ਐਲਾਨਾਂ ਤੋਂ ਬਾਅਦ ਘਿਰੇ ਨਵਜੋਤ ਸਿੱਧੂ, ਰਾਘਵ ਚੱਢਾ ਬੋਲੇ, ‘ਸਾਈਕਲ ਦਾ ਵੀ ਸਟੈਂਡ ਹੁੰਦੈ ਪਰ ਸਿੱਧੂ ਦਾ ਨਹੀਂ’

Monday, Jan 03, 2022 - 07:26 PM (IST)

ਜਲੰਧਰ (ਵੈੱਬ ਡੈਸਕ)— ਬਰਨਾਲਾ ਵਿਖੇ ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਰੈਲੀ ਦੌਰਾਨ ਕੀਤੇ ਗਏ ਵੱਡੇ ਐਲਾਨਾਂ ਤੋਂ ਬਾਅਦ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ। ਵਿਰੋਧੀ ਧਿਰਾਂ ਵੱਲੋਂ ਵੀ ਇਸ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਸਿੱਧੂ ’ਤੇ ਪਲਟਵਾਰ ਕੀਤਾ ਹੈ। ਟਵਿੱਟਰ ਜ਼ਰੀਏ ਰਾਘਵ ਚੱਢਾ ਨੇ ਸਿੱਧੂ ’ਤੇ ਨਿਸ਼ਾਨੇ ਲਾਉਂਦੇ ਕਿਹਾ ਕਿ ਪੰਜਾਬ ਵਿਚ ਕਹਾਵਤ ਹੈ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਪਰ ਸਿੱਧੂ ਦਾ ਨਹੀਂ। 

ਇਹ ਵੀ ਪੜ੍ਹੋ: ਕਪੂਰਥਲਾ ਵਿਖੇ ਵਿਆਹ ’ਚ ਸੂਟ-ਬੂਟ ਪਾ ਕੇ ਪੁੱਜੇ 12 ਸਾਲਾ ਬੱਚੇ ਨੇ ਕੀਤਾ ਅਜਿਹਾ ਕਾਰਾ ਕਿ ਸਭ ਦੇ ਉੱਡੇ ਹੋਸ਼

ਇਥੇ ਹੀ ਬਸ ਨਹੀਂ ਇਸ ਦੇ ਨਾਲ ਹੀ ਰਾਘਵ ਚੱਢਾ ਨੇ ਇਕ ਸਿੱਧੂ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ’ਚ ਸਿੱਧੂ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਇਕ ਹਜ਼ਾਰ ਰੁਪਇਆ ਕਿਉਂ ਭਾਈ, ਨਿਕੰਮੇ ਨੇ ਪੰਜਾਬੀ, ਪੰਜਾਬੀ ਭੀਖ ਨਹੀਂ ਮੰਗਦੇ ਅਤੇ ਨਾ ਹੀ ਕੋਈ ਭੀਖ ਚਾਹੀਦੀ ਹੈ। ਮੇਰੀ ਘਰਵਾਲੀ ਨੂੰ ਕੋਈ ਇਕ ਹਜ਼ਾਰ ਰੁਪਇਆ ਦੇਵੇ ਤਾਂ ਮੈਂ ਵਗ੍ਹਾਹ ਕੇ ਮਾਰੂੰ। ਉਥੇ ਹੀ ਰਾਘਵ ਚੱਢਾ ਨੇ ਸਿੱਧੂ ਵੱਲੋਂ ਔਰਤਾਂ ਲਈ ਕੀਤੇ ਗਏ ਅੱਜ ਦੇ ਐਲਾਨ ਦੀ ਵੀ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ’ਚ ਸਿੱਧੂ ਨੇ ਕਿਹਾ ਹੈ ਕਿ ਔਰਤਾਂ ਨੂੰ ਹਰ ਮਹੀਨੇ ਦੋ-ਦੋ ਹਜ਼ਾਰ ਰੁਪਏ ਦਿੱਤੇ ਜਾਣਗੇ। 

PunjabKesari

ਇਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿਚ ਔਰਤਾਂ ਲਈ ਵੱਡੇ ਐਲਾਨ ਕਰਦੇ ਹੋਏ ਕਿਹਾ ਗਿਆ ਸੀ ਕਿ ‘ਆਪ’ ਦੀ ਸਰਕਾਰ ਆਵੇਗੀ ਤਾਂ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਉਨ੍ਹਾਂ ਦੇ ਖ਼ਾਤੇ ’ਚ ਦਿੱਤੇ ਜਾਣਗੇ। ਇਸ ਬਿਆਨ ’ਤੇ ਨਵਜੋਤ ਸਿੰਘ ਸਿੱਧੂ ਵੱਲੋਂ ਕਾਫ਼ੀ ਤੰਜ ਕੱਸੇ ਗਏ ਸਨ। ਹੁਣ ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਔਰਤਾਂ ਨੂੰ ਹਰ ਮਹੀਨੇ ਦੋ-ਦੋ ਹਜ਼ਾਰ ਰੁਪਏ ਦੇਣ ਦੇ ਕੀਤੇ ਗਏ ਐਲਾਨ ਤੋਂ ਸਿਆਸਤ ਭੱਖਣੀ ਸ਼ੁਰੂ ਹੋ ਗਈ ਹੈ। 

ਇਹ ਵੀ ਪੜ੍ਹੋ: ਬਰਨਾਲਾ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀਆਂ ਔਰਤਾਂ ਤੇ ਧੀਆਂ ਲਈ ਕੀਤੇ ਵੱਡੇ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News