ਪੰਜਾਬ ਤੇ ਭਾਰਤ ਦੇ ਮਾਣ ਅਤੇ ਸ਼ਾਨ ਨੂੰ ਪੰਜਾਬੀ ਨੌਜਵਾਨ ਨੇ ਕੈਨੇਡਾ ''ਚ ਕੀਤਾ ਉੱਚਾ

Friday, Jul 26, 2019 - 07:57 PM (IST)

ਪੰਜਾਬ ਤੇ ਭਾਰਤ ਦੇ ਮਾਣ ਅਤੇ ਸ਼ਾਨ ਨੂੰ ਪੰਜਾਬੀ ਨੌਜਵਾਨ ਨੇ ਕੈਨੇਡਾ ''ਚ ਕੀਤਾ ਉੱਚਾ

ਅੰਮ੍ਰਿਤਸਰ (ਬਿਊਰੋ)-ਅੰਮ੍ਰਿਤਸਰ ਦੇ ਜਵਾਨ ਨੇ ਕੈਨੇਡਾ ਦੇ ਸਕੈਚਵਨ ਵਿਚ ਪੁਲਸ ਵਿਭਾਗ 'ਚ ਸਫ਼ਲਤਾ ਹਾਸਲ ਕਰਕੇ ਪੁਲਸ ਮਹਿਕਮੇ 'ਚ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇੱਥੇ ਇਹ ਦੱਸਣਯੋਗ ਹੈ ਕਿ ਹਰਮਨਦੀਪ ਸਿੰਘ ਪਹਿਲਾਂ ਪੰਜਾਬੀ ਭਾਰਤੀ ਜਵਾਨ ਹੈ, ਜਿਸਨੇ ਕੈਨੇਡਾ ਦੇ ਸਕੈਚਵਨ ਵਿਚ ਪੁਲਸ ਵਿਭਾਗ ਦੀ ਨੌਕਰੀ ਪ੍ਰਾਪਤ ਕਰਨ ਦਾ ਟੀਚਾ ਹਾਸਿਲ ਕੀਤਾ ਹੈ ਅਤੇ ਇਸ ਗੱਲ ਲਈ ਹਰ ਪੰਜਾਬੀ ਅਤੇ ਭਾਰਤੀ ਲਈ ਇਹ ਇੱਕ ਵੱਡੇ ਮਾਣ ਦੀ ਗੱਲ ਹੈ।

ਇਸ ਸੁਹੰ ਚੁੱਕ ਸਮਾਗਮ ਦੀ ਪ੍ਰਧਾਨਗੀ ਸਤਿਕਾਰ ਯੋਗ ਜੱਜ ਬ੍ਰੇਨ ਹੈਂਡਰਿਕਸਨ ਅਤੇ ਬੈਚ ਲਗਾਉਣ ਦੀ ਰਸਮ ਸਕੈਚਵਨ ਪੁਲਸ ਮੁਖੀ ਰਿੱਕ ਬਰੂਸਾ ਨੇ ਨਿਭਾਈ ਅਤੇ ਉਨ੍ਹਾਂ ਦੇ ਨਾਲ ਮੇਅਰ ਫਰੇਜ਼ਰ ਟੋਲਮਈ ਵੀ ਹਾਜ਼ਰ ਸਨ, ਜਿਨ੍ਹਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ। ਹਰਮਨਦੀਪ ਸਿੰਘ ਨੇ ਕਿਹਾ ਕਿ ਉਸਨੂੰ ਇਸ ਗੱਲ ਦੀ ਪ੍ਰੇਰਨਾ ਉਸ ਦੇ ਪਿਤਾ ਸਤਨਾਮ ਸਿੰਘ ਕੋਲੋਂ ਮਿਲੀ ਹੈ, ਜਿਨ੍ਹਾਂ ਨੇ ਭਾਰਤੀ ਫ਼ੌਜ ਵਿੱਚ 21 ਸਾਲ ਸੇਵਾ ਕੀਤੀ ਹੈ। ਹਰਮਨਦੀਪ ਸਿੰਘ ਵੱਲੋਂ ਇਸ ਪ੍ਰਾਪਤੀ ਨਾਲ ਸਾਡੇ ਸਾਰੇ ਪੰਜਾਬੀਆਂ ਅਤੇ ਭਾਰਤੀਆਂ ਦਾ ਸਿਰ ਪੂਰੇ ਮਾਣ ਨਾਲ ਉੱਚਾ ਹੋ ਗਿਆ ਹੈ। ਇਸ ਮੌਕੇ ਹਰਮਨਦੀਪ ਸਿੰਘ ਨੇ ਪ੍ਰਣ ਕੀਤਾ ਕਿ ਉਹ ਭਵਿੱਖ ਵਿਚ ਵੀ ਆਪਣੀ ਕੌਮ ਦਾ ਨਾਂ ਹੋਰ ਉਚਾਈ ਤੱਕ ਲੈ ਕੇ ਜਾਣਗੇ। 


author

Sunny Mehra

Content Editor

Related News