ਪੀ. ਵੀ. ਆਰ. ਸਿਨੇਮਾ 'ਚ ਫਿਲਮ ਦੌਰਾਨ ਸੀਟੀ ਵਜਾਉਣ ਨੂੰ ਲੈ ਕੇ 2 ਧਿਰਾਂ 'ਚ ਹੋਇਆ ਹੁੰਗਾਮਾ

Monday, Apr 15, 2019 - 02:18 PM (IST)

ਪੀ. ਵੀ. ਆਰ. ਸਿਨੇਮਾ 'ਚ ਫਿਲਮ ਦੌਰਾਨ ਸੀਟੀ ਵਜਾਉਣ ਨੂੰ ਲੈ ਕੇ 2 ਧਿਰਾਂ 'ਚ ਹੋਇਆ ਹੁੰਗਾਮਾ

ਜਲੰਧਰ(ਸੁਧੀਰ)- ਸਥਾਨਕ ਅਰਬਨ ਅਸਟੇਟ ਫੇਜ਼ ਦੇ ਕੋਲ ਪੈਂਦੇ 66 ਫੁਟ ਰੋਡ 'ਤੇ ਸਥਿਤ ਕਯੁਰੋਂ ਮਾਲ 'ਚ ਸਥਿਤ ਪੀ. ਵੀ. ਆਰ. ਸਿਨੇਮਾ 'ਚ ਅੱਜ ਫਿਲਮ ਦੌਰਾਨ ਸੀਟੀਆਂ ਮਾਰਨ ਨੂੰ ਲੈ ਕੇ 2 ਧਿਰਾਂ 'ਚ ਜੰਮ ਕੇ ਹੁੰਗਾਮਾ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੀ. ਵੀ. ਆਰ. ਦਾ ਸਟਾਫ ਵੀ ਮੌਕੇ 'ਤੇ ਪਹੁੰਚਾ, ਜਿਸ ਦੇ ਨਾਲ ਹੀ ਮਾਹੌਲ ਗਰਮਾਇਆ ਦੇਖ ਕੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੀ. ਵੀ. ਆਰ. ਕਰਮਚਾਰੀ ਵੀ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।
ਮਿਲੀ ਜਾਣਕਾਰੀ ਮੁਤਾਬਕ ਦੱਸਿਆ ਕਿ ਅੱਜ ਰਾਤ ਪੀ. ਵੀ. ਆਰ. ਸਿਨੇਮਾ 'ਚ 'ਮੰਜੇ ਬਿਸਤਰੇ 2' ਫਿਲਮ ਦੌਰਾਨ ਕੁਝ ਸ਼ਰਾਰਤੀ ਅਨਸਰ ਸਿਨੇਮਾ ਹਾਲ 'ਚ ਜ਼ੋਰ-ਜ਼ੋਰ ਨਾਲ ਸੀਟੀਆਂ ਵਜਾਉਣ ਲੱਗੇ। ਇਸੇ ਦੌਰਾਨ ਕੋਲ ਬੈਠੇ ਪਰਿਵਾਰ ਸਮੇਤ ਆਏ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਦੋਵਾਂ ਪੱਖਾਂ 'ਚ ਜੰਮ ਕੇ ਤਕਰਾਰਬਾਜ਼ੀ ਹੋ ਗਈ, ਜਿਸ ਤੋਂ ਬਾਅਦ ਮਾਹੌਲ ਗਰਮਾ ਗਿਆ, ਜਿਸ ਦੇ ਕੁਝ ਦੇਰ ਬਾਅਦ ਇੰਟਰਵਲ ਹੋਇਆ ਤਾਂ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ, ਜਿਸ ਦੌਰਾਨ ਇਕ ਪੱਖ ਦੇ ਲੋਕ ਬਿਨਾਂ ਫਿਲਮ ਦੇਖੇ ਚਲੇ ਗਏ, ਜਦਕਿ ਸੀਟੀਆਂ ਵਜਾਉਣ ਵਾਲੇ ਨੌਜਵਾਨਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ।


author

satpal klair

Content Editor

Related News