ਸਿੱਧੂ ਦੇ ਟੈਟੂ ਖੁਣਵਾ ਕੇ ਮੂਸਾ ਪਿੰਡ ਪਹੁੰਚਿਆ ਫੈਨ, ਬਲਕੌਰ ਨੇ ਗਲੇ ਲਗਾ ਤੋਹਫ਼ੇ ''ਚ ਦਿੱਤੀ ਪੁੱਤ ਦੀ ਖ਼ਾਸ ਚੀਜ਼

Monday, Dec 05, 2022 - 01:24 PM (IST)

ਸਿੱਧੂ ਦੇ ਟੈਟੂ ਖੁਣਵਾ ਕੇ ਮੂਸਾ ਪਿੰਡ ਪਹੁੰਚਿਆ ਫੈਨ, ਬਲਕੌਰ ਨੇ ਗਲੇ ਲਗਾ ਤੋਹਫ਼ੇ ''ਚ ਦਿੱਤੀ ਪੁੱਤ ਦੀ ਖ਼ਾਸ ਚੀਜ਼

ਜਲੰਧਰ (ਬਿਊਰੋ) - ਆਏ ਦਿਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇੰਨੀਂ ਦਿਨੀਂ ਸਿੱਧੂ ਦੇ ਇੱਕ ਫੈਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਮੂਸੇਵਾਲਾ ਦਾ ਫੈਨ ਉਨ੍ਹਾਂ ਦੇ ਪਿਤਾ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ। ਵੀਡੀਓ 'ਚ ਇਹ ਫੈਨ ਕਾਫ਼ੀ ਭਾਵੁਕ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਭਾਵੁਕਹੁੰਦਿਆਂ ਇਸ 'ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ। 

PunjabKesari

ਦੱਸ ਦਈਏ ਕਿ ਸਿੱਧੂ ਦੇ ਪਿਤਾ ਨੇ ਪੁੱਤਰ ਦੇ ਫੈਨ ਨੂੰ ਵੇਖ ਕੇ ਗੁੱਟ ਕੇ ਗਲੇ ਲਾਇਆ ਤੇ ਉਸ ਨੂੰ ਜੱਫੀ ਪਾਉਂਦਿਆਂ ਹੌਸਲਾ ਦਿੱਤਾ। ਇਸ ਦੌਰਾਨ ਬਲਕੌਰ ਸਿੰਘ ਸਿੱਧੂ ਨੇ ਆਪਣੇ ਪੁੱਤਰ ਮੂਸੇਵਾਲਾ ਦੀਆਂ ਟੀ-ਸ਼ਰਟਾਂ ਉਸ ਫੈਨ ਨੂੰ ਦਿੱਤੀਆਂ। ਸਿੱਧੂ ਦੀਆਂ ਟੀ-ਸ਼ਰਟਾਂ ਮਿਲਣ 'ਤੇ ਫੈਨ ਭਾਵੁਕ ਹੋ ਗਿਆ ਹੈ ਤੇ ਟੀ-ਸ਼ਰਟਾਂ ਨੂੰ ਗੁੱਟ ਕੇ ਹਿੱਕ ਨਾਲ ਲਾ ਲਿਆ। 

PunjabKesari

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਇਸੇ ਸਾਲ 29 ਮਈ ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕੀਤਾ ਗਿਆ। ਜਿਸ ਤੋਂ ਬਾਅਦ ਪੂਰੀ ਦੁਨੀਆ ‘ਚ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਸੀ। ਹਾਲਾਂਕਿ ਇਸ ਮਾਮਲੇ 'ਚ ਗੋਲਡੀ ਬਰਾੜ ਨੂੰ ਵਿਦੇਸ਼ 'ਚ ਗ੍ਰਿਫ਼ਤਾਰ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਪਰ ਹਾਲੇ ਤੱਕ ਉਸ ਨੂੰ ਭਾਰਤ ਨਹੀਂ ਲਿਆਂਦਾ ਗਿਆ ਹੈ।

PunjabKesari

ਸਿੱਧੂ ਦੇ ਮਾਪੇ ਇਸ ਮਾਮਲੇ 'ਚ ਮੁਲਜ਼ਮ ਲੋਕਾਂ ਖ਼ਿਲਾਫ਼ ਲਗਾਤਾਰ ਕਾਰਵਾਈ ਦੀ ਮੰਗ ਕਰ ਰਹੇ ਹਨ ਅਤੇ ਉਹ ਬੀਤੇ ਦਿਨੀਂ ਵਿਦੇਸ਼ ਵੀ ਹੋ ਕੇ ਆਏ ਹਨ। ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਆਪਣੀ ਗਾਇਕੀ ਨਾਲ ਪੂਰੀ ਦੁਨੀਆ 'ਚ ਆਪਣੀ ਖ਼ਾਸ ਪਛਾਣ ਬਣਾਈ ਸੀ। ਉਹ ਆਪਣੀ ਵੱਖਰੀ ਗਾਉਣ ਸ਼ੈਲੀ ਨੂੰ ਲੈ ਕੇ ਜਾਣਿਆ ਜਾਂਦਾ ਸੀ। ਸਿੱਧੂ ਜ਼ਿਆਦਾਤਰ ਆਪਣੇ ਲਿਖੇ ਗੀਤ ਹੀ 


author

sunita

Content Editor

Related News