ਅਮਰੀਕਾ ਤੋਂ ਆਏ ਸ਼ਖ਼ਸ ਤੋਂ ਸੁਣੋ ਖੇਤੀ ਦੇ ਨੁਕਤੇ, ਦੱਸਿਆ ਕਿਉਂ ਵਧੇਰੇ ਤਰੱਕੀ ਕਰ ਰਹੇ ਨੇ ਵਿਦੇਸ਼ੀ ਕਿਸਾਨ

Tuesday, Jun 06, 2023 - 05:29 PM (IST)

ਅਮਰੀਕਾ ਤੋਂ ਆਏ ਸ਼ਖ਼ਸ ਤੋਂ ਸੁਣੋ ਖੇਤੀ ਦੇ ਨੁਕਤੇ, ਦੱਸਿਆ ਕਿਉਂ ਵਧੇਰੇ ਤਰੱਕੀ ਕਰ ਰਹੇ ਨੇ ਵਿਦੇਸ਼ੀ ਕਿਸਾਨ

ਚੰਡੀਗੜ੍ਹ :  ਪੰਜਾਬ ਦੇ ਜੰਮਪਲ ਪੁਸ਼ਪਿੰਦਰ ਸਿੰਘ ਪਾਤੜਾਂ ਅਮਰੀਕਾ ਦੇ ਐਗਰੀਕਲਚਰ ਵਿਭਾਗ 'ਚ ਕਰੀਬ 15 ਸਾਲ ਕੰਮ ਕਰ ਚੁੱਕੇ ਹਨ। ਉਨ੍ਹਾਂ ਇੱਥੇ ਐੱਮ. ਐੱਸ. ਸੀ. ਕੀਤੀ ਤੇ ਕਈ ਸਾਲ ਇੱਥੇ ਨੌਕਰੀ ਵੀ ਕੀਤਾ ਹੈ। ਪੁਸ਼ਪਿੰਦਰ ਸਿੰਘ ਪਾਤੜਾਂ ਨੇ ਜਗ ਬਾਣੀ ਨਾਲ ਖ਼ਾਸ ਗੱਲਬਾਤ ਕਰਦਿਆਂ ਅਮਰੀਕਾ ਦੇ ਖੇਤੀਬਾੜੀ ਵਿਭਾਗ ਦੀਆਂ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਆਪਣੀ ਸਿੱਖਿਆ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਪੀ. ਏ. ਯੂ. ਤੋਂ Msc in Vegetable Breeding ਕੀਤੀ ਤੇ ਫਿਰ Post Harvest Technology 'ਤੇ ਕੰਮ ਕੀਤਾ। ਫਿਰ ਉਹ ਅੰਮ੍ਰਿਤਸਰ 'ਚ ਟਮਾਟਰ 'ਤੇ ਕੰਮ ਕਰਨ ਲੱਗੇ ਤੇ ਇਸ ਦੌਰਾਨ ਉਨ੍ਹਾਂ ਦੀ ਗੱਲ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਇਕ ਮੈਡਮ ਨਾਲ ਈ-ਮੇਲ ਰਾਹੀਂ ਹੋਣੀ ਸ਼ੁਰੂ ਹੋਈ। ਇਸ ਦੌਰਾਨ ਪਾਤੜਾਂ ਨੇ ਮੈਡਮ ਨੂੰ ਇਕ ਬੇਨਤੀ ਕੀਤੀ ਤੇ ਮੈਡਮ ਨੇ ਉਨ੍ਹਾਂ ਦੀ ਬੇਨਤੀ ਮਨਜ਼ੂਰੀ ਕਰ ਲਈ ਅਤੇ ਫਿਰ ਅਮਰੀਕਾ ਲਈ ਉਨ੍ਹਾਂ ਦੀ ਸਿਲੈਕਸ਼ਨ ਹੋ ਗਈ।

ਇਹ ਵੀ ਪੜ੍ਹੋ- ਫਰੀਦਕੋਟ ਦੇ ਗੁਰਿੰਦਰ ਸਿੰਘ ਬਰਾੜ ਦੀ ਕੈਨੇਡਾ 'ਚ ਝੰਡੀ, ਬਣਿਆ ਸਭ ਤੋਂ ਘੱਟ ਉਮਰ ਦਾ ਕੈਨੇਡੀਅਨ ਵਿਧਾਇਕ

