ਲਾਈਵ ਸਟ੍ਰੀਮਿੰਗ ਦੌਰਾਨ ਰੇਡੀਓ ਜਰਨਲਿਸਟ ਦਾ ਗੋਲ਼ੀ ਮਾਰ ਕੇ ਕਤਲ, ਗੋਲ਼ੀ ਬੁੱਲ੍ਹ ’ਤੇ ਲੱਗ ਸਿਰ ਤੋਂ ਹੋਈ ਪਾਰ

Wednesday, Nov 08, 2023 - 12:54 PM (IST)

ਲਾਈਵ ਸਟ੍ਰੀਮਿੰਗ ਦੌਰਾਨ ਰੇਡੀਓ ਜਰਨਲਿਸਟ ਦਾ ਗੋਲ਼ੀ ਮਾਰ ਕੇ ਕਤਲ, ਗੋਲ਼ੀ ਬੁੱਲ੍ਹ ’ਤੇ ਲੱਗ ਸਿਰ ਤੋਂ ਹੋਈ ਪਾਰ

ਜਲੰਧਰ (ਇੰਟ.)–ਫਿਲੀਪੀਨਜ਼ ’ਚ ਇਕ ਰੇਡੀਓ ਜਰਨਲਿਸਟ ਦਾ ਉਸ ਦੇ ਸਟੂਡੀਓ ਵਿਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਐਤਵਾਰ ਨੂੰ ਮਿਸਾਮਿਸ ਆਕਸੀਡੈਂਟਲ ਸੂਬੇ ਦੇ ਕੈਲਾਂਬਾ ਸ਼ਹਿਰ ਦਾ ਵਾਸੀ ਰੇਡੀਓ ਜਰਨਲਿਸਟ ਜੁਆਨ ਜੁਮਾਲੋਨ ਆਪਣੇ ਘਰ ਵਿਚ ਸੋਸ਼ਲ ਮੀਡੀਆ ’ਤੇ ਲਾਈਵ ਸਟ੍ਰੀਮਿੰਗ ਕਰ ਰਿਹਾ ਸੀ ਕਿ ਉਸ ਨੂੰ ਗੋਲ਼ੀ ਮਾਰ ਦਿੱਤੀ ਗਈ। ਗੋਲ਼ੀ ਉਸ ਦੇ ਬੁੱਲ੍ਹ ’ਤੇ ਲੱਗੀ, ਜੋ ਸਿਰ ਨੂੰ ਚੀਰਦੀ ਹੋਈ ਪਾਰ ਨਿਕਲ ਗਈ। ਜੁਆਨ ਜੁਮਾਲੋਨ ਜਾਨੀ ਵਾਕਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੇਂਡ ਮਾਰਕੋਸ ਜੂਨੀਅਰ ਨੇ ਇਸ ਕਤਲ ਦੀ ਨਿੰਦਿਆ ਕੀਤੀ ਹੈ। ਹਾਲਾਂਕਿ ਬਾਅਦ ’ਚ ਫੇਸਬੁੱਕ ’ਚੋਂ ਲਾਈਵ ਸਟ੍ਰੀਮਿੰਗ ਵੀਡੀਓ ਨੂੰ ਹਟਾ ਦਿੱਤਾ ਗਿਆ।

ਇਹ ਵੀ ਪੜ੍ਹੋ: ਦਵਾਈ ਲੈਣ ਗਏ ਬਜ਼ੁਰਗ ਦੀ ਕਿਸਮਤ ਨੇ ਮਾਰੀ ਪਲਟੀ, 4 ਘੰਟਿਆਂ 'ਚ ਬਣਿਆ ਢਾਈ ਕਰੋੜ ਦਾ ਮਾਲਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News