ਯੰਤਰ ਤਿਆਰ ਕਰਨ ਵਾਲੇ ਨੇ ਕੀਤਾ ਦਾਅਵਾ ਹੁਣ ਨਹੀਂ ਹੋਣਗੇ ਰੇਲ ਹਾਦਸੇ
Thursday, Feb 28, 2019 - 02:17 PM (IST)
ਪਟਿਆਲਾ (ਬਖਸ਼ੀ)—ਦੇਸ਼ ਭਰ 'ਚ ਕਈ ਰੇਲ ਹਾਦਸੇ ਵਾਪਰਨ ਨਾਲ ਜਿਥੇ ਕਈਆਂ ਦੀਆਂ ਜਾਨਾਂ ਚੱਲੀਆਂ ਗਈਆਂ, ਉੱਥੇ ਹੀ ਰੇਲਵੇ ਵਿਭਾਗ ਦਾ ਕਾਫੀ ਵੱਡਾ ਨੁਕਸਾਨ ਹੋਇਆ ਹੈ। ਅਜਿਹੇ ਹਾਦਸਿਆਂ ਨੂੰੰ ਰੋਕਣ ਲਈ ਪਟਿਆਲਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਅਜਿਹਾ ਮਾਡਲ ਤਿਆਰ ਕੀਤਾ, ਜਿਸ ਨਾਲ ਰੇਲ ਹਾਦਸਿਆਂ 'ਚ ਵੱਡੀ ਕਮੀ ਆਵੇਗੀ। ਰੇਲ ਹਾਦਸੇ ਰੋਕਣ ਲਈ ਡਿਜ਼ਾਇਨ ਪਲੇਟ ਤਿਆਰ ਕਰਨ ਵਾਲੇ ਵਿਅਕਤੀ ਦਾ ਦਾਅਵਾ ਹੈ ਕਿ ਉਨ੍ਹਾਂ ਵਲੋਂ ਡਿਜ਼ਾਇਨ ਕੀਤੀ ਪਲੇਟ ਜੇ ਰੇਲਵੇ ਵਿਭਾਗ ਇਸਤੇਮਾਲ ਕਰੇ ਤਾਂ ਉਸ ਨੂੰ ਕੋਈ ਵੀ ਵਿਅਕਤੀ ਖੋਲ੍ਹ ਨਹੀਂ ਸਕਦਾ।
ਤੰਜ ਸਿੰਘ ਮਠਾੜੂ ਨਾਂ ਦੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਅਜਿਹੀ ਪਲੇਟ ਤਿਆਰ ਕੀਤੀ ਗਈ ਹੈ, ਜਿਸ ਨਾਲ ਰੇਲਵੇ ਹਾਦਸੇ ਨਹੀਂ ਵਾਪਰਨਗੇ। ਐਕਸਟੈਨਸ਼ਨ ਪੁਆਇੰਟ 'ਤੇ ਜਿਹੜੀ ਪਲੇਟ ਲੱਗਦੀ ਉਸ ਦਾ ਅਜਿਹਾ ਮਾਡਲ ਤਿਆਰ ਕੀਤਾ। ਮਠਾੜੂ ਨੇ ਆਖਿਆ ਕਿ ਜਦ ਰੇਲਵੇ ਮੰਤਰੀ ਲਾਲੂ ਪ੍ਰਸਾਦ ਯਾਦਵ ਸਨ ਤਾਂ ਉਨ੍ਹਾਂ ਅਜਿਹਾ ਮਾਡਲ ਤਿਆਰ ਕਰਨ ਦੀ ਗੱਲ ਕੀਤੀ ਸੀ ਤਾਂ ਮੇਰੇ ਵੱਲੋਂ ਤਿਆਰ ਕੀਤੇ ਪ੍ਰੋਜੈਕਟਾਂ ਨੂੰ ਭਾਵੇਂ ਥੋੜ੍ਹਾ ਸਮਾਂ ਲੱਗਾ, ਪਰ ਅੱਜ ਇਹ ਪ੍ਰੋਜੈਕਟ ਪਲੇਟ ਤਿਆਰ ਹੋ ਗਈ ਹੈ।
ਮਠਾੜੂ ਨੇ ਖੁਲਾਸਾ ਕਰਦਿਆਂ ਕਿਹਾ ਕਿ ਰੇਲ ਮੰਤਰੀ ਲਾਲੂ ਪ੍ਰਸਾਦ ਦੇ ਕਾਰਜਕਾਲ 'ਚ ਸ਼ਤਾਬਦੀ ਐਕਸਪ੍ਰੈੱਸ ਹਾਦਸਾਗ੍ਰਸਤ ਐਕਸਟੈਨਸ਼ਨ ਪੁਆਇੰਟ ਖੋਲ੍ਹਣ ਨਾਲ ਹੋਇਆ ਸੀ।
ਮਠਾੜੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਰੇਲਵੇ ਹਾਦਸਾ ਵਾਪਰਿਆ ਭਾਵੇਂ ਉਹ ਹੋਰਨਾਂ ਰੇਲ ਹਾਦਸਿਆਂ ਤੋਂ ਵੱਖ ਰਿਹਾ ਹੋਵੇ, ਪਰ ਦੇਸ਼ ਭਰ 'ਚ ਕਈ ਰੇਲ ਹਾਦਸੇ ਇਸ ਤਰ੍ਹਾਂ ਵਾਪਰੇ ਹਨ ਕਿ ਰੇਲਵੇ ਲਾਈਨਾਂ ਨਾਲ ਕੀਤੀ ਜਾਂਦੀ ਛੇੜ ਅਤੇ ਐਕਸਟੇਲਸ਼ਨ ਪੁਆਇੰਟ ਦੀ ਪਲੇਟ ਨੂੰ ਖੋਲ੍ਹ ਦੇਣ ਨਾਲ ਰੇਲਵੇ ਟਰੇਨਾਂ ਹਾਦਸਾਗ੍ਰਸਤ ਹੋਈਆਂ। ਮਠਾੜੂ ਨੇ ਰੇਲਵੇ ਵਿਭਾਗ ਨੂੰ ਅਪੀਲ ਕੀਤੀ ਕਿ ਹੈ ਕਿ ਉਹ ਮੇਰੇ ਵੱਲੋਂ ਡਿਜ਼ਾਈਨ ਕੀਤੀ ਪਲੇਟ ਨੂੰ ਹਾਸਲ ਕਰਨ, ਜੇ ਰੇਲਵੇ ਵਿਭਾਗ ਮੇਰੇ ਵੱਲੋਂ ਤਿਆਰ ਕੀਤੀ ਪਲੇਟ ਨੂੰ ਇਸਤੇਮਾਲ ਕਰੇ ਤਾਂ ਰੇਲ ਹਾਦਸਿਆਂ ਨੂੰ ਟਾਲਿਆ ਜਾ ਸਕਦਾ ਹੈ।