ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਖਬਰ ਪੜ੍ਹ ਤੁਹਾਡੇ ਵੀ ਉੱਡ ਜਾਣਗੇ ਹੋਸ਼
Wednesday, Dec 18, 2024 - 02:35 PM (IST)
ਚੰਡੀਗੜ੍ਹ : ਪੰਜਾਬ ਦੇ ਲੋਕਾਂ ਲਈ ਵੱਡੀ ਚਿੰਤਾ ਭਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ 'ਚ ਧਰਤੀ ਹੇਠਲਾ ਪਾਣੀ ਹੋਰ ਵੀ ਹੇਠਾਂ ਹੁੰਦਾ ਜਾ ਰਿਹਾ ਹੈ। ਪੰਜਾਬ 'ਚ ਧਰਤੀ ਹੇਠਲੇ ਪਾਣੀ ਦਾ 163.76 ਫ਼ੀਸਦੀ ਇਸਤੇਮਾਲ ਕੀਤਾ ਜਾ ਚੁੱਕਾ ਹੈ। ਪੰਜਾਬ 'ਚ ਹਰ ਸਾਲ ਮੀਂਹ, ਦਰਿਆਵਾਂ ਅਤੇ ਹੋਰ ਸਰੋਤਾਂ ਜ਼ਰੀਏ 18.84 ਬਿਲੀਅਨ ਕਿਊਬਿਕ ਮੀਟਰ ਭੂਜਲ ਦਾ ਪੱਧਰ ਰਿਚਾਰਜ ਹੁੰਦਾ ਹੈ ਪਰ ਭੂਜਲ ਦਾ ਪੱਧਰ ਸੁਧਾਰਨ ਲਈ ਇਹ ਕਾਫ਼ੀ ਨਹੀਂ ਹੈ। ਮਾਹਰਾਂ ਦੇ ਮੁਤਾਬਕ ਭੂਜਲ ਦੇ ਪੱਧਰ ਨੂੰ ਸੁਧਾਰਨ ਲਈ ਤੈਅ ਪੈਮਾਨੇ ਦੇ ਮੁਤਾਬਕ ਸਿਰਫ 16.98 ਬਿਲੀਅਨ ਕਿਊਬਿਕ ਮੀਟਰ ਭੂਜਲ ਪੱਧਰ ਦਾ ਹਰ ਸਾਲ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਪਰ ਸੂਬੇ 'ਚ 27.8 ਬਿਲੀਅਨ ਕਿਊਬਿਕ ਮੀਟਰ ਭੂਜਲ ਪੱਧਰ ਦਾ ਹਰ ਸਾਲ ਕੱਢਿਆ ਜਾ ਰਿਹਾ ਹੈ। ਇਸ ਕਾਰਨ ਪੰਜਾਬ ਦੇ 18 ਤੋਂ 19 ਜ਼ਿਲ੍ਹਿਆਂ 'ਚ ਭੂਜਲ ਪੱਧਰ ਖ਼ਤਰੇ ਦੇ ਨਿਸ਼ਾਨ 'ਤੇ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ
ਪੰਜਾਬ 'ਚ ਖੂਹ ਸੁੱਕਣ ਦੀ ਕਗਾਰ 'ਤੇ
ਪੰਜਾਬ 'ਚ ਕੁੱਲ 283 ਖੂਹਾਂ ਦੇ ਭੂਜਲ ਪੱਧਰ ਦੀ ਜਦੋਂ ਜਾਂਚ ਕੀਤੀ ਗਈ ਤਾਂ ਇਨ੍ਹਾਂ 'ਚੋਂ 164 ਖੂਹ ਸੁੱਕਣ ਦੇ ਕਗਾਰ 'ਤੇ ਦੱਸੇ ਗਏ। ਇਨ੍ਹਾਂ ਹਾਲਾਤ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ। ਸੂਬੇ ਦੇ ਹਰ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਦਿਸ਼ਾ 'ਚ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਡਾਰਕ ਜ਼ੋਨ 'ਚ ਗੈਰ ਕਾਨੂੰਨੀ ਮੋਟਰ ਪੰਪਾਂ ਅਤੇ ਟਿਊਬਵੈੱਲਾਂ ਨੂੰ ਬੰਦ ਕਰਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਭੂਜਲ ਪੱਧਰ ਨੂੰ ਰਿਚਾਰਜ ਕਰਨ ਲਈ ਨਹਿਰੀ ਪਾਣੀ ਦਾ ਸਹੀ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਖ਼ਬਰ, ਨਾ ਕੀਤਾ ਇਹ ਕੰਮ ਤਾਂ...
ਰਾਜਸਥਾਨ ਤੇ ਹਰਿਆਣਾ 'ਚ ਵੀ ਸੰਕਟ
ਪੰਜਾਬ ਤੋਂ ਬਾਅਦ ਦੂਜੇ ਨੰਬਰ 'ਤੇ ਰਾਜਸਥਾਨ ਅਤੇ ਤੀਜੇ ਨੰਬਰ 'ਤੇ ਹਰਿਆਣਾ ਵੀ ਭੂਜਲ ਸੰਕਟ ਵੱਲ ਵੱਧ ਰਿਹਾ ਹੈ। ਇਹ ਜਾਣਕਾਰੀ ਜਲ ਸ਼ਕਤੀ ਮੰਤਰਾਲੇ ਨੇ ਰਾਜ ਸਭਾ 'ਚ ਦਿੱਤੀ ਹੈ। ਹਰਿਆਣਾ 'ਚ 135.74 ਫ਼ੀਸਦੀ ਭੂਜਲ ਦਾ ਇਸਤੇਮਾਲ ਕੀਤਾ ਜਾ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8