ਬੀਮਾਰੀਆਂ ਢੋਅ ਰਹੇ ਪੰਜਾਬੀ! ਗਰਭ ’ਚੋਂ ਬੀਮਾਰੀ ਲੈ ਕੇ ਜਨਮਿਆ ਬੱਚਾ ਅਗਲੇ ਵੰਸ਼ ਨੂੰ ਦੇ ਜਾਂਦੈ ਰੋਗ

06/08/2023 2:41:31 PM

ਜਲੰਧਰ (ਨਰਿੰਦਰ ਮੋਹਨ) : ਪੰਜਾਬੀ ਪੀੜ੍ਹੀ-ਦਰ-ਪੀੜ੍ਹੀ ਬੀਮਾਰੀਆਂ ਨੂੰ ਢੋਅ ਰਹੇ ਹਨ। ਇਹ ਉਹ ਬੀਮਾਰੀਆਂ ਹਨ, ਜੋ ਬੱਚਾ ਗਰਭ ’ਚੋਂ ਹੀ ਲੈ ਕੇ ਪੈਦਾ ਹੁੰਦਾ ਹੈ ਅਤੇ ਜ਼ਿੰਦਗੀ ਪੂਰੀ ਹੋਣ ਤੋਂ ਬਾਅਦ ਅਗਲੇ ਵੰਸ਼ ਨੂੰ ਦੇ ਜਾਂਦਾ ਹੈ। ਪੰਜਾਬੀਆਂ ਵਿਚ ਇਨ੍ਹਾਂ ਗੰਭੀਰ ਬੀਮਾਰੀਆਂ ਦੇ ਪੈਦਾ ਹੋਣ ਦਾ ਵੱਡਾ ਕਾਰਨ ਵਿਆਹ ਹੈ, ਜਿਸ ਕਾਰਨ ਰੋਗ ਖ਼ਤਮ ਹੋਣ ਦੀ ਬਜਾਏ ਲਗਾਤਾਰ ਵਧ ਰਹੇ ਹਨ। ਹਾਲਾਂਕਿ ਗਰਭ ਵਿਚ ਹੀ ਇਨ੍ਹਾਂ ਬੀਮਾਰੀਆਂ ਦਾ ਪਤਾ ਲਾ ਕੇ ਇਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ ਪਰ ਅਣਜਾਣਤਾ ਅਤੇ ਮਹਿੰਗੇ ਟੈਸਟ ਕਾਰਨ ਪੰਜਾਬੀ ਗੱਭਰੂ ਇਤਿਹਾਸ ਬਣਨ ਵਲ ਵਧ ਰਹੇ ਹਨ।

ਇਹ ਵੀ ਪੜ੍ਹੋ :  ਹਿਮਾਚਲ ’ਚ ਬਰਫ਼ਬਾਰੀ, ਪੰਜਾਬ ’ਚ ਭਾਰੀ ਮੀਂਹ ਨੇ ਬਦਲਿਆ ਮੌਸਮ, ਵਿਭਾਗ ਵੱਲੋਂ ਚਿਤਾਵਨੀ ਜਾਰੀ

ਅਧਿਕਾਰਤ ਅੰਕੜਿਆਂ ਮੁਤਾਬਕ ਹਰ 5ਵਾਂ ਪੰਜਾਬੀ ਜੋੜਾ ਖ਼ੂਨ ਦੀ ਘਾਟ (ਅਨੀਮੀਆ) ਰੋਗ ਤੋਂ ਪੀੜਤ ਹੈ। ਮਾਮੂਲੀ ਖ਼ੂਨ ਦੀ ਘਾਟ ਵਾਲੇ ਵਿਅਕਤੀ ਦਾ ਵਿਆਹ ਮਾਮੂਲੀ ਖ਼ੂਨ ਦੀ ਘਾਟ ਵਾਲੀ ਔਰਤ ਨਾਲ ਹੁੰਦਾ ਹੈ ਤਾਂ ਅਜਿਹੀ ਹਾਲਤ ’ਚ ਪੈਦਾ ਹੋਣ ਵਾਲਾ ਬੱਚਾ ਗੰਭੀਰ ਖ਼ੂਨ ਦੀ ਘਾਟ ਦਾ ਸ਼ਿਕਾਰ ਬਣ ਜਾਂਦਾ ਹੈ। ਇਹ ਉਹ ਰੋਗ ਹੈ ਜੋ ਵੰਸ਼ ਦਰ ਵੰਸ਼ ਹੌਲੀ-ਹੌਲੀ ਅੱਗੇ ਵਧਦਾ ਆ ਰਿਹਾ ਹੈ। ਇਸ ਰੋਗ ਦੇ ਵਧਣ ਦਾ ਇਕ ਵੱਡਾ ਕਾਰਨ ਪੰਜਾਬੀਆਂ ਦਾ ਆਪਸ ਵਿਚ ਵਿਆਹ ਵੀ ਹੈ।

