ਸੀ. ਆਈ. ਏ. ਸਟਾਫ ਨੇ ਕੀਤੀ ਮਿੱਠੂ ਬਸਤੀ ’ਚ ਛਾਪੇਮਾਰੀ

Monday, Jul 23, 2018 - 06:33 AM (IST)

ਸੀ. ਆਈ. ਏ. ਸਟਾਫ ਨੇ ਕੀਤੀ ਮਿੱਠੂ ਬਸਤੀ ’ਚ ਛਾਪੇਮਾਰੀ

ਜਲੰਧਰ, (ਵਰੁਣ)- ਸੀ. ਆਈ. ਏ. ਸਟਾਫ ਨੇ ਮਿੱਠੂ ਬਸਤੀ ’ਚ ਛਾਪੇਮਾਰੀ ਕਰ ਕੇ ਘਰ ’ਚ ਬਣਾਇਆ ਸ਼ਰਾਬ ਦਾ ਠੇਕਾ ਫੜਿਆ ਹੈ। ਸ਼ਰਾਬ  ਦਾ  ਨਾਜਾਇਜ਼  ਕਾਰੋਬਾਰ  ਕਰਨ  ਵਾਲੇ  ਡੀ. ਜੇ. ਆਪ੍ਰੇਟਰ ਵਿਕਰਮ ਵਿੱਕੀ ਖਿਲਾਫ ਪੁਲਸ ਨੇ ਕੇਸ ਦਰਜ ਕਰ ਲਿਆ ਹੈ।ਸੀ. ਆਈ. ਏ. ਸਟਾਫ ਨੂੰ ਸੂਚਨਾ ਮਿਲੀ ਸੀ ਕਿ ਵਿਕਰਮ ਵਿੱਕੀ ਪੁੱਤਰ ਮਨਜੀਤ ਸਿੰਘ ਵਾਸੀ ਮਿੱਠੂ ਬਸਤੀ ਘਰ ’ਚ ਹੀ ਸ਼ਰਾਬ ਵੇਚਣ ਦਾ ਨਾਜਾਇਜ਼ ਕਾਰੋਬਾਰ ਕਰ ਰਿਹਾ ਹੈ। ਪੁਲਸ ਨੇ ਟਰੈਪ ਲਾ ਕੇ ਵਿੱਕੀ ਦੇ ਘਰ ’ਚ ਛਾਪੇਮਾਰੀ ਕਰ ਕੇ 9 ਪੇਟੀਅਾਂ ਸ਼ਰਾਬ ਦੀਅਾਂ ਬਰਾਮਦ ਕੀਤੀਅਾਂ ਤੇ ਵਿੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ। 
ਵਿੱਕੀ ਨੇ ਦੱਸਿਆ ਕਿ ਉਹ ਮਾਡਲ ਟਾਊਨ ਦੇ ਇਕ ਸਮੱਗਲਰ ਕੋਲੋਂ ਸ਼ਰਾਬ ਖਰੀਦ ਕੇ ਪ੍ਰਤੀ ਬੋਤਲ ਦੇ ਹਿਸਾਬ ਨਾਲ ਵੇਚਦਾ ਸੀ।  ਮਾਡਲ ਟਾਊਨ ਦਾ ਸਮੱਗਲਰ ਚੰਡੀਗੜ੍ਹ ਤੋਂ ਸ਼ਰਾਬ ਖਰੀਦ ਕੇ ਇਥੇ ਲਿਆ ਕੇ ਪੇਟੀਅਾਂ ਦੇ ਹਿਸਾਬ ਨਾਲ ਵੇਚਦਾ ਹੈ।  ਸੀ. ਆਈ. ਏ.  ਸਟਾਫ  ਦੀ  ਜਾਂਚ  ’ਚ  ਪਤਾ ਲੱਗਾ  ਹੈ  ਕਿ  ਵਿੱਕੀ  ਖਿਲਾਫ  ਪਹਿਲਾਂ  ਵੀ  ਸ਼ਰਾਬ  ਵੇਚਣ  ਸਬੰਧੀ  ਕੇਸ  ਦਰਜ  ਹੈ।  ਪੁਲਸ  ਵਿੱਕੀ  ਕੋਲੋਂ  ਮਾਡਲ  ਟਾਊਨ  ਦੇ  ਸਮੱਗਲਰ  ਬਾਰੇ  ਵੀ  ਪੁੱਛਗਿੱਛ  ਕਰ  ਰਹੀ  ਹੈ। 


Related News