ਅਮਰੀਕਾ 'ਚ ਵਾਪਰੇ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ, ਪਿੰਡ 'ਚ ਸੋਗ ਦੀ ਲਹਿਰ

Tuesday, Nov 14, 2023 - 03:21 AM (IST)

ਅਮਰੀਕਾ 'ਚ ਵਾਪਰੇ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ, ਪਿੰਡ 'ਚ ਸੋਗ ਦੀ ਲਹਿਰ

ਕੋਟਕਪੂਰਾ (ਨਰਿੰਦਰ ਬੈੜ੍ਹ) : ਇਕ ਵਾਰ ਫਿਰ ਕੈਨੇਡਾ ਦੀ ਧਰਤੀ ਤੋਂ ਪੰਜਾਬ ਲਈ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਿਲ੍ਹਾ ਫਰੀਦਕੋਟ ਦੇ ਪਿੰਡ ਢੀਮਾਂ ਵਾਲੀ ਦੇ ਕੈਨੇਡਾ ਦੇ ਸ਼ਹਿਰ ਰਜਾਇਨਾ ’ਚ ਰਹਿੰਦੇ ਇਕ ਨੌਜਵਾਨ ਦੀ ਅਮਰੀਕਾ ਦੇ ਟੈਕਸਾਸ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਪਤਾ ਲੱਗਾ ਹੈ। ਪੁੱਤ ਦੀ ਮੌਤ ਦੀ ਖ਼ਬਰ ਪਤਾ ਲੱਗਣ ਤੋਂ ਬਾਅਦ ਪੂਰਾ ਪਰਿਵਾਰ ਸਦਮੇ 'ਚ ਹੈ ਅਤੇ ਪਿੰਡ 'ਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ : ਠੱਗੀ ਦੇ ਨਵੇਂ-ਨਵੇਂ ਤਰੀਕੇ : WhatsApp ਜ਼ਰੀਏ ਮੋਬਾਇਲਾਂ ਦਾ ਆਰਡਰ ਕਰ ਲਾਇਆ 6 ਕਰੋੜ ਦਾ ਚੂਨਾ

ਮ੍ਰਿਤਕ ਦੇ ਤਾਇਆ ਚਮਕੌਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਟੈਕਸਾਸ ਵਿਖੇ ਟਰਾਲੇ ਨਾਲ ਵਾਪਰੇ ਭਿਆਨਕ ਹਾਦਸੇ ਦੌਰਾਨ ਪਰਮਪ੍ਰੀਤ ਸਿੰਘ ਦਿਓਲ (26) ਪੁੱਤਰ ਇਕਬਾਲ ਸਿੰਘ ਦਿਓਲ ਦੀ ਦਰਦਨਾਕ ਮੌਤ ਹੋ ਗਈ ਅਤੇ ਉਸ ਦਾ ਇਕ ਦੋਸਤ ਸੁਖਮਨ ਸਿੰਘ ਸਿੱਧੂ ਵਾਸੀ ਮੂਸੇਵਾਲਾ (ਮਾਨਸਾ) ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪਰਮਪ੍ਰੀਤ ਸਿੰਘ ਤਕਰੀਬਨ 6 ਸਾਲ ਪਹਿਲਾਂ ਕੈਨੇਡਾ ਗਿਆ ਸੀ। ਮ੍ਰਿਤਕ ਪਰਮਪ੍ਰੀਤ ਸਿੰਘ ਪੰਜਗਰਾਈ ਕਲਾਂ ਦੇ ਉੱਘੇ ਸਮਾਜਸੇਵੀ ਸੁਖਮੰਦਰ ਸਿੰਘ ਬਰਾੜ ਦਾ ਸਕਾ ਭਣੇਵਾਂ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਨੌਜਵਾਨਾਂ ਦੀ ਵਿਦੇਸ਼ਾਂ 'ਚ ਮੌਤ ਹੋ ਚੁੱਕੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News