ਇਹ ਵੀ ਪੜ੍ਹੋ :  ਦਿਲ ਦੇ ਦੌਰੇ ਦੌਰਾਨ ਵਧੇਰੇ ਲੋਕ ਸਿਰਫ਼ ਇਸ ਕਾਰਨ ਗੁਆ ਦਿੰਦੇ ਨੇ ਜਾਨ, ਕਦੇ ਨਾ ਕਰੋ ਨਜ਼ਰਅੰਦਾਜ਼

ਮੈਟਾਬੋਲਿਜ਼ਮ ਵਿਕਾਰ ਵੀ ਅਜਿਹੇ ਵੰਸ਼ ਦਰ ਵੰਸ਼ ਰੋਗਾਂ ਵਿਚੋਂ ਇਕ ਹੈ, ਜੋ ਪੰਜਾਬੀਆਂ ਵਿਚ ਵਧ ਰਿਹਾ ਹੈ। ਇਕ ਹੋਰ ਰੋਗ ਸਿਸਟਿਕ ਫਾਇਬ੍ਰੋਸਿਸ ਭਾਵ ਵਾਰ-ਵਾਰ ਨਿਮੋਨੀਆ ਹੋਣਾ ਵੀ ਪੰਜਾਬ ਵਿਚ ਵਧ ਰਿਹਾ ਹੈ। ਹਰ 25 ਵਿਅਕਤੀਆਂ ਤੋਂ ਬਾਅਦ ਇਕ ਵਿਅਕਤੀ ਇਸ ਰੋਗ ਦਾ ਸ਼ਿਕਾਰ ਹੈ। ਇਸੇ ਤਰ੍ਹਾਂ ਇਕ ਹੋਰ ਰੋਗ ਡੈਕਨੇ ਮਸਕੁਲਰ ਡਿਸਟ੍ਰਾਫੀ ਹੈ। ਇਸ ਵਿਚ ਬੱਚਾ 12 ਸਾਲ ਦੀ ਉਮਰ ਤਕ ਤਾਂ ਠੀਕ ਰਹਿੰਦਾ ਹੈ ਪਰ ਬਾਅਦ ਵਿਚ ਉਸ ਦਾ ਤੁਰਨਾ-ਫਿਰਨਾ ਮੁਸ਼ਕਲ ਹੋ ਜਾਂਦਾ ਹੈ। ਇਸੇ ਤਰ੍ਹਾਂ ਡਾਊਨ ਸਿੰਡ੍ਰੋਮ ਰੋਗ ਹੈ ਜਿਸ ਵਿਚ ਬੱਚਾ ਜ਼ਿੰਦਾ ਤਾਂ ਹੁੰਦਾ ਹੈ ਪਰ ਉਹ ਹਿਲ-ਜੁਲ ਨਹੀਂ ਸਕਦਾ। ਪੰਜਾਬ ਵਿਚ ਅਜਿਹੇ ਪੀਡ਼ਤਾਂ ਦੀ ਗਿਣਤੀ 900 ਵਿਅਕਤੀਆਂ ਦੇ ਪਿੱਛੇ ਇਕ ਹੈ।

ਇਹ ਵੀ ਪੜ੍ਹੋ : ਕੇਂਦਰ ਵੱਲੋਂ ਦੁਨੀਆ ਦੀ ਸਭ ਤੋਂ ਵੱਡੀ ਖ਼ੁਰਾਕ ਭੰਡਾਰਨ ਯੋਜਨਾ ਨੂੰ ਮਨਜ਼ੂਰੀ, ਕਿਸਾਨਾਂ ਨੂੰ ਹੋਵੇਗਾ ਵੱਡਾ ਫ਼ਾਇਦਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News