ਪਾਤੜਾਂ ਨੇ ਦੱਸਿਆ ਕਿ ਅਮਰੀਕਾ ਦੇ ਖੇਤੀਬਾੜੀ ਵਿਭਾਗ ਤਿੰਨ ਭਾਗਾਂ 'ਚ ਵੰਡਿਆ ਹੋਇਆ ਹੈ ਤੇ ਤਿੰਨੇ ਭਾਗ ਸੁਤੰਤਰ ਕੰਮ ਕਰਦੇ ਹਨ। ਕੇਂਦਰੀ ਪੱਧਰ 'ਤੇ ਫੈਡਰਲ ਐਗਰੀਕਲਚਰ ਵਿਭਾਗ ਹੈ, ਜਿਸ ਨੂੰ ਯੂ. ਐੱਸ. ਡੀ. ਏ. ਕਹਿੰਦੇ ਹਨ, ਕੰਮ ਕਰਦਾ ਹੈ। ਇਸ ਤੋਂ ਇਲਾਵਾ ਹਰ ਸੂਬੇ ਦਾ ਆਪਣਾ ਖੇਤੀਬਾੜੀ ਵਿਭਾਗ ਹੈ ਤੇ ਇੱਥੋਂ ਤੱਕ ਕੀ ਉੱਥੇ ਕੌਂਟੀਆਂ ਹਨ, ਜਿਨ੍ਹਾਂ ਨੂੰ ਸਾਡੇ ਪੰਜਾਬ 'ਚ ਜ਼ਿਲ੍ਹੇ ਕਿਹਾ ਜਾਂਦਾ ਹੈ, ਦੇ ਵੀ ਵੱਖਰੇ ਖੇਤੀਬਾੜੀ ਵਿਭਾਗ ਹਨ, ਜੋ ਸੁਤੰਤਰ ਕੰਮ ਕਰਦਾ ਹੈ। ਉਨ੍ਹਾਂ ਨੂੰ ਸੂਬਾ ਸਰਕਾਰ ਤੋਂ ਫੰਡਿੰਗ ਜ਼ਰੂਰ ਮਿਲਦੀ ਹੈ ਪਰ ਉਹ ਸੁਤੰਤਰ ਕੰਮ ਕਰਦੇ ਹਨ ਤੇ ਵਿਭਾਗ ਵੱਲੋਂ ਜ਼ਮੀਨੀ ਪੱਧਰ ਤੱਕ ਕਿਸਾਨਾਂ ਨੂੰ ਆਮ ਤੋਂ ਆਮ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਕਿਸਾਨਾਂ ਨੂੰ ਉੱਥੇ ਇਹ ਨਹੀਂ ਮਹਿਸੂਸ ਹੁੰਦਾ ਕਿ ਉਹ ਇਕੱਲੇ ਹਨ। ਬਸ ਉਹ ਇਕ ਕਾਲ ਕਰਦੇ ਹਨ ਤੇ ਵਿਭਾਗ ਉਨ੍ਹਾਂ ਦੀ ਸੇਵਾ 'ਚ ਹਾਜ਼ਰ ਹੋ ਜਾਂਦਾ ਹੈ।

ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਖੇਤੀਬਾੜੀ ਪੱਧਰ 'ਤੇ ਆ ਰਹੀਆਂ ਚੁਣੌਤੀਆਂ ਨੂੰ ਹੱਲ ਕਰਨ ਦੇ ਮਾਮਲੇ 'ਚ ਪੰਜਾਬ ਤੇ ਅਮਰੀਕਾ 'ਚ ਬਹੁਤ ਫ਼ਰਕ ਹੈ। ਉੱਥੇ ਚੁਣੌਤੀਆਂ ਨਾਲ ਨਜਿੱਠਣ ਲਈ ਬਹੁਤ ਕਾਨੂੰਨ, ਫੰਡ ਅਤੇ Re-resources ਹਨ। ਉੱਥੇ ਜ਼ਮੀਨੀ ਪੱਧਰ 'ਤੇ ਇਹ ਦੱਸਿਆ ਜਾਂਦਾ ਹੈ ਕਿ ਕਿਹੜੀ ਚੀਜ਼ ਉਗਾਉਣੀ ਹੈ, ਕਿੰਨੀ ਉਗਾਉਣੀ ਹੈ, ਉਸਦੀ ਕੁਆਲਿਟੀ ਕਿਵੇਂ ਬਣਾ ਕੇ ਰੱਖਣੀ ਹੈ ਤੇ ਉਸ ਨੂੰ ਵੇਚਣਾ ਕਿਵੇਂ ਹੈ। ਇਸ ਦੇ ਨਾਲ ਹੀ ਅਮਰੀਕਾ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਕਿਹੜੇ ਦੇਸ਼ 'ਚ ਕਿਹੜੀ ਫ਼ਸਲ ਦੀ ਵੱਧ ਡਿਮਾਂਡ ਹੈ ਤੇ ਕਿੱਥੇ ਸਭ ਤੋਂ ਵੱਧ ਖੇਤੀ ਕਿਸੇ ਫ਼ਸਲ ਦੀ ਹੋਈ ਹੈ। ਇਸ ਲਈ ਸਰਕਾਰ ਨੇ ਕਿਸਾਨਾਂ ਦੇ ਗਰੁੱਪ ਬਣਾਏ ਹੋਏ ਹਨ। ਇਨ੍ਹਾਂ ਗਰੁੱਪਾਂ ਨੂੰ ਕਿਸਾਨਾਂ ਵੱਲੋਂ ਹੀ ਫੰਡ ਪ੍ਰਦਾਨ ਕਰਦੇ ਹਨ ਤੇ ਉਹ ਆਪਣੀ ਫ਼ਸਲ ਵੇਚਣ ਲਈ ਵਰਤਦੇ ਹਨ ਤੇ ਇਸ ਵਿੱਚ ਉਹ ਵੱਖ-ਵੱਖ ਦੇਸ਼ਾਂ 'ਚ ਏਜੰਟ ਭੇਜ ਕੇ ਦੇਖਦੇ ਹਨ ਕਿ ਇਸ ਫ਼ਸਲ ਦੀ ਕਿੰਨੀ ਕੁ ਲੋੜ ਹੈ। 

