PU ਵਲੋਂ ਵਿਦਿਆਰਥੀਆਂ ਨੂੰ ਰਾਹਤ, 20 ਸਤੰਬਰ ਤੱਕ ਭਰੇ ਜਾਣਗੇ ਪ੍ਰਾਈਵੇਟ ਰੀ-ਅਪੀਅਰ ਦੇ ਫਾਰਮ

08/28/2019 9:29:02 AM

ਪਟਿਆਲਾ (ਜੋਸਨ)–ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਹਿਮ ਫੈਸਲਾ ਲੈਂਦੇ ਹੋਏ ਪ੍ਰਾਈਵੇਟ/ਰੀ-ਅਪੀਅਰ ਦੇ ਫਾਰਮ 26 ਅਗਸਤ ਤੋਂ ਵੇਚਣੇ ਬੰਦ ਕਰ ਦਿੱਤੇ ਹਨ। ਯੂਨੀਵਰਸਿਟੀ ਦੇ ਕੰਟਰੋਲਰ ਡਾ. ਬਲਵਿੰਦਰ ਟਿਵਾਣਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਭਲਾਈ ਹਿਤ ਫੈਸਲਾ ਲੈਂਦਿਆਂ ਹੁਣ ਪ੍ਰਾਈਵੇਟ/ਰੀ-ਅਪੀਅਰ ਵਿਦਿਆਰਥੀਆਂ ਦੇ ਪ੍ਰੀਖਿਆ ਫ਼ਾਰਮ ਅਤੇ ਫ਼ੀਸ ਇਸ ਸੈਸ਼ਨ ਤੋਂ ਆਨਲਾਈਨ ਭਰੀ ਜਾਣੀ ਹੈ। ਇਹ ਫਾਰਮ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਹਫ਼ਤੇ ਦੇ ਅੰਦਰ-ਅੰਦਰ ਅਪਲੋਡ ਹੋ ਜਾਣਗੇ। ਇਸ ਲਈ ਇਹ ਫਾਰਮ ਤੇ ਫੀਸ ਭਰਨ ਦੀ ਤਰੀਕ 20 ਸਤੰਬਰ ਮਿਥੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪ੍ਰਾਈਵੇਟ/ਰੀ-ਅਪੀਅਰ ਵਿਦਿਆਰਥੀਆਂ ਨੇ 26 ਅਗਸਤ ਤੱਕ ਫ਼ਾਰਮ ਖ਼ਰੀਦ ਲਏ ਹਨ। ਉਹ ਆਪਣਾ ਫ਼ਾਰਮ ਯੂਨੀਵਰਸਿਟੀ ਵਿਖੇ ਜਮ੍ਹਾ ਕਰਵਾ ਸਕਦੇ ਹਨ ਅਤੇ ਜਿਹਡ਼ੇ ਵਿਦਿਆਰਥੀ ਫ਼ਾਰਮ ਜਮ੍ਹਾ ਕਰਵਾ ਚੁੱਕੇ ਹਨ। ਉਨ੍ਹਾਂ ਨੂੰ ਆਨਲਾਈਨ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੈ।


Shyna

Content Editor

Related News