ਪੁਰੇਵਾਲ ਖੇਡ ਮੇਲੇ ''ਚ ਭਲਕੇ ਹੋਣਗੇ ਸਾਨ੍ਹਾਂ ਦੇ ਭੇੜ

Friday, Feb 28, 2020 - 08:45 PM (IST)

ਪੁਰੇਵਾਲ ਖੇਡ ਮੇਲੇ ''ਚ ਭਲਕੇ ਹੋਣਗੇ ਸਾਨ੍ਹਾਂ ਦੇ ਭੇੜ

ਮੁਕੰਦਪੁਰ (ਸੰਜੀਵ ਭਨੋਟ/ਅਜਮੇਰ ਚਾਨਾ)- 25ਵੇਂ ਪੁਰੇਵਾਲ ਖੇਡ ਮੇਲੇ ਵਿਚ ਅੱਜ ਖੇਡ ਪ੍ਰਮੋਟਰਾਂ ਨੇ ਖੇਡਾਂ ਦਾ ਜਾਇਜ਼ਾ ਲੈਣ ਉਪਰੰਤ ਇਕ ਜ਼ਰੂਰੀ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਪੁਰੇਵਾਲ ਟਰੱਸਟ ਦੇ ਚੇਅਰਮੈਨ ਮੋਹਨ ਸਿੰਘ ਕੰਦੋਲਾ ਤੇ ਖੇਡ ਪ੍ਰਮੋਟਰ ਗਰੁਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਸ 25ਵੇਂ ਪੁਰੇਵਾਲ ਖੇਡ ਮੇਲੇ ਹਕੀਮਪੁਰ ਵਿਚ ਕਬੱਡੀ, ਕੁਸ਼ਤੀ, ਦੌੜਾਂ, ਕੁੱਤਿਆਂ ਦੀ ਦੌੜਾਂ, ਰੱਸਾਕਸ਼ੀ, ਘੋੜ-ਦੌੜ ਅਤੇ ਪੇਂਡੂ ਰਵਾਇਤੀ ਖੇਡਾਂ ਦਾ ਆਯੋਜਨ 29 ਫਰਵਰੀ ਤੇ 1 ਮਾਰਚ ਨੂੰ ਨਿਰੰਜਨ ਸਿੰਘ ਯਾਦਗਾਰੀ ਖੇਡ ਸਟੇਡੀਅਮ ਵਿਚ ਕਰਵਾਇਆ ਜਾਵੇਗਾ, ਜਿਸ ਵਿਚ ਵਿਜੇਤਾ ਖਿਡਾਰੀਆਂ ਨੂੰ ਲੱਖਾਂ ਦੇ ਇਨਾਮ ਦਿੱਤੇ ਜਾਣਗੇ।

ਇਸ ਮੇਲੇ ਦਾ ਸ਼ੁੱਭ ਉਦਘਾਟਨ ਹਲਕਾ ਬੰਗਾ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਕਰਨਗੇ। ਇਸ ਮੌਕੇ ਪ੍ਰਿੰਸੀਪਲ ਸਰਵਨ ਸਿੰਘ ਢੁੱਡੀਕੇ, ਸਤਨਾਮ ਹੇੜੀਆਂ, ਬਹਾਦਰ ਸਿੰਘ ਸ਼ੇਰਗਿੱਲ, ਅਵਤਾਰ ਸਿੰਘ ਸ਼ੇਰਗਿੱਲ, ਰਾਜੀਵ ਸ਼ਰਮਾ, ਨਰਿੰਦਰ ਪਾਲ ਮਾਹਲ, ਸੁਰਿੰਦਰ ਸਿੰਘ ਅਟਵਾਲ, ਕੁਲਦੀਪ ਸਿੰਘ ਪੁਰੇਵਾਲ, ਪਾਲੀ ਸਿੰਘ ਰਸੂਲਪੁਰ, ਕੁਲਤਾਰ ਸਿੰਘ ਪੁਰੇਵਾਲ ਜੱਸਾ ਅਟਵਾਲ ਬਹਿਰਾਮ ਅਤੇ ਹੋਰ ਹਾਜ਼ਰ ਸਨ।


author

Baljit Singh

Content Editor

Related News