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਖੋਹ ਲਈਆਂ ਦੋ ਘਰਾਂ ਦੀਆਂ ਖ਼ੁਸ਼ੀਆਂ, ਜੀਜਾ-ਸਾਲੇਹਾਰ ਦੀ ਦਰਦਨਾਕ ਮੌਤ

ਅਮਰੀਕਾ 'ਚ ਕਿਸਾਨਾਂ ਨੂੰ ਐੱਮ. ਐੱਸ. ਪੀ.  ਦੀ ਲੋੜ ਨਹੀਂ ਹੁੰਦੀ। ਸਰਕਾਰ ਵੱਲੋਂ ਬਹੁਤ ਸਾਰੀਆਂ ਪ੍ਰੋਟੇਕਸ਼ਨਾਂ ਹੁੰਦੀਆਂ ਹਨ, ਜਿਵੇਂ ਕੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਕਿਸਾਨਾਂ ਨੂੰ Insurance Plan ਦਿੱਤੇ ਜਾਂਦੇ ਹਨ। ਅਮਰੀਕਾ 'ਚ ਬਣਾਏ ਗਏ ਗਰੁੱਪਾਂ ਵੱਲੋਂ ਆਪਣੇ ਕਿਸਾਨਾਂ ਨੂੰ ਸਮੇਂ-ਸਮੇਂ 'ਤੇ ਬੁਲਾ ਕੇ ਟਰੇਨਿੰਗ ਦਿੰਦੀ ਜਾਂਦੀ ਹੈ ਤਾਂ ਜੋ ਜੇਕਰ ਕਿਸਾਨ ਕੁਝ ਨਵਾਂ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਣ। ਕਿਸਾਨਾਂ ਨੂੰ ਅਮਰੀਕਾ 'ਚ ਆਨਲਾਈਨ ਤੇ ਆਫ਼ਲਾਈਨ ਟਰੇਨਿੰਗ ਦਿੱਤੀ ਜਾਂਦੀ ਹੈ। ਕਿਸਾਨਾਂ ਦੇ ਘਰ ਜਾਣਕਾਰੀ ਪਹੁੰਚਾਇਆ ਜਾਂਦਾ ਹੈ ਕਿ ਇਹ ਨਵੀਂ ਕਿਸਮ ਆਈ ਹੈ ਤੇ ਇਸ ਦੇ ਕੀ ਲਾਭ ਹਨ ਜਾਂ ਇਹ ਪਹਿਲੀ ਵਾਲੀ ਫ਼ਸਲ ਤੋਂ ਕਿਵੇਂ ਵੱਖ ਹੈ। ਫਿਰ ਜੇਕਰ ਕਿਸਾਨ ਉਸ ਬਾਰੇ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਗਰੁੱਪ ਨਾਲ ਸੰਪਰਕ ਕਰਦੇ ਹਨ ਤੇ ਗਰੁੱਪ ਯੂਨੀਵਰਸਿਟੀ ਤੇ ਅਫ਼ਸਰਾਂ ਨਾਲ ਉਨ੍ਹਾਂ ਦੀ ਗੱਲ ਕਰਵਾਈ ਜਾਂਦੀ ਹੈ।  

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News