ਲੁਧਿਆਣਾ ਦੇ ਮਸ਼ਹੂਰ ਹੋਟਲ ''ਚ RAID!

Thursday, Aug 20, 2026 - 07:34 PM (IST)

ਲੁਧਿਆਣਾ ਦੇ ਮਸ਼ਹੂਰ ਹੋਟਲ ''ਚ RAID!

ਲੁਧਿਆਣਾ (ਮਹਿੰਦਰੂ): ਲੁਧਿਆਣਾ ਦੇ ਮਸ਼ਹੂਰ ਪੰਜ ਤਾਰਾ ਹੋਟਲ ਪਾਰਕ ਪਲਾਜ਼ਾ ਵਿਚ ਬੈਂਕ ਦੀਆਂ ਟੀਮਾਂ ਨੇ ਪੁਲਸ ਦੇ ਨਾਲ ਛਾਪੇਮਾਰੀ ਕੀਤੀ ਹੈ। ਸੂਤਰਾਂ ਮੁਤਾਬਕ, ਇਕ ਸੈਲੂਨ ਦੇ ਨਾਲ ਕਮਰੇ ਸੀਲ ਕੀਤੇ ਜਾ ਰਹੇ ਹਨ। ਬੈਂਕ ਤੇ  ਪੁਲਸ ਦੇ ਅਫ਼ਸਰ ਹੋਟਲ ਦੇ ਅੰਦਰ ਮੌਜੂਦ ਹਨ, ਜਦਕਿ ਹੋਟਲ ਦੇ ਗੇਟ 'ਤੇ ਪੁਲਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। 

ਇਸ ਛਾਪੇਮਾਰੀ ਦੀ ਵਜ੍ਹਾ ਬੈਂਕ ਲੋਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਹੋਟਲ 'ਤੇ ਕਰੋੜਾਂ ਰੁਪਏ ਦਾ ਬੈਂਕ ਲੋਨ ਹੈ ਤੇ ਇਸ ਨੂੰ ਲੈ ਕੇ ਬੈਂਕ ਦੇ ਨਾਲ ਵਿਵਾਦ ਚੱਲ ਰਿਹਾ ਹੈ। ਇਹ ਹੋਟਲ ਸਾਬਕਾ ਵਿਧਾਇਕ ਜੱਸੀ ਖੰਗੂੜਾ ਦਾ ਹੈ। 


author

Anmol Tagra

Content Editor

Related News