GNDU ਦੀ ਨਿਵੇਕਲੀ ਪਹਿਲਕਦਮੀ, QR ਕੋਡ ਜ਼ਰੀਏ ਹੋਵੇਗੀ ਕੈਂਪਸ ’ਚ ਲੱਗੇ ਰੁੱਖਾਂ ਤੇ ਬੂਟਿਆਂ ਦੀ ਪਛਾਣ
Wednesday, Jul 20, 2022 - 02:12 PM (IST)
ਅੰਮ੍ਰਿਤਸਰ (ਸੰਜੀਵ)- ਜਲਵਾਯੂ ਪਰਿਵਰਤਨ ਕਾਰਨ ਭਵਿੱਖ ਵਿਚ ਖ਼ਤਰਨਾਕ ਚੁਣੌਤੀਆਂ ਸਾਡੇ ਦਰਪੇਸ਼ ਹੋਣ ਵਾਲੀਆਂ ਹਨ। ਇਨ੍ਹਾਂ ਦਾ ਮੁਕਾਬਲਾ ਕਰਨ ਲਈ ਵਿਸਵ ਪੱਧਰ ’ਤੇ ਹਰਾ ਖੇਤਰ ਵਧਾਉਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਬਨਸਪਤੀ ’ਚ ਵਾਧਾ ਕਰਨ ਕਰਨ ਦੀ ਬਹੁਤ ਸਖਤ ਲੋੜ ਹੈ। ਵਿਸ਼ਵ ਦੀਆਂ ਸਾਰੀਆਂ ਸੰਸਥਾਵਾਂ ਭਾਵੇਂ ਉਹ ਵਿਦਿਅਕ, ਵਪਾਰਕ ਜਾਂ ਕਿਸੇ ਵੀ ਖੇਤਰ ਦੀਆਂ ਹੋਣ, ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਧਰਤੀ ’ਤੇ ਹਰਿਆਲੀ ਦੇ ਵਾਧੇ ਲਈ ਯਤਨ ਕਰਨ।
ਪੜ੍ਹੋ ਇਹ ਵੀ ਖ਼ਬਰ: ਮਜੀਠਾ ’ਚ ਦਿਲ ਕੰਬਾਊ ਵਾਰਦਾਤ: ਬਹਿਸਬਾਜ਼ੀ ਰੋਕਣ ’ਤੇ ਮੁੰਡੇ ਨੂੰ ਦਾਤਰ ਮਾਰ ਕੇ ਉਤਾਰਿਆ ਮੌਤ ਦੇ ਘਾਟ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਜੋ ਆਪਣੇ ਸਾਫ-ਸੁਥਰੇ ਅਤੇ ਹਰੇ-ਭਰੇ ਕੈਂਪਸ ਲਈ ਜਾਣੀ ਜਾਂਦੀ ਹੈ, ਦੇ ਕੈਂਪਸ ਵਿਚ 45,000 ਤੋਂ ਵੱਧ ਰੁੱਖ ਅਤੇ ਬੂਟੇ ਹਨ, ਜੋ ਇਸਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵਾਤਾਵਰਣ ਪ੍ਰਤੀ ਸੰਜੀਦਾ ਹੋ ਕੇ ਯੂਨੀਵਰਸਿਟੀ ਵਿਚ ਵੱਧ ਤੋਂ ਵੱਧ ਬੂਟੇ ਲਾਉਣ ਦਾ ਨਤੀਜਾ ਹੈ। ਮੌਜੂਦਾ ਸਮੇਂ ਦੌਰਾਨ ਯੂਨੀਵਰਸਿਟੀ ’ਚ ਹਰਿਆਲੀ ਦਾ ਪਿਛਲੇ 5-6 ਸਾਲਾਂ ਦੌਰਾਨ ਕਈ ਗੁਣਾ ਵਾਧਾ ਹੋਇਆ ਹੈ। ਵਾਤਾਵਰਣ ਪ੍ਰਤੀ ਸੰਵੇਦਨਾ ਰੱਖਣ ਵਾਲੇ ਤੇ ਯੂਨੀਵਰਸਿਟੀ ਕੈਂਪਸ ਹਰਿਆਲੀ ਦੇ ਵਾਧੇ ਲਈ ਯਤਨਾਂ ਵਿਚ ਨਿੱਜੀ ਦਿਲਚਸਪੀ ਲੈਣ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ, ਪ੍ਰੋ.