ਫੂਡ ਸਪਲਾਈ ਵਿਭਾਗ ਦੀਆਂ ਟੀਮਾਂ ਨੇ ਗੈਸ ਮਾਫੀਆ ਦੇ ਟਿਕਾਣਿਆਂ ''ਤੇ ਮਾਰੇ ਛਾਪੇ, 18 ਸਿਲੰਡਰ ਲਏੇ ਕਬਜ਼ੇ ''ਚ
Friday, May 06, 2022 - 02:06 AM (IST)
ਲੁਧਿਆਣਾ (ਖੁਰਾਣਾ) : ਫੂਡ ਸਪਲਾਈ ਵਿਭਾਗ ਦੀ ਕੰਟਰੋਲਰ ਹਰਵੀਨ ਕੌਰ ਤੇ ਸ਼ਿਫਾਲੀ ਚੋਪੜਾ ਦੇ ਨਿਰਦੇਸ਼ਾਂ 'ਤੇ ਗਠਿਤ ਵਿਭਾਗੀ ਕਰਮਚਾਰੀਆਂ ਦੀਆਂ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸਰਗਰਮ ਗੈਸ ਮਾਫੀਆ ਦੇ ਟਿਕਾਣਿਆਂ 'ਤੇ ਛਾਪੇ ਮਾਰ ਕੇ 18 ਗੈਸ ਸਿਲੰਡਰ ਕਬਜ਼ੇ 'ਚ ਲੈਂਦਿਆਂ ਮੁਲਜ਼ਮਾਂ ਖ਼ਿਲਾਫ਼ ਥਾਣਾ ਡਾਬਾ 'ਚ ਮਾਮਲਾ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ : ਨਾਜਾਇਜ਼ ਕਬਜ਼ਿਆਂ 'ਤੇ ਪੰਜਾਬ ਸਰਕਾਰ ਦੀ ਕਾਰਵਾਈ, ਜਲੰਧਰ ਦੇ ਇਕ ਸਾਬਕਾ ਅਧਿਕਾਰੀ ਨੂੰ ਲਿਆ ਨਿਸ਼ਾਨਾ 'ਤੇ
ਛਾਪੇਮਾਰ ਟੀਮ 'ਚ ਸ਼ਾਮਲ ਕਰਮਚਾਰੀਆਂ ਅਜੇ ਕੁਮਾਰ, ਮਨਪ੍ਰੀਤ ਸਿੰਘ, ਮਨਿੰਦਰ ਸਿੰਘ ਖੁਰਾਣਾ, ਲਵਲੀਨ, ਹਰਸਿਮਰਨ ਸਿੰਘ, ਕੁਲਦੀਪ ਸਿੰਘ, ਜਤਿੰਦਰ ਕਪਿਲ, ਪਰਵਿੰਦਰ ਅਤੇ ਰਾਹੁਲ ਕੌਸ਼ਲ ਨੇ ਦੱਸਿਆ ਕਿ ਕਾਲਾਬਾਜ਼ਾਰੀਆਂ ਦੇ ਨਾਜਾਇਜ਼ ਅੱਡਿਆਂ 'ਤੇ ਕੀਤੀ ਗਈ ਤਾਬੜਤੋੜ ਕਾਰਵਾਈ ਦੌਰਾਨ 18 ਸਿਲੰਡਰਾਂ ਸਮੇਤ ਗੈਸ ਦੀ ਪਲਟੀ ਮਾਰਨ ਵਾਲੀ ਮਸ਼ੀਨ (ਦੋ ਬੰਸਰੀਆਂ) ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਜਾਣਕਾਰੀ ਸਾਂਝੀ ਕਰਦਿਆਂ ਵਿਭਾਗ ਦੀ ਕੰਟਰੋਲਰ ਹਰਵੀਨ ਕੌਰ ਤੇ ਸ਼ਿਵਾਲੀ ਚੋਪੜਾ ਨੇ ਕਿਹਾ ਕਿ ਗੈਸ ਕਾਲਾਬਾਜ਼ਾਰੀਆਂ ਖ਼ਿਲਾਫ਼ ਭਵਿੱਖ ਵਿਚ ਵੀ ਕਾਰਵਾਈ ਜਾਰੀ ਰਹੇਗੀ ਅਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਅਸਲਾ-ਬਾਰੂਦ ਸਣੇ ਹਰਿਆਣੇ 'ਚ ਫੜੇ ਵਿਅਕਤੀਆਂ ਕਾਰਨ ਮਖੂ ਫਿਰ ਚਰਚਾ 'ਚ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