''ਪੰਜਾਬੀ'' ਦੇ ਜ਼ਖੀਰੇ ''ਚੋਂ ਖਿੱਲਰੇ ਸ਼ਬਦਾਂ ਨੂੰ ਸੰਭਾਲਣਗੇ ਵਿਦਿਆਰਥੀ
Wednesday, Jul 24, 2019 - 11:18 AM (IST)

ਲੁਧਿਆਣਾ (ਵਿੱਕੀ) : ਲੁਧਿਆਣਾ ਦੇ ਸਰਕਾਰੀ ਸਕੂਲਾਂ 'ਚ ਅੰਗਰੇਜ਼ੀ ਭਾਸ਼ਾ ਦੀ ਸ਼ਬਦਾਵਲੀ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਵਰਡ ਆਫ ਦਿ ਡੇਅ ਮੁਹਿੰਮ ਨੂੰ ਸ਼ਾਨਦਾਰ ਰਿਸਪਾਂਸ ਮਿਲਿਆ ਹੈ, ਜਿਸ ਦੇ ਬਾਅਦ ਹੁਣ ਵਿਭਾਗ ਨੇ ਮਾਤਰ ਭਾਸ਼ਾ ਪੰਜਾਬੀ ਦੇ ਜ਼ਖੀਰੇ ਵਿਚ ਖਿੱਲਰ ਰਹੇ ਸ਼ਬਦਾਂ ਨੂੰ ਸੰਭਾਲਣ ਲਈ ਕਦਮ ਵਧਾਏ ਹਨ।
ਇਸ ਲੜੀ 'ਚ ਸੈਕਟਰੀ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਦੀ ਪਹਿਲਕਦਮੀ ਦੇ ਕਾਰਨ ਵਿਭਾਗ ਵਲੋਂ 'ਅੱਜ ਦਾ ਸ਼ਬਦ' ਮੁਹਿੰਮ ਸ਼ੁਰੂ ਕੀਤੀ ਜਾ ਰਹੀ, ਜਿਸ ਵਿਚ ਵਿਦਿਆਰਥੀਆਂ ਨੂੰ ਰੋਜ਼ਾਨਾ ਪੰਜਾਬੀ ਦੇ ਇਕ ਸ਼ਬਦ ਦੇ ਬਾਰੇ ਵਿਸਥਾਰ ਸਹਿਤ ਦੱਸਿਆ ਜਾਵੇਗਾ। ਸੈਕਟਰੀ ਐਜੂਕੇਸ਼ਨ ਨੇ ਇਸ ਸਬੰਧੀ ਮੰਗਲਵਾਰ ਨੂੰ ਵਾਇਸ ਮੈਸੇਜ ਰਾਹੀਂ ਸੂਬੇ ਦੇ ਸਕੂਲ ਪ੍ਰਮੁੱਖਾਂ ਦੇ ਅਧਿਆਪਕਾ ਨੂੰ ਸੰਦੇਸ਼ ਦਿੱਤਾ ਕਿ ਵਿਦਿਆਰਥੀਆਂ ਨੂੰ ਮਾਤਰ ਭਾਸ਼ਾ ਪੰਜਾਬੀ ਦੇ ਸ਼ਬਦਾਂ ਸਬੰਧੀ ਵਿਸਥਾਰ ਨਾਲ ਸਮਝਾਇਆ ਜਾਵੇਗਾ ।
ਮਜ਼ਬੂਤ ਹੋਵੇਗਾ ਮਾਤਰ ਭਾਸ਼ਾ ਪੰਜਾਬੀ ਭਾਸ਼ਾ ਦਾ ਸ਼ਬਦ ਭੰਡਾਰ
ਜਾਣਕਾਰੀ ਮੁਤਾਬਕ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਜਨਰਲ ਭਾਸ਼ਾ ਦਾ ਨਵਾਂ ਸ਼ਬਦ ਸਿਖਾਇਆ ਜਾਂਦਾ ਹੈ, ਜਿਸ ਵਿਚ ਸ਼ਬਦ ਸਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਇਸ ਪ੍ਰੋਜੈਕਟ ਦੀ ਸਹੂਲਤ ਨੂੰ ਦੇਖਦੇ ਹੁਣ ਸਿੱਖਿਆ ਵਿਭਾਗ ਵੱਲੋਂ ਅੰਗਰੇਜ਼ੀ ਦੇ ਨਾਲ ਨਾਲ ਬੱਚਿਆਂ ਵਿਚ ਪੰਜਾਬੀ ਭਾਸ਼ਾ ਦੇ ਸ਼ਬਦ ਭੰਡਾਰ ਵਿਚ ਹੋਰ ਵਾਧਾ ਕਰਨ ਲਈ ਸਕੂਲਾਂ ਦੇ ਸਾਰੇ ਬੱਚਿਆਂ ਨੂੰ ਰੋਜ਼ਾਨਾ ਨਵਾਂ ਪੰਜਾਬੀ ਦੇ ਸ਼ਬਦ ਸੁਨ ਵਿੱਚ ਵਿਸਤਾਰ ਪੂਰਵਕ ਜਾਣਕਾਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੁਹਿੰਮ ਦੇ ਤਹਿਤ ਵਿਭਾਗ ਵੱਲੋਂ ਸਕੂਲਾਂ ਨੂੰ ਪ੍ਰਤੀ ਦਿਨ ਪੰਜਾਬੀ ਸੰਸਕ੍ਰਿਤ ਨਾਲ ਜੁੜਿਆ ਇਕ ਸ਼ਬਦ ਸਾਂਝਾ ਕੀਤਾ ਜਾਵੇਗਾ ਅਧਿਆਪਕਾਂ ਨੂੰ ਇਸ ਸ਼ਬਦ ਸਬੰਧੀ ਵਿਦਿਆਰਥੀਆਂ ਨੂੰ ਕਲਾਸਾਂ ਵਿਚ ਸਮਝਾਉਣਾ ਹੋਵੇਗਾ ।
ਸ਼ਬਦਾਂ ਦੀ ਗੰਭੀਰ ਸਰਚ ਕਰਨਗੇ ਸਕੂਲ ਮੁੱਖੀ ਅਤੇ ਅਧਿਆਪਕ
ਸੋਸ਼ਲ ਮੀਡੀਆ ਤੇ ਵਾਇਸ ਮੈਸਜ ਵਿਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬੀ ਦੇ ਕੁਝ ਇਸ ਤਰਾਂ ਦੇ ਸ਼ਬਦ ਹਨ, ਜਿਨ੍ਹਾਂ ਨੂੰ ਅਸੀਂ ਪ੍ਰਯੋਗ ਤਾਂ ਕਰਦੀਆਂ ਪਰ ਉਨ੍ਹਾਂ ਦਾ ਸਹੀ ਮਤਲਬ ਸਮਝ ਨਹੀਂ ਪਾਉਂਦੇ, ਜਿਸ ਕਾਰਨ ਅਸਥਾਨ ਦੇ ਸ਼ਬਦਾਂ ਦੇ ਨਾਲ-ਨਾਲ ਪੰਜਾਬੀ ਦੇ ਹੋਰ ਅਲੋਪ ਹੋ ਰਹੇ ਸ਼ਬਦ ਸਬੰਧੀ ਬੱਚਿਆਂ ਨੂੰ ਜਾਣੂ ਕਰਵਾਉਣ ਦੇ ਲਈ ਫੈਸਲਾ ਕੀਤਾ ਗਿਆ। ਉਨ੍ਹਾਂ ਨੇ ਪ੍ਰਮੁੱਖਾਂ ਅਤੇ ਸਕੂਲ ਅਧਿਆਪਕਾਂ ਨੂੰ ਸੁਝਾਅ ਦਿੱਤਾ ਕਿ ਉਹ ਖੁਦ ਰੋਜ਼ਾਨਾ ਇਕ ਅੰਗਰੇਜ਼ੀ ਅਤੇ ਪੰਜਾਬੀ ਦੇ ਸ਼ਬਦ ਸਬੰਧੀ ਸਰਚ ਕਰਦੇ ਹੋਏ ਬੱਚਿਆਂ ਨੂੰ ਇਸ ਬੰਦ ਵਿਚ ਵਿਸਤਾਰ ਪੂਰਵਕ ਜਾਣਕਾਰੀ ਦੇਣ ਇਸ ਤੋਂ ਪਹਿਲਾਂ ਜਿੱਥੇ ਇਸ ਨਾਲ ਜਿੱਥੇ ਬੱਚਿਆਂ ਦਾ ਸ਼ਬਦ ਭੰਡਾਰ ਹੋਰ ਵਿਸ਼ਾਲ ਹੋਵੇਗਾ। ਉੱਥੇ ਬੱਚਿਆਂ ਨੂੰ ਰੋਜ਼ਾਨਾ ਨਵੇਂ ਸ਼ਬਦ ਸਿੱਖਣ ਨੂੰ ਮਿਲਣਗੇ ।