਾਤਰਾ ਦੌਰਾਨ ਰੇਲਵੇ ਵਲੋਂ ਮੁਹੱਈਆ ਕਰਾਏ ਜਾਣ ਵਾਲੇ ਖਾਣੇ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ। ਇਸ ਲਈ ਰੇਲ ਮੰਤਰਾਲੇ ਵਲੋਂ ਯਾਤਰੀਆਂ 'ਚ ਭਰੋਸਾ ਕਾਇਮ ਕਰਨ ਲਈ ਰੇਲਵੇ ਰਸੋਈਆਂ ਦੀ ਲਾਈਵ ਸਟ੍ਰੀਮਿੰਗ ਸ਼ੁਰੂ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਰੇਲਵੇ ਵਿਭਾਗ ਮੰਤਰੀ ਪੀਯੂਸ਼ ਗੋਇਲ ਨੇ ਯਾਤਰੀਆਂ 'ਚ ਭਰੋਸਾ ਬਣਾਉਣ ਲਈ ਰੇਲਵੇ ਦੀਆਂ ਰਸੋਈਆਂ ਦੀ ਲਾਈਵ ਸਟ੍ਰੀਮਿੰਗ ਕੀਤੇ ਜਾਣ ਦਾ ਐਲਾਨ ਕੀਤਾ ਹੈ। ਰੇਲਵੇ ਵਲੋਂ ਸ਼ੁਰੂ ਕੀਤੀ ਜਾ ਰਹੀ ਨਵੀਂ ਯੋਜਨਾ ਤੋਂ ਬਾਅਦ ਹੁਣ ਤੁਸੀਂ ਰੇਲਵੇ ਦੀ ਰਸੋਈ ਦੀਆਂ ਸਾਰੀਆਂ ਗਤੀਵਿਧੀਆਂ ਆਪਣੇ ਘਰ ਜਾਂ ਕਿਤੇ ਵੀ ਇੰਟਰਨੈੱਟ 'ਤੇ ਦੇਖ ਸਕਦੇ ਹੋ। 


Related News