(ਡਾ.) ਜਸਪਾਲ ਸਿੰਘ ਸੰਧੂ ਦੇ ਯਤਨਾਂ ਸਦਕਾ ਕੈਂਪਸ ਵਿਚ ਦਰੱਖ਼ਤ ਅਤੇ ਬੂਟੇ ਨਾ ਸਿਰਫ ਕੈਂਪਸ ਨੂੰ ਹਰਿਆਲੀ ਪ੍ਰਦਾਨ ਕਰਦੇ ਹਨ ਸਗੋਂ ਵੱਡੀ ਗਿਣਤੀ ਵਿਚ ਪੰਛੀਆਂ ਨੂੰ ਵੀ ਪਨਾਹ ਦਿੰਦੇ ਹਨ।
ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ : 10 ਮਹੀਨੇ ਪਹਿਲਾਂ ਘਰੋਂ ਭੱਜ ਕੇ ਪ੍ਰੇਮ ਵਿਆਹ ਕਰਾਉਣ ਵਾਲੇ ਮੁੰਡੇ-ਕੁੜੀ ਦਾ ਗੋਲ਼ੀਆਂ ਮਾਰ ਕੇ ਕਤਲ
ਵੱਧ ਹਰਿਆਲੀ ਹੋਣ ਕਰਕੇ ਤਿਤਲੀਆਂ ਅਤੇ ਹੋਰ ਜੀਵ ਜੰਤੂ ਯੂਨੀਵਰਸਿਟੀ ਕੈਂਪਸ ਦਾ ਸ਼ਿੰਗਾਰ ਹਨ। ਅਜੋਕੇ ਸਮੇਂ ਵਿਚ ਸਾਡੇ ਵਿੱਚੋਂ ਬਹੁਤ ਸਾਰੇ ਸਾਡੇ ਆਲੇ-ਦੁਆਲੇ ਵਧ ਰਹੇ ਰੁੱਖਾਂ ਤੇ ਹੋਰ ਬੂਟੀਆਂ ਤੇ ਝਾੜੀਆਂ ਬਾਰੇ ਅਣਜਾਣ ਹਨ। ਸਾਡੇ ਵਿੱਚੋਂ ਬਹੁਤ ਸਾਰੇ ਪੌਦਿਆਂ ਦੀਆਂ ਵੱਧ ਤੋਂ ਵੱਧ 5-6 ਕਿਸਮਾਂ ਦੀ ਪਛਾਣ ਕਰ ਸਕਦੇ ਹਨ ਅਤੇ ਵੱਧ ਤੋਂ ਵੱਧ ਕੁਝ 10-12 ਦੀ ਪਛਾਣ ਕਰ ਸਕਦੇ ਹਨ। ਸਿਰਫ ਇੱਕ ਬਨਸਪਤੀ ਵਿਗਿਆਨੀ, ਜੋ ਰੁੱਖਾਂ ਅਤੇ ਝਾੜੀਆਂ ’ਤੇ ਕੰਮ ਕਰ ਰਿਹਾ ਹੈ, ਹੀ ਵੱਡੀ ਮਾਤਰਾ ਵਿਚ ਬੂਟਿਆਂ ਅਤੇ ਦਰਖਤਾਂ ਆਦਿ ਦੀ ਪਛਾਣ ਕਰ ਸਕਦਾ ਹੈ। ਕਿਸੇ ਰੁੱਖ ਜਾਂ ਝਾੜੀ ਦੀ ਪਛਾਣ ਕਾਫੀ ਨਹੀਂ ਹੈ, ਸਾਨੂੰ ਇਸਦੇ ਰੂਪ ਵਿਗਿਆਨਿਕ ਵੇਰਵਿਆਂ, ਫੁੱਲ ਅਤੇ ਫਲ ਲੱਗਣ ਦੇ ਸਮੇਂ, ਆਰਥਿਕ ਮਹੱਤਤਾ, ਬਾਗਬਾਨੀ ਵਿਸਥਾਰ ਆਦਿ ਬਾਰੇ ਹੋਰ ਜਾਣਨ ਦੀ ਜ਼ਰੂਰਤ ਹੈ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਜੀਜੇ ਦੀ ਮਦਦ ਲਈ ਘਰੋਂ ਗਏ 2 ਸਕੇ ਭਰਾਵਾਂ ਦੀ ਸ਼ੱਕੀ ਹਾਲਤ ’ਚ ਮੌਤ, ਖੇਤਾਂ ’ਚੋਂ ਮਿਲੀਆਂ ਲਾਸ਼ਾਂ