ਪੰਜਾਬੀਆਂ ਨੂੰ ਜਾਰੀ ਹੋਈ Warning ਮਗਰੋਂ ਵੀ ਨਹੀਂ ਹੋਇਆ ਸੁਧਾਰ, ਪੁਲਸ ਨੇ ਰੰਗੇ ਹੱਥੀਂ ਫੜ੍ਹਿਆ

Saturday, Jan 13, 2024 - 02:44 PM (IST)

ਲੁਧਿਆਣਾ (ਗੌਤਮ) : ਪੰਜਾਬ 'ਚ ਲੋਹੜੀ ਦੇ ਤਿਉਹਾਰ 'ਤੇ ਡੋਰ ਅਤੇ ਪਤੰਗਾਂ ਦੀ ਵਿਕਰੀ ਵੱਧ ਜਾਂਦੀ ਹੈ। ਅਜਿਹੇ 'ਚ ਚਾਈਨਾ ਡੋਰ ਕਾਰਨ ਹੋ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਲੋਕਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਚਾਈਨਾ ਡੋਰ ਦਾ ਇਸਤੇਮਾਲ, ਵਿਕਰੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਸਟੋਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਇਰਾਦਾ-ਏ-ਕਤਲ ਦਾ ਮਾਮਲ ਦਰਜ ਕੀਤਾ ਜਾਵੇਗਾ। ਇਸ ਦੇ ਬਾਵਜੂਦ ਵੀ ਲੋਕ ਸੁਧਰਦੇ ਹੋਏ ਦਿਖਾਈ ਨਹੀਂ ਦੇ ਰਹੇ ਹਨ ਅਤੇ ਚਾਈਨਾ ਡੋਰ ਸ਼ਰੇਆਮ ਵੇਚੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਪਹਿਲੀ ਵਾਰ Ground Frost ਦੀ ਚਿਤਾਵਨੀ, ਹਾਲਾਤ ਬਣੇ ਗੰਭੀਰ

ਤਾਜ਼ਾ ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਪੁਲਸ ਕਮਿਸ਼ਨਰੇਟ ਦੀ ਸਖ਼ਤੀ ਦੇ ਬਾਵਜੂਦ ਲੁਕ ਕੇ ਪਾਬੰਦੀਸ਼ੁਦਾ ਡੋਰ ਵੇਚ ਰਹੇ 3 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਸ ਨੇ ਦੋਸ਼ੀਆਂ ਤੋਂ 142 ਗੱਟੂ ਬਰਾਮਦ ਕੀਤੇ ਹਨ। ਥਾਣਾ ਟਿੱਬਾ ਦੀ ਪੁਲਸ ਨੇ ਮੋਟਰਸਾਈਕਲ 'ਤੇ ਆਪਣੇ ਗਾਹਕ ਨੂੰ ਚਾਈਨਾ ਡੋਰ ਸਪਲਾਈ ਕਰਨ ਜਾ ਰਹੇ ਗੁਲਚਮਨ ਗਲੀ ਦੇ ਰਹਿਣ ਵਾਲੇ ਰਜਤ ਸ਼ਰਮਾ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 22 ਗੱਟੂ ਬਰਾਮਦ ਕੀਤੇ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸ਼ਿਮਲਾ ਤੇ ਹਿਮਾਚਲ ਨਾਲੋਂ ਵੀ ਜ਼ਿਆਦਾ ਠੰਡ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ

ਇਸ ਦੇ ਨਾਲ ਹੀ ਸੁਭਾਸ਼ ਨਗਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੂੰ ਮੋਟਰਸਾਈਕਲ 'ਤੇ ਚਾਈਨਾ ਡੋਰ ਦੀ ਸਪਲਾਈ ਕਰਦੇ ਹੋਏ ਰੰਗੇ ਹੱਥੀਂ ਫੜ੍ਹਿਆ ਗਿਆ ਅਤੇ ਉਸ ਕੋਲੋਂ 60 ਗੱਟੂ ਬਰਾਮਦ ਕੀਤੇ ਗਏ। ਥਾਣਾ ਡਵੀਜ਼ਨ ਨੰਬਰ-3 ਦੀ ਪੁਲਸ ਨੇ ਮੁਹੱਲਾ ਤਾਜਗੰਜ ਦੇ ਰਹਿਣ ਵਾਲੇ ਵਿਪਨ ਕੁਮਾਰ ਨੂੰ ਕਾਬੂ ਕਰਕੇ ਉਸ ਕੋਲੋਂ 62 ਗੱਟੂ ਬਰਾਮਦ ਕੀਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


Babita

Content Editor

Related News