11 ਕਰੋੜ ਦੀ ਲਾਗਤ ਨਾਲ ਰਣਜੀਤ ਐਵੀਨਿਊ ''ਚ ਬਣੇਗਾ ਰਾਧਾ ਕ੍ਰਿਸ਼ਨ ਮੰਦਰ

05/29/2017 2:08:16 PM

ਅੰਮ੍ਰਿਤਸਰ, (ਵੜੈਚ) - ਦੁਸਹਿਰਾ ਕਮੇਟੀ ਅੰਮ੍ਰਿਤਸਰ ਨਾਰਥ (ਰਜਿ.) ਵੱਲੋਂ ਰਣਜੀਤ ਐਵੀਨਿਊ ਬੀ-ਬਲਾਕ ਵਿਖੇ 11 ਕਰੋੜ ਦੀ ਲਾਗਤ ਨਾਲ 2 ਸਾਲ 'ਚ ਤਿਆਰ ਹੋਣ ਵਾਲੇ ਰਾਧਾ ਕ੍ਰਿਸ਼ਨ ਮੰਦਰ ਦਾ ਭੂਮੀ ਪੂਜਨ ਕਰਦਿਆਂ ਕਲਸ਼ ਸਥਾਪਨਾ ਕੀਤੀ ਗਈ। ਕਮੇਟੀ ਦੇ ਚੀਫ ਪੈਟਰਨ ਅਨਿਲ ਜੋਸ਼ੀ ਨੇ ਕਲਸ਼ ਸਥਾਪਨਾ ਕਰਦਿਆਂ ਕਿਹਾ ਕਿ ਮੰਦਰ ਦਾ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, 2 ਹਜ਼ਾਰ ਗਜ਼ 'ਚ ਬਣਨ ਵਾਲੇ ਮੰਦਰ ਨੂੰ ਭਗਤਾਂ ਦੇ ਸਹਿਯੋਗ ਨਾਲ ਤਿਆਰ ਕਰਵਾਇਆ ਜਾਵੇਗਾ।
ਮੰਦਰ 'ਚ ਰਾਧਾ ਕ੍ਰਿਸ਼ਨ ਦਰਬਾਰ, ਸ਼੍ਰੀ ਰਾਮ ਦਰਬਾਰ, ਸ਼੍ਰੀ ਸ਼ਿਵ ਪਰਿਵਾਰ, ਸ਼੍ਰੀ ਦੁਰਗਾ ਮਾਤਾ ਮੰਦਰ ਤੇ ਹਨੂਮਾਨ ਮੰਦਰ ਦਾ ਨਿਰਮਾਣ ਕਰਵਾਇਆ ਜਾਵੇਗਾ। ਮੰਦਰ 'ਚ ਧਾਰਮਿਕ ਤੇ ਸਮਾਜਿਕ ਪ੍ਰੋਗਰਾਮ ਵੀ ਕੀਤੇ ਜਾਣਗੇ। ਸਿਹਤ ਸੇਵਾਵਾਂ ਨੂੰ ਧਿਆਨ 'ਚ ਰੱਖਦਿਆਂ ਮਲਟੀਸਪੈਸ਼ਲਿਟੀ ਡਿਸਪੈਂਸਰੀ, ਲੈਬਾਰਟਰੀ ਤੇ ਫਿਜ਼ੀਓਥੈਰੇਪੀ ਸੈਂਟਰ ਵੀ ਖੋਲ੍ਹੇ ਜਾਣਗੇ। ਮੰਦਰ 'ਚ ਧਰਮਸ਼ਾਲਾ, ਪੁਜਾਰੀ ਦਾ ਕਮਰਾ, ਰਸੋਈ ਤੇ ਟਾਇਲਟ ਦੀ ਵਿਵਸਥਾ ਵੀ ਕਰਵਾਈ ਜਾਵੇਗੀ।
ਮੰਦਰ ਦਾ ਡਿਜ਼ਾਈਨ ਵਿਸ਼ਵ ਪ੍ਰਸਿੱਧ ਆਰਕੀਟੈਕਟ ਇੰਜੀਨੀਅਰ ਰਕੇਸ਼ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਨੇ ਵ੍ਰਿੰਦਾਵਨ 'ਚ ਬਣ ਰਹੇ ਦੁਨੀਆ ਦੇ ਸਭ ਤੋਂ ਉੱਚੇ 700 ਫੁੱਟ ਦੇ ਧਾਰਮਿਕ ਅਸਥਾਨ ਦਾ ਡਿਜ਼ਾਈਨ ਤਿਆਰ ਕੀਤਾ ਹੈ। ਉਨ੍ਹਾਂ ਨੇ ਧਾਰਮਿਕ ਅਸਥਾਨ ਲਈ ਫ੍ਰੀ ਸੇਵਾਵਾਂ ਅਰਪਿਤ ਕੀਤੀਆਂ ਹਨ।
ਇਸ ਮੌਕੇ ਕਮੇਟੀ ਪ੍ਰਧਾਨ ਰਾਜੇਸ਼ ਮਿੱਤਲ, ਅਨਿਲ ਮਹਿਰਾ, ਕਮਲ ਡਾਲਮੀਆ, ਸੰਜੇ ਖੰਨਾ, ਰਾਜਨ ਕਪੂਰ, ਬਲਬੀਰ ਬਜਾਜ, ਗੁਰਜਿੰਦਰ ਸਿੰਘ, ਮਾ. ਰਾਕੇਸ਼, ਸੰਜੇ ਟੀਨੂ, ਮਨਮੋਹਨ ਆਹੂਜਾ, ਓਮ ਪ੍ਰਕਾਸ਼, ਸੰਦੀਪ ਖੋਸਲਾ, ਸੁਸ਼ੀਲ ਸ਼ਰਮਾ, ਅਜੇ ਮਹਿਰਾ, ਕੰਵਲਜੀਤ ਸਿੰਘ ਖੰਨਾ, ਤਜਿੰਦਰ ਸਿੰਘ ਮੋਹਰੀ, ਡਾ. ਅਸ਼ੋਕ ਉੱਪਲ, ਰਮੇਸ਼ ਮਦਾਨ, ਵਿਮਲ ਗੁਪਤਾ, ਅਯੋਧਿਆ ਜੋਸ਼ੀ, ਅਮਿਤ ਖੰਨਾ, ਮਾਧਵ ਮਹਾਜਨ, ਅਕਾਸ਼ ਤੇ ਨਰੇਸ਼ ਸ਼ਰਮਾ ਮੌਜੂਦ ਸਨ।


Related News