ਡਿੱਗ ਸਕਦੀ ਹੈ ਕਾਜ਼ੀ ਮੁਹੱਲੇ ਦੀ ਖਸਤਾ ਹਾਲ ਬਿਲਡਿੰਗ!

Monday, Jul 16, 2018 - 07:01 AM (IST)

ਡਿੱਗ ਸਕਦੀ ਹੈ ਕਾਜ਼ੀ ਮੁਹੱਲੇ ਦੀ ਖਸਤਾ ਹਾਲ ਬਿਲਡਿੰਗ!

ਜਲੰਧਰ, (ਖੁਰਾਣਾ)- ਉਂਝ ਤਾਂ ਸ਼ਹਿਰ ਦੀਆਂ ਦਰਜਨਾਂ ਬਿਲਡਿੰਗਾਂ ਦੀ ਇੰਨੀ ਖਸਤਾ ਹਾਲਤ ਹੋ ਚੁੱਕੀ ਹੈ ਕਿ ਕਦੇ ਵੀ ਡਿੱਗ ਸਕਦੀਆਂ ਹਨ ਪਰ ਨਗਰ ਨਿਗਮ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਕਾਜ਼ੀ ਮੁਹੱਲਾ ਦੇ  ਮਕਾਨ ਨੰ. ਈ ਬੀ-42 ਵਾਸੀ ਸੀਮਾ ਸ਼ਰਮਾ ਤੇ ਰਾਜੀਵ ਕੁਮਾਰ ਆਦਿ ਨੇ ਨਗਰ ਨਿਗਮ ਨੂੰ ਇਕ ਸ਼ਿਕਾਇਤ ਦੇ ਕੇ ਕਿਹਾ ਹੈ ਕਿ ਉਨ੍ਹਾਂ ਦੇ ਘਰ ਸਾਹਮਣੇ  ਹੀ ਖਸਤਾ ਹਾਲ ਬਿਲਡਿੰਗ ਬਿਲਕੁਲ ਡਿੱਗਣ ਦੇ ਕੰਢੇ ’ਤੇ ਹੈ। ਗਲੀ ਵੀ ਬਹੁਤ ਤੰਗ ਹੋਣ ਕਾਰਨ ਆਲੇ-ਦੁਆਲੇ ਦੀਆਂ ਬਿਲਡਿੰਗਾਂ ਨੂੰ ਵੀ ਖਤਰਾ ਹੈ। ਕਦੇ ਵੀ ਜਾਨਲੇਵਾ ਹਾਦਸਾ ਹੋ ਸਕਦਾ ਹੈ। ਇਸ ਲਈ ਬਿਲਡਿੰਗ ਦਾ ਹੱਲ ਕੱਢਿਆ ਜਾਵੇ।


Related News