ਅਹਿਮ ਖ਼ਬਰ : ਪਨਸਪ ਦਾ ਫੂਡ ਇੰਸਪੈਕਟਰ 3 ਕਰੋੜ ਦੇ ਗਬਨ ਦੇ ਦੋਸ਼ ਹੇਠ ਬਰਖ਼ਾਸਤ

Thursday, Aug 25, 2022 - 04:42 PM (IST)

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਗਈ ਹੈ ਅਤੇ ਆਪਣੀ ਡਿਊਟੀ ਪ੍ਰਤੀ ਗੈਰ-ਜ਼ਿੰਮੇਵਾਰ ਰਵੱਈਆ ਅਖ਼ਤਿਆਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪਨਸਪ ਦੀ ਮੈਨੇਜਿੰਗ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਨੇ 20294 ਕਣਕ ਦੀਆਂ ਬੋਰੀਆਂ ਅਤੇ ਕਰੀਬ 3 ਕਰੋੜ ਰੁਪਏ ਦੇ ਹੋਰ ਸਟਾਕ 'ਚ ਗਬਨ ਕਰਨ ਦੇ ਦੋਸ਼ 'ਚ ਪਟਿਆਲਾ- l ਸੈਂਟਰ (ਜ਼ਿਲ੍ਹਾ-ਪਟਿਆਲਾ) 'ਚ ਤਾਇਨਾਤ ਇੰਸਪੈਕਟਰ ਗਰੇਡ-1 ਗੁਰਿੰਦਰ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪਾਖੰਡੀ ਬਾਬੇ ਨੇ ਮੱਥਾ ਟੇਕਣ ਆਏ ਨਾਬਾਲਗ ਮੁੰਡੇ ਨਾਲ ਕੀਤਾ ਸ਼ਰਮਨਾਕ ਕਾਰਾ, ਮਿਲੀ ਸਜ਼ਾ  

ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਮੈਨੇਜਰ, ਪਨਸਪ (ਮੋਗਾ) ਅਨੰਤ ਸ਼ਰਮਾ, ਜ਼ਿਲ੍ਹਾ ਮੈਨੇਜਰ, ਪਨਸਪ (ਸੰਗਰੂਰ) ਗੌਰਵ ਆਹਲੂਵਾਲੀਆ ਅਤੇ ਫੀਲਡ ਅਫ਼ਸਰ, ਪਨਸਪ (ਮੋਗਾ) ਅਵਿਨਾਸ਼ ਗੋਇਲ ਸਮੇਤ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਕੀਤੀ ਨਿੱਜੀ ਜਾਂਚ ਉਪਰੰਤ ਸਟਾਕ ਦੀ ਘਾਟ ਸਾਹਮਣੇ ਆਈ।  ਸਟਾਕ ਦੀ ਘਾਟ ਸਾਹਮਣੇ ਆਉਣ 'ਤੇ, 17 ਅਗਸਤ, 2022 ਨੂੰ ਥਾਣਾ ਸਦਰ, ਪਟਿਆਲਾ, ਜ਼ਿਲ੍ਹਾ ਪਟਿਆਲਾ ਵਿਖੇ ਦੰਡਯੋਗ ਜ਼ੁਰਮਾਂ ਲਈ ਭਾਰਤੀ ਦੰਡਾਵਲੀ 1860 ਦੀ ਧਾਰਾ 406, 409, 420, 467, 468 ਅਤੇ 471 ਤਹਿਤ ਐੱਫ. ਆਈ. ਆਰ. ਦਰਜ ਕਰਕੇ ਦੋਸ਼ੀ ਅਧਿਕਾਰੀ ਖ਼ਿਲਾਫ਼ ਫ਼ੌਜਦਾਰੀ ਕਾਰਵਾਈ ਸ਼ੁਰੂ ਕੀਤੀ ਗਈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਐਕਸ਼ਨ 'ਚ ਮਾਨ ਸਰਕਾਰ, ਹੁਣ ਪੰਜਾਬ ਪੁਲਸ ਦੇ AIG ਦੇ ਘਰ ਵਿਜੀਲੈਂਸ ਦਾ ਛਾਪਾ

ਜ਼ਿਕਰਯੋਗ ਹੈ ਕਿ ਫਿਜ਼ੀਕਲ ਵੈਰੀਫਿਕੇਸ਼ਨ ਟੀਮ ਦੇ ਧਿਆਨ 'ਚ ਇਹ ਸਟਾਕ ਦੀ ਘਾਟ  ਸਾਹਮਣੇ ਆਉਣ ਉਪਰੰਤ ਪੁੱਛ-ਗਿੱਛ ਕਰਨ 'ਤੇ ਇਹ ਪਤਾ ਲੱਗਾ ਕਿ ਸਬੰਧਿਤਇੰਸਪੈਕਟਰ/ਇੰਚਾਰਜ ਐੱਲ. ਟੀ. ਸੀ. ਛੁੱਟੀ 'ਤੇ ਚਲਾ ਗਿਆ ਸੀ ਅਤੇ ਉਸ ਨੇ ਹਾਲੇ ਤੱਕ ਆਪਣੀ ਸਰਵਿਸ ਮੁੜ ਜੁਆਇੰਨ ਨਹੀਂ ਕੀਤੀ।   
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News