ਰਾਧੇ ਸ਼ਾਮ ਆਇਲ ਮਿੱਲਜ਼ 'ਚ ਲੱਗੀ ਅੱਗ

05/02/2018 8:21:48 AM

ਸਮਾਣਾ (ਦਰਦ) - ਸਮਾਣਾ-ਕਾਨ੍ਹਗੜ੍ਹ ਸੜਕ 'ਤੇ ਸਥਿਤ ਸ਼੍ਰੀ ਰਾਧੇ ਸ਼ਾਮ ਆਇਲ ਮਿੱਲਜ਼ ਵਿਚ ਮੰਗਲਵਾਰ ਤੜਕਸਾਰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੂਚਨਾ ਦਿੱਤੇ ਜਾਣ ਉਪਰੰਤ ਪਹੁੰਚੀਆਂ ਫਾਇਰ ਬ੍ਰਿਗੇਡ ਸਮਾਣਾ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ।  ਇਸ ਸਬੰਧੀ ਮਿੱਲ ਮਾਲਕ ਡਾ. ਪ੍ਰੇਮ ਪਾਲ ਨੇ ਦੱਸਿਆ ਕਿ ਫੈਕਟਰੀ ਵਿਚ ਅੱਗ ਲੱਗਣ ਦੀ ਸੂਚਨਾ ਉਨ੍ਹਾਂ ਦੇ ਭਤੀਜੇ ਤੋਂ ਫੋਨ 'ਤੇ ਮਿਲੀ। ਇਸ ਤੋਂ ਬਾਅਦ ਉਹ ਹੋਰ ਮੈਂਬਰਾਂ ਨਾਲ ਤੁਰੰਤ ਫੈਕਟਰੀ ਪਹੁੰਚੇ। ਸਥਿਤੀ ਦਾ ਜਾਇਜ਼ਾ ਲੈ ਕੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸ ਦੌਰਾਨ ਫੈਕਟਰੀ ਦੀ ਲੇਬਰ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਫਾਇਰ ਬ੍ਰਿਗੇਡ ਦਸਤਿਆਂ ਨੇ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਉਥੇ ਪਏ ਖਲ-ਵੜੇਵੇਂ ਅਤੇ ਬਰਾਦਾਨੇ ਨੂੰ ਅੱਗ ਲੱਗਣ ਨਾਲ ਕਰੀਬ 20-25 ਲੱਖ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਹੈ।
ਇਸ ਮੌਕੇ ਚੈਂਬਰ ਆਫ ਇੰਡਸਟਰੀ ਸਮਾਣਾ ਦੇ ਪ੍ਰਧਾਨ ਮਹਿੰਦਰ ਸਿੰਘ ਧੀਮਾਨ ਨੇ ਸਰਕਾਰ ਤੋਂ ਨੁਕਸਾਨ ਦੇ ਮੁਆਵਜ਼ੇ ਮੰਗ ਕੀਤੀ ਤਾਂ ਕਿ ਉਦਯੋਗ ਤੇ ਵਪਾਰ ਅਜਿਹੇ ਨੁਕਸਾਨਾਂ 'ਚੋਂ ਉੱਭਰ ਸਕਣ।


Related News