ਆਰ. ਐੱਸ. ਗੰਨ ਹਾਊਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਭੰਨ-ਤੋੜ ਘਟਨਾ ਕੈਮਰਿਆਂ ''ਚ ਹੋਈ ਕੈਦ,1 ਕਾਬੂ

07/19/2017 1:40:36 PM


ਹਰੀਕੇ ਪੱਤਣ(ਲਵਲੀ)-ਕਸਬਾ ਹਰੀਕੇ ਦੇ ਪੱਟੀ ਰੋਡ 'ਤੇ ਆਰ. ਐੱਸ. ਗੰਨ ਹਾਊਸ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਬੀਤੀ ਦੇਰ ਰਾਤ ਭੰਨ-ਤੋੜ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। 
ਜਾਣਕਾਰੀ ਦਿੰਦਿਆਂ ਆਰ. ਐੱਸ. ਗੰਨ ਹਾਊਸ ਦੇ ਮਾਲਕ ਇਕਬਾਲ ਦੀਪ ਪੁੱਤਰ ਗੋਬਿੰਦ ਚੰਦ ਵਾਸੀ ਹਰੀਕੇ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਅਸੀਂ ਆਪਣੇ ਗੰਨ ਹਾਊਸ ਨੂੰ ਬੰਦ ਕਰ ਕੇ ਘਰ ਚਲੇ ਗਏ ਸੀ, ਜਦੋਂ ਅਸੀਂ ਸਵੇਰੇ ਗੰਨ ਹਾਊਸ 'ਤੇ ਆਏ ਤਾਂ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਟੁੱਟੇ ਹੋਏ ਸਨ। ਕੈਮਰਿਆਂ ਦੀ ਵੀਡੀਓ ਚੈੱਕ ਕਰਨ 'ਤੇ ਪਤਾ ਚੱਲਿਆ ਕਿ ਕਰੀਬ 12 ਵਜੇ ਕੁਝ ਨੌਜਵਾਨਾਂ ਵੱਲੋਂ ਇਨ੍ਹਾਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਭੰਨ-ਤੋੜ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਇਹ ਸਾਰੀ ਘਟਨਾ ਕੈਮਰਿਆਂ ਵਿਚ ਕੈਦ ਹੋ ਚੁੱਕੀ ਹੈ, ਜਿਸ ਦੀ ਸੂਚਨਾ ਥਾਣਾ ਹਰੀਕੇ ਵਿਖੇ ਦੇ ਦਿੱਤੀ ਹੈ। 

ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ : ਐੱਸ. ਐੱਚ. ਓ.
ਇਸ ਸਬੰਧੀ ਜਦੋਂ ਥਾਣਾ ਹਰੀਕੇ ਦੇ ਐੱਸ. ਐੱਚ. ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੇ ਆਧਾਰ 'ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। 


